ਮਹਿਤਪੁਰ (ਸਮਾਜ ਵੀਕਲੀ) ( ਪੱਤਰ ਪ੍ਰੇਰਕ) – ਪ੍ਰੈਸ ਬਿਆਨ ਜਾਰੀ ਕਰਦਿਆਂ ਆਲ ਇੰਡੀਆ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਸੰਦੀਪ ਅਰੋੜਾ ਨੇ ਮਾਣਯੋਗ ਅਦਾਲਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰਜਿੰਦਰ ਸਿੰਘ,ਹਰਪ੍ਰੀਤ ਸੋਢੀ , ਮਜਦੂਰ ਆਗੂ ਸੁਨੀਲ ਕੁਮਾਰ ਤੇ ਚਰਨਜੀਤ ਥੰਮੂਵਾਲ ਨੂੰ ਮਾਣਯੋਗ ਜੱਜ ਸਾਹਿਬ ਮਹਿਮਾ ਭੁੱਲਰ ਦੀ ਕੋਰਟ ਨੇ 6 ਸਾਲ ਪੁਰਾਣੇ ਮੁਕੱਦਮੇ 190/19 ਵਿਚੋਂ ਜੋ ਕਿ ਉਸ ਸਮੇਂ ਦੇ ਐਸ ਐਚ ਓ ਵੱਲੋਂ ਮਨਘੜਤ ਝੂਠੀ ਕਹਾਣੀ ਬਣਾ ਕੇ ਅਤੇ ਪਾਸ ਹੋਣ ਦੇ ਬਾਵਜੂਦ,ਕਰੋਨਾ ਦਾ ਬਹਾਨਾ ਬਣਾ ਆਹੁਦੇ ਦੀ ਦੁਰਵਰਤੋਂ ਕਰਦਿਆਂ ਗਲਤ ਤੇ ਝੂਠੀਆਂ ਧਰਾਵਾਂ ਲਾ ਕੇ ਜੇਲ੍ਹ ਭੇਜ ਕੇ ਅਤੇ ਝੂਠੀਆਂ ਖਬਰਾਂ ਲਵਾ ਕੇ ਵਾਹ – ਵਾਹ ਖੱਟੀ ਸੀ ਉਸ ਵਿੱਚੋਂ ਆਗੂਆਂ ਨੂੰ ਬਰੀ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਜੋ ਲੋਕ , ਲੋਕ ਹਿੱਤਾ ਲਈ ਲੜਦੇ ਹਨ ਜਿੱਤ ਹਮੇਸ਼ਾ ਉਹਨਾਂ ਦੀ ਹੁੰਦੀ ਹੈ। ਹਾਕਮ ਸਰਕਾਰਾਂ, ਪੁਲਿਸ ਪ੍ਸ਼ਾਸਨ ਤੇ ਕੁੱਝ ਟਾਊਟ ਕਿਸਮ ਦੇ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਕਿਸਾਨਾਂ ਮਜਦੂਰਾਂ ਤੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣਨ ਵਾਲੇ ਆਗੂਆਂ ਤੇ ਝੂਠੇ ਪਰਚੇ ਦਰਜ ਕਰਕੇ ਡੰਡੇ ਦੇ ਜੋਰ ਨਾਲ ਜੇਲਾਂ ਵਿੱਚ ਡੱਕ ਕੇ ਦਬਾਅ ਲਿਆ ਜਾਵੇਗਾ। ਪਰ ਇਤਹਾਸ ਗਵਾਹ ਹੈ। ਝੂਠ ਹਮੇਸ਼ਾ ਹਾਰਿਆ ਅਤੇ ਸੱਚ ਜਿੱਤਿਆ ਹੈ।ਉਹਨਾਂ ਕਿਹਾ ਕਿ ਹਵਾਵਾਂ ਕਦੇ ਪਿਜਰਿਆ ਵਿੱਚ ਨਹੀਂ ਰਹਿੰਦੀਆ ਉਹ ਲੋਕਾਂ ਲਈ ਚਾਨਣ ਦਾ ਸੁਨੇਹਾ ਲੈਕੇ ਝੂਲਦੀਆਂ ਰਹਿੰਦੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



