HOME ਲੋਕਾਂ ਨੂੰ ਸਰੇਆਮ ਮੌਤ ਵੰਡ ਰਹੀ ਨਕੋਦਰ ਰੋਡ ਜਗਰਾਉਂ ਦਾ ਜ਼ਿੰਮੇਵਾਰ ਕੌਣ...

ਲੋਕਾਂ ਨੂੰ ਸਰੇਆਮ ਮੌਤ ਵੰਡ ਰਹੀ ਨਕੋਦਰ ਰੋਡ ਜਗਰਾਉਂ ਦਾ ਜ਼ਿੰਮੇਵਾਰ ਕੌਣ ?

3
ਹਰਜਿੰਦਰ ਸਿੰਘ ਚੰਦੀ 
   (ਸਮਾਜ ਵੀਕਲੀ)  ਵੈਸੇ ਦੇਖਿਆ ਜਾਵੇ ਤਾਂ ਪੰਜਾਬ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਸਮੇਤ ਸ਼ਹਿਰਾਂ ਨੂੰ ਜੋੜ ਰਹੇ ਮੇਨ ਜੀ ਟੀ ਰੋਡ ਦਾ ਰੱਬ ਹੀ ਰਾਖਾ ਹੈ। ਕੁਝ ਕੁ ਰੋਡ ਨੂੰ ਛੱਡ ਕੇ ਜੇਕਰ ਦੇਖਿਆ ਜਾਵੇ ਤਾਂ ਜਿਆਦਾ ਰੋਡ ਕਾਫੀ ਖ਼ਸਤਾ ਹਾਲਤ ਵਿੱਚ ਹਨ। ਇਨ੍ਹਾਂ ਵਿਚੋਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਇਕ ਰੋਡ ਹੈ ਨਕੋਦਰ ਰੋਡ ਜਗਰਾਉਂ ਇਹ ਰੋਡ ਰਿਆ ਸਤਲੁਜ ਦੇ ਪੁਲ ਜ਼ਰੀਏ ਲੁਧਿਆਣਾ ਦਾ ਮੁੱਖ ਮਾਰਗ ਹੈ ਇਸ ਰੋਡ ਜ਼ਰੀਏ ਮੋਗਾ, ਜਗਰਾਓਂ, ਬਰਨਾਲ਼ਾ, ਲੁਧਿਆਣਾ, ਜਲੰਧਰ ਜਾਣ ਵਾਲੇ ਹਜ਼ਾਰਾਂ ਜਾਤਰੀ ਰੋਜ਼ਾਨਾ ਸਫ਼ਰ ਕਰਦੇ ਹਨ ਇਸ ਰੋ। ਡ ਤੇ ਨਕੋਦਰ ਵਾਲੇ ਪਾਸੇ ਮਹਿਤਪੁਰ ਤੋਂ ਸੰਗੋਵਾਲ ਲੰਘ ਕੇ ਰੋਹਨ ਰਾਜਦੀਪ ਟੋਲ ਪਲਾਜ਼ਾ ਤਕਰੀਬਨ 2015 ਤੋਂ ਨਿਰੰਤਰ ਟੈਕਸ ਦੀ ਵਸੂਲੀ ਕਰਦਾ ਆਇਆ ਹੈ। ਹੈਰਾਨੀ ਦੀ ਗੱਲ ਹੈ ਕਿ ਖੁਦ ਟੋਲ ਟੈਕਸ ਵਸੂਲ ਕਰਤਾ ਕੰਪਨੀ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਵੱਲੋਂ ਹੁਣ ਤੱਕ ਤਿੰਨ ਵਾਰ ਇਸ ਰੋਡ ਨੂੰ ਮੁਕੰਮਲ ਰੂਪ ਵਿੱਚ ਬਣਾਇਆ ਜਾਣਾ ਸੀ ਪਰ ਨਹੀਂ ਬਣਾਇਆ ਗਿਆ ਟੋਲ ਪਲਾਜ਼ਾ ਤੇ ਲੱਗੇ ਬੋਰਡ ਮੁਤਾਬਿਕ ਇਸ ਟੋਲ ਦੀ ਮਿਆਦ 2027 ਵਿਚ ਸਮਾਪਤਮ ਹੋ ਰਹੀ ਹੈ। ਨਕੋਦਰ ਤੋਂ ਜਗਰਾਓਂ ਤੱਕ ਲਗਭਗ 38 ਤੋਂ 40 ਕਿਲੋਮੀਟਰ ਲੰਮੇ ਇਸ ਰੋਡ ਦੀ ਬੇਹੱਦ ਖ਼ਸਤਾ ਹਾਲਤ ਚਿੰਤਾਜਨਕ ਬਣੀ ਹੋਈ ਹੈ। ਆਏ ਦਿਨ ਇਸ ਰੋਡ ਤੇ ਹਾਦਸੇ ਵਾਪਰ ਰਹੇ ਹਨ ਇਨ੍ਹਾਂ ਹਾਦਸਿਆਂ ਵਿੱਚ ਜਿਥੇ ਲੋਕਾਂ ਦੇ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ ਉਥੇ ਕੀਮਤੀ ਮਨੁੱਖੀ ਜਾਨਾਂ ਜਾਣ ਦਾ ਦੌਰ ਜਾਰੀ ਹੈ। ਲਗਾਤਾਰ ਮੀਡੀਆ ਕਰਮੀਆਂ ਵੱਲੋਂ ਮੀਡੀਆ ਰਾਹੀਂ ਇਸ ਸਮੱਸਿਆ ਦੀ ਅਵਾਜ਼ ਸਰਕਾਰ ਦੇ ਕੰਨਾਂ ਤੱਕ ਪੁੱਜਦਾ ਕਰਨ ਲਈ ਅਨੇਕਾਂ ਵਾਰ ਅਵਾਜ਼ ਬੁਲੰਦ ਕੀਤੀ ਗਈ ਹੈ ਅਤੇ ਕੀਤੀ ਜਾ ਰਹੀ ਹੈ ਪਰ ਮੌਜੂਦਾ ਸਰਕਾਰ ਤੇ ਇਸਦਾ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਦੀ ਨਾਮੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਇਕਾਈ ਜਲੰਧਰ ਵੱਲੋਂ ਇਸ ਮੁੱਦੇ ਨੂੰ ਲੈ ਕੇ ਜ਼ੋਰ ਸੋਰ ਨਾਲ ਉਠਾਇਆ ਗਿਆ ਸੀ। ਜਥੇਬੰਦੀ ਵੱਲੋਂ ਇਸ ਰੋਡ ਦਾ ਟੋਲ ਟੈਕਸ ਵਸੂਲ ਕਰ ਰਹੀ ਰੋਹਨ ਰਾਜਦੀਪ ਕੰਪਨੀ ਦੇ ਉਚ ਅਧਿਕਾਰੀਆਂ ਨਾਲ ਕਈ ਵਾਰ ਰਾਬਤਾ ਕਾਇਮ ਕੀਤਾ ਪਰ ਵਾਰ ਵਾਰ ਹੋਈਆ ਮੀਟਿੰਗਾਂ ਵਿੱਚ ਕੰਪਨੀ ਦੇ ਅਧਿਕਾਰੀ ਕੋਈ ਭਰੋਸੇਯੋਗ ਜਵਾਬ ਨਹੀਂ ਦੇ ਸਕੇ ਜਿਸ ਤੇ ਜਥੇਬੰਦੀ ਵੱਲੋਂ ਇਨਸਾਫ਼ ਨਾ ਮਿਲਦਾ ਦੇਖ ਅਣਮਿੱਥੇ ਸਮੇਂ ਲਈ ਟੋਲ ਤੇ ਧਰਨਾ ਲਗਾ ਦਿੱਤਾ ਅਤੇ ਟੋਲ ਟੈਕਸ ਵਿਰੁੱਧ ਅਵਾਜ਼ ਉਠਾਈ ਜਿਸ ਤੇ ਮਾਣਯੋਗ ਐਸ ਡੀ ਐਮ ਨਕੋਦਰ ਲਾਲ ਵਿਸ਼ਵਾਸ ਪੰਜਾਬ ਸਰਕਾਰ ਵੱਜੋ ਧਰਨਾ ਸਥਲ ਤੇ ਪੁੱਜੇ ਅਤੇ ਉਨ੍ਹਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ 2 ਅਕਤੂਬਰ ਤੱਕ ਇਸ ਰੋਡ ਬਾਬਤ ਕੋਈ ਨਾ ਕੋਈ ਕਾਰਵਾਈ ਅਮਲ ਵਿੱਚ ਜਰੂਰ ਲਿਆਂਦੀ ਜਾਵੇਗੀ । ਕਿਸਾਨ ਜਥੇਬੰਦੀ ਵੱਲੋਂ ਭਰੋਸਾ ਕਰਦਿਆਂ ਧਰਨਾ ਚੁੱਕ ਲਿਆ ਗਿਆ ਪਰ ਗੱਲ ਉਹੀ ਹੋਈ ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ 2 ਅਕਤੂਬਰ ਲੰਘੀ ਨੂੰ ਵੀ ਮਹੀਨਾਂ ਹੋ ਗਿਆ ਪਰ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਜੇਕਰ ਗੱਲ ਕਰੀਏ ਭਰੋਸੇਯੋਗ ਸੂਤਰਾਂ ਦੀ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਰੋਹਨ ਰਾਜਦੀਪ ਟੋਲ ਪਲਾਜ਼ਾ ਵੱਲੋਂ ਜਿਸ ਖਾਤੇ ਵਿੱਚ ਜੰਨਤਾ ਤੋਂ ਟੈਕਸ ਦੇ ਰੂਪ ਵਿੱਚ ਵਸੂਲ ਕੀਤਾ ਪੈਸਾ ਜਮ੍ਹਾਂ ਕਰਵਾਇਆ ਸੀ ਉਸ ਖਾਤੇ ਨੂੰ ਫਰੀਜ ਕਰ ਦਿੱਤਾ ਗਿਆ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਜਗਰਾਓਂ ਸਾਈਡ ਤੋਂ ਕੁਝ ਕਿਲੋਮੀਟਰ ਦਾ ਟੋਟਾ ਟੋਲ ਕੰਪਨੀ ਵੱਲੋਂ ਬਣਾਉਣਾ ਸ਼ੁਰੂ ਕੀਤਾ ਸੀ ਪਰ ਇਸ ਤੇ ਵੀ ਸਵਾਲੀਆ ਚਿੰਨ੍ਹ ਲੱਗਣ ਕਾਰਨ ਇਸ ਨੂੰ ਵਿੱਚੇ ਹੀ ਬੰਦ ਕਰਵਾ ਦਿੱਤਾ ਗਿਆ। ਖੈਰ ਕੁਝ ਵੀ ਹੋਵੇ ਇਹ ਦੇਖਣਾ ਸਰਕਾਰ ਦਾ ਕੰਮ ਹੈ ਅਤੇ ਲੋਕਾਂ ਨੇ ਹੁਣ ਤੱਕ ਇਸ ਰੋਡ ਤੋਂ ਲੰਘਣ ਸਮੇਂ ਜੋਂ ਟੈਕਸ ਦੇ ਰੂਪ ਵਿੱਚ ਪੈਸਾ ਦਿੱਤਾ ਹੈ ਉਸ ਪੈਸੇ ਨੂੰ ਇਸ ਰੋਡ ਤੇ ਲਗਾਉਣ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਬਣਦੀ ਹੈ। ਟੋਲ ਪਲਾਜ਼ਾ ਦੀ ਟਾਲਮਟੋਲ ਅਤੇ ਸਰਕਾਰ ਵੱਲੋਂ ਰੋਡ ਬਣਾਉਣ ਲਈ ਧਾਰੀ ਚੁੱਪ ਦੀ ਨੀਤੀ ਸਵਾਲੀਆ ਚਿੰਨ੍ਹ ਦੇ ਘੇਰੇ ਵਿੱਚ ਆ ਰਹੀ ਹੈ। ਦਿਨੋ ਦਿਨ ਇਸ ਰੋਡ ਦੀ ਖ਼ਸਤਾ ਹਾਲਤ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ ਰੋਡ ਵਿਚ ਖੱਡੇ ਖੈਤਾਨਾ ਦਾ ਰੂਪ ਧਾਰਨ ਕਰ ਗਏ ਹਨ ਅਤੇ ਲੋਕਾਂ ਦੇ ਮਨਾਂ ਵਿਚ ਆਉਣ ਵਾਲੇ ਸਰਦੀ ਦੇ ਸਮੇਂ ਵਿੱਚ ਧੁੰਦ ਪੈਣ ਕਾਰਨ ਹੋਰ ਵੀ ਹਾਦਸੇ ਵਾਪਰਣ ਦਾ ਡਰ ਡੱਗਮਗਾ ਰਿਹਾ ਹੈ। ਅਜਿਹੇ ਹਲਾਤਾਂ ਵਿੱਚ  ਲੋਕਾਂ ਦਾ ਸਰਕਾਰ ਨੂੰ ਵਾਜਬ ਸਵਾਲ ਹੈ ਕਿ ਜੇਕਰ ਰੋਡ ਨਹੀਂ ਬਣਾਉਣਾ ਸੀ ਤਾਂ ਹੁਣ ਤੱਕ ਸਾਡੇ ਕੋਲੋਂ  ਰੋਡ ਤੋਂ ਲੰਘਣ ਲਈ ਟੈਕਸ ਦੇ ਰੂਪ ਵਿੱਚ ਕਰੋੜਾਂ ਰੁਪਏ ਇਕੱਠੇ ਕਿਓ ਕੀਤੇ ਗਏ ਹਨ ਅਤੇ ਪਬਲਿਕ ਦਾ ਦੂਜਾ ਸਵਾਲ ਹੈ ਕਿ ਲੋਕਾਂ ਨੂੰ  ਸ਼ਰੇਆਮ ਰਾਤ ਦਿਨ ਮੌਤ ਵੰਡ ਰਹੀ ਨਕੋਦਰ ਰੋਡ ਜਗਰਾਉਂ ਦਾ ਆਖ਼ਰ ਜ਼ਿੰਮੇਵਾਰ ਕੌਣ ਹੈ?
ਪੱਤਰਕਾਰ ਹਰਜਿੰਦਰ ਸਿੰਘ ਚੰਦੀ ਮਹਿਤਪੁਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਓਸ਼ੋ: ਜੀਵਨ, ਸਿੱਖਿਆ ਅਤੇ ਆਧੁਨਿਕ ਦਰਸ਼ਨ ਦਾ ਵਿਸਤ੍ਰਿਤ ਅਧਿਐਨ
Next articleਨਵ ਸੰਗੀਤ ਸਿੰਘ ਦੀ ਅਨੁਵਾਦ ਕਲਾ ਦੀ ਨਵੀਂ ਪ੍ਰਾਪਤੀ : ‘ਖ਼ਜ਼ਾਨੇ ਦੀ ਭਾਲ’