(ਸਮਾਜ ਵੀਕਲੀ)
ਹੱਦੋਂ ਵੱਧ ਨਰਮਾਈ ਬੰਦੇ ਨੂੰ ਮਰਵਾ ਜਾਂਦੀ ਆ,,
ਬਹੁਤੀ ਬੇਰੁਖੀ, ਫ਼ਰਕ ਮਿੱਤਰਾਂ ਪਵਾ ਜਾਂਦੀ ਆ।
ਹੋ ਜੇ ਹਜ਼ਮ ਓਨਾਂ ਹੀ ਸਤਿਕਾਰ ਕਰੀਏ…।
ਰਿਸ਼ਤਿਆਂ ਚ’ ਕਦੇ ਵੀ ਨਾ ਵਪਾਰ ਕਰੀਏ।।
ਲਾਲਚ ਵੀ ਯਾਰੋ ਧੋਖਾ ਕਰਵਾ ਜਾਂਦਾ ਏ,,
ਹੁੰਦਾ ਨਾ ਕਿਸੇ ਦਾ,ਜੋ ਚੱਕ ਵਿੱਚ ਆ ਜਾਂਦਾ ਏ।
ਸ਼ੱਕ ਕਰਕੇ ਨਾ ਕਦੇ ਸਿਰੇ ਚੜ੍ਹਨ ਰਿਸ਼ਤੇ…।
ਇੱਜਤ ਹੀ ਘੱਟੇ, ਯਾਰੋ ਨਜਰਾਂ ਚੋਂ ਗਿਰਕੇ।।
ਸੱਚਾ ਬੰਦਾ ਨਾ ਮੂੰਹ ਆਈ ਗੱਲ ਕਹਿਣੋ ਟਲਦਾ,
ਪੱਟ ਦਿੰਦਾ ਘਰ,ਜੋ ਪਤੰਗੜ ਬਣਾਉਂਦਾ ਗੱਲ ਦਾ।
ਗੱਲ ਚੁਗਲਖੋਰਾਂ ਤੋਂ ਛੁਪਾ ਕੇ ਰੱਖੀ ਜਾਵੇ ਨਾ…।
ਦਿਖਾਵਿਆ ਚ’ ਪੈ ਕੇ ਕਬੀਲਦਾਰੀ ਚੱਕੀ ਜਾਵੇ ਨਾ।।
ਦੂਰ ਰਹਿਣ ਨਾਲ ਨਹੀਂਓਂ ਕਦੇ ਪਿਆਰ ਘੱਟਦਾ,,
ਔਖੇ ਵੇਲੇ ਪਤਾ ਲੱਗੇ,ਕਿਹੜਾ ਯਾਰ ਕਿੰਨ੍ਹਾਂ ਦਮ ਰੱਖਦਾ,,
ਪਰਖੇ ਬਗ਼ੈਰ “ਸ਼ੇਰੋਂ” ਵਾਲਿਆ ਕਦੇ ਯਾਰੀ ਲਾਈਏ ਨਾ..।
ਬਣਾਉਟੀ ਯਾਰ, “ਪਾਲੀ” ਘਰ ਚ’ ਲਿਆਈਏ ਨਾ।
ਪਾਲੀ ਸ਼ੇਰੋਂ
90416 – 23712
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly