ਚੰਡੀਗੜ੍ਹ (ਸਮਾਜ ਵੀਕਲੀ):ਸ਼ਹਿਰ ਵਿੱਚ ਅੱਜਕੱਲ੍ਹ ਮੀਂਹ ਦੇ ਦਿਨਾਂ ਵਿੱਚ ਸੜਕਾਂ ਧਸਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਕਟਰ-44 ਬੀ ਵਿੱਚ ਵੀ ਅਜਿਹੇ ਹਾਲਾਤ ਦੇਖਣ ਨੂੰ ਮਿਲੇ, ਜਿੱਥੇ ਚਾਰ ਦਿਨਾਂ ਵਿੱਚ ਅੱਜ ਪਏ ਮੀਂਹ ਦੌਰਾਨ ਦੂਜੀ ਵਾਰ ਸੜਕਾਂ ਧੱਸ ਗਈਆਂ। ਇਹ ਧੱਸੀਆਂ ਸੜਕਾਂ ਹਾਦਸਿਆਂ ਦਾ ਸੱਦਾ ਦੇ ਰਹੀਆਂ ਹਨ। ਸੈਕਟਰ-44 ਬੀ ਦੇ ਵਸਨੀਕਾਂ ਨੇ ਦੱਸਿਆ ਕਿ ਮੋਬਾਈਲ ਕੰਪਨੀਆਂ ਵੱਲੋਂ ਮਸ਼ੀਨ ਰਾਹੀਂ ਇਲਾਕੇ ਅੰਦਰ ਅੰਡਰ ਗਰਾਊਂਡ ਤਾਰਾਂ ਪਾਈਆਂ ਜਾ ਰਹੀਆਂ ਹਨ। ਹੁਣ ਮੀਂਹ ਵਾਲੇ ਦਿਨਾਂ ਵਿਚ ਖੋਖਲੀ ਹੋਈਆਂ ਇਹ ਸੜਕਾਂ ਧੱਸਦੀਆਂ ਜਾ ਰਹੀਆਂ ਹਨ। ਸੜਕਾਂ ਧੱਸਣ ਕਾਰਨ ਸੈਕਟਰ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਕਟਰ ਵਾਸੀਆਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਇਨ੍ਹਾਂ ਧੱਸੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly