ਲੁਕ ਲੁਕ ਕੇ ਜਿਉਦੇ ਨੇ ਲੋਕ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ)

ਲੁਕ ਲੁਕ ਕੇ ਜਿਉਂਦੇ ਨੇ ਲੋਕ
ਕੋਈ ਲੁਕ ਲੁਕ ਕੇ ਪ੍ਰੇਮ ਦੀ ਪਤੰਗ ਉਡਾ ਰਿਹਾ ਹੈ ।
ਕੋਈ ਲੁਕ ਲੁਕ ਕੇ ਕਾਲਾ ਧਨ ਲੁਕਾ ਰਿਹਾ ਹੈ
ਕੋਈ ਕਿਸੇ ਤੋਂ ਮਨ ਦੀ ਗੱਲ ਲੁਕਾ ਰਿਹਾ ਹੈ ।
ਕੋਈ ਕਿਸੇ ਤੋਂ ਅਸਲੀਅਤ ਲੁਕਾ ਰਿਹਾ ਹੈ
ਕੋਈ ਕਿਸੇ ਤੋਂ ਆਪਣੀ ਜਾਤ ਅਤੇ ਧਰਮ ਲੁਕਾ ਰਿਹਾ ਹੈ ।
ਕੋਈ ਕਿਸੇ ਤੋਂ ਆਪਣੇ ਪਿਛਲੇ ਕੁਕਰਮ ਲੁਕਾ ਰਿਹਾ ਹੈ
ਕੋਈ ਕਿਸੇ ਤੋਂ ਆਪਣੇ ਖੋਖਲੇ ਗਿਆਨ ਨੂੰ ਲੁਕਾ ਰਿਹਾ ਹੈ ।
ਕੋਈ ਭਗਤ ਬਣ ਕੇ ਆਪਣੇ ਪਖੰਡ ਨੂੰ ਲੁਕਾ ਰਿਹਾ ਹੈ
ਕੋਈ ਝੂਠਾ ਦੋਸਤ ਬਣ ਕੇ ਆਪਣੀ ਦੁਸ਼ਮਣੀ ਲੁਕਾ ਰਿਹਾ ਹੈ ।
ਕੋਈ ਆਪਣਾ ਬਣ ਕੇ ਪਰਾਏਪਣ ਨੂੰ ਲੁਕਾ ਰਿਹਾ ਹੈ
ਕੋਈ ਨਕਲੀ ਅਮੀਰ ਬਣ ਕੇ ਆਪਣੀ ਗਰੀਬੀ ਲੁਕਾ ਰਿਹਾ ਹੈ ।
ਕੋਈ ਆਪਣੇ ਉੱਚੇ ਵਿਚਾਰਾਂ ਨਾਲ ਛੋਟਾਪਣ ਲੁਕਾ ਰਿਹਾ ਹੈ
ਕੋਈ ਝੂਠੀ ਟੌਰ ਨਾਲ ਆਪਣਾ ਸਧਾਰਨ ਪਣ ਲੁਕਾ ਰਿਹਾ ਹੈ ।
ਕੋਈ ਝੂਠੀ ਮੁਸਕਰਾਹਟ ਨਾਲ ਦਿਲ ਦਾ ਦਰਦ ਲੁਕਾ ਰਿਹਾ ਹੈ
ਕੋਈ ਝੂਠਾ ਦਾਨਵੀਰ ਬਣ ਕੇ ਆਪਣੇ ਕੰਜੂਸੀ ਲੁਕਾ ਰਿਹਾ ਹੈ ।
ਕੋਈ ਮੇਕਅਪ ਕਰਕੇ ਆਪਣੇ ਬਦਸੂਰਤੀ ਨੂੰ ਲੁਕਾ ਰਿਹਾ ਹੈ
ਕੋਈ ਨਾਦਾਨ ਬਣ ਕੇ ਆਪਣੀ ਮਕਾਰੀ ਨੂੰ ਲੁਕਾ ਰਿਹਾ ਹੈ ।
ਇਹ ਬੜੀ ਚਲਾਕ ਅਤੇ ਅਜੀਬ ਦੁਨੀਆ ਹੈ ਮੇਰੇ ਪਿਆਰੇ ਦੋਸਤੋ
ਕੋਈ ਕੁਝ ਅਤੇ ਕੋਈ ਕੁਝ ਇੱਥੇ ਦੂਜਿਆਂ ਤੋਂ ਲੁਕਾ ਰਿਹਾ ਹੈ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 9416 35 90 45
ਰੋਹਤਕ 12 40 01 ਹਰਿਆਣਾ 

Previous articleਬਦਲਦੇ ਇਸ ਦੌਰ ਵਿੱਚ ਪੁਰਾਣੇ ਨੈਤਿਕ ਮੁੱਲ ਬਹੁਤ ਜ਼ਰੂਰੀ
Next articleGANGA : From Rishikesh in Uttarakhand to Varanasi in Uttar Pradesh