ਧੂਰੀ (ਸਮਾਜ ਵੀਕਲੀ) (ਸੁਖਦੇਵ ਧੂਰੀ) ਅੱਜ ਸਥਾਨਕ ਮੰਗਲਾ ਆਸ਼ਰਮ ਵਿਖੇ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰਜਿ: ਧੂਰੀ ਵੱਲੋਂ ਪੈਨਸ਼ਨਰ ਦਿਹਾੜਾ ਪ੍ਰਧਾਨ ਸੁਖਦੇਵ ਸ਼ਰਮਾ ਦੀ ਅਗਵਾਈ ਵਿੱਚ ਰਵਾਇਤੀ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਪ੍ਰਿੰਸੀਪਲ ਮੇਜਰ ਸਿੰਘ , ਸਮਾਗਮ ਦੀ ਪ੍ਰਧਾਨਗੀ ਕਰ ਰਹੇ ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਮਨਜੀਤ ਸਿੰਘ ਬਖਸ਼ੀ , ਐਸ ਬੀ ਆਈ ਦੇ ਮੈਨੇਜਰ ਜੋਤੀ ਪ੍ਰਸਾਦ ਕੋਠਿਆਲ , ਯੂਨਿਟ ਪ੍ਰਧਾਨ ਸੁਖਦੇਵ ਸ਼ਰਮਾ, ਜਨਰਲ ਸਕੱਤਰ ਡਾ ਅਮਰਜੀਤ ਸਿੰਘ , ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ ਸੁਸ਼ੋਭਿਤ ਸਨ। ਉਪਰੰਤ ਅੰਤਰਰਾਸ਼ਟਰੀ ਕੀਰਤਨੀਏ ਗੁਰਮੀਤ ਸਿੰਘ ਆਨੰਦ ਨੇ ਆਪਣੀ ਆਵਾਜ਼ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਫਿਰ ਉੱਘੇ ਗੀਤਕਾਰ ਮੂਲ ਚੰਦ ਸ਼ਰਮਾ ਅਤੇ ਲੋਕ ਗਾਇਕ ਗੁਰਦਿਆਲ ਨਿਰਮਾਣ ਨੇ ਇਨਕਲਾਬੀ ਗੀਤ ਗਾ ਕੇ ਮਾਹੌਲ ਵਿੱਚ ਜੋਸ਼ ਭਰਿਆ । ਸਵਾਗਤੀ ਸ਼ਬਦ ਪ੍ਰਧਾਨ ਸੁਖਦੇਵ ਸ਼ਰਮਾ ਨੇ ਕਹੇ ਅਤੇ ਪੈਨਸ਼ਨ ਦਿਵਸ ਦੀ ਵਧਾਈ ਦਿੰਦੇ ਹੋਏ ਸਮੂਹ ਪੈਨਸ਼ਨਰਜ਼ ਨੂੰ ਜੱਥੇਬੰਦੀ ਨੂੰ ਸਮਰਪਿਤ ਹੋ ਕੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਉਹਨਾਂ ਕਿਹਾ ਕਿ ਭਾਵੇਂ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਘੇਸਲ ਮਾਰੀ ਬੈਠੀ ਹੈ ਪਰੰਤੂ ਮੁਲਾਜ਼ਮ ਤੇ ਪੈਨਸ਼ਨਰਾਂ ਦੀ ਏਕਤਾ ਨੂੰ ਵਿਸ਼ਾਲ ਕਰਦੇ ਹੋਏ ਪ੍ਰਾਪਤੀਆਂ ਸੰਭਵ ਹਨ । ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਰਪ੍ਰਸਤ ਕੁਲਵੰਤ ਸਿੰਘ ਨੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਮੰਗਾਂ ਨਾ ਮੰਨਣ ‘ਤੇ ਸਰਕਾਰ ਦੀ ਨਿਖੇਧੀ ਕੀਤੀ। ਇਸ ਦੇ ਨਾਲ ਹੀ ਮੌਕੇ ਸੇਵਾ ਮੁਕਤ ਡਿਪਟੀ ਡੀ ਈ ਓ ਹੰਸ ਰਾਜ ਗਰਗ ਨੇ ਪੈਨਸ਼ਨ ਬਾਰੇ ਜ਼ਰੂਰੀ ਜਾਣਕਾਰੀ ਦਿੱਤੀ। ਫਿਰ ਮੈਡੀਕਲ ਬਿਲਾਂ ਬਾਰੇ ਮੁਕੰਮਲ ਜਾਣਕਾਰੀ ਸਾਬਕਾ ਪ੍ਰਧਾਨ ਜੈ ਦੇਵ ਸ਼ਰਮਾ ਨੇ ਦਿੱਤੀ। ਰਮੇਸ਼ ਸ਼ਰਮਾ ਨੇ ਪੈਨਸ਼ਨ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੁੱਖ ਤੌਰ ‘ਤੇ 1.1.2016 ਤੋਂ ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਇੱਕਮੁਸ਼ਤ ਦਿੱਤਾ ਜਾਵੇ , ਪੈਨਸ਼ਨ ਦੀ 2.59 ਫੈਕਟਰ ਅਨੁਸਾਰ ਸੁਧਾਈ ਕੀਤੀ ਜਾਵੇ , ਕੈਸ਼ਲੈਸ ਮੈਡੀਕਲ ਸਕੀਮ ਲਾਗੂ ਕੀਤੀ ਜਾਵੇ, ਬੱਝਵਾਂ ਮੈਡੀਕਲ ਭੱਤਾ 2000 ਰੁਪਏ ਮਹੀਨਾ ਕੀਤਾ ਜਾਵੇ ਅਤੇ ਕਮਾਈ ਛੁੱਟੀਆਂ ਦਾ ਬਕਾਇਆ ਤੁਰੰਤ ਅਦਾ ਕੀਤਾ ਜਾਵੇ। ਇਸ ਸਮਾਗਮ ਦੌਰਾਨ 90 ਅਤੇ 75 ਸਾਲ ਪਾਰ ਕਰ ਚੁੱਕੇ ਪੈਨਸ਼ਨਰਾਂ ਇੰਦਰ ਸੈਨ ਪਟਵਾਰੀ, ਜਰਨੈਲ ਸਿੰਘ ਖੀਪਲ, ਨਿਰਮਲ ਕੌਰ ਬੀ ਪੀ ਹੈ ਓ , ਸ਼ਮਸ਼ੇਰ ਕੌਰ, ਮਹਿੰਦਰ ਕੌਰ ਸਮੇਤ 65 ਪੈਨਸ਼ਨਰਾਂ ਦਾ ਮੁਮੈਂਟੋ ਅਤੇ ਲੋਈਆਂ/ ਸ਼ਾਲਾਂ ਨਾਲ ਸਨਮਾਨ ਕੀਤਾ ਗਿਆ ਅਤੇ ਉਹਨਾਂ ਨੂੰ ਲੰਮੇ ਤੇ ਤੰਦਰੁਸਤ ਜੀਵਨ ਲਈ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਗਈਆਂ। ਇਸੇ ਦੌਰਾਨ ਮਾਸਟਰਜ਼ ਖੇਡਾਂ ਵਿੱਚ ਤਿੰਨ ਗੋਲਡ ਮੈਡਲ ਜਿੱਤਣ ਕਾਰਨ ਸੀਨੀਅਰ ਆਗੂ ਘਮੰਡ ਸਿੰਘ ਸੋਹੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਨਾਲ ਹੀ ਸੱਭ ਤੋਂ ਵੱਧ ਫੰਡ ਇਕੱਠਾ ਕਰਨ ਲਈ ਚਰਨਜੀਤ ਸਿੰਘ ਕੈਂਥ ਦਾ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਪ੍ਰੋਗਰਾਮ ਵਿੱਚ ਸ਼ਾਮਲ ਸਾਬਕਾ ਸੈਨਿਕਾਂ ਦੀ ਜੱਥੇਬੰਦੀ ਦੇ ਚੇਅਰਮੈਨ ਸੁਖਦੇਵ ਸਿੰਘ ਕਿਲਾ ਹਕੀਮਾਂ ਅਤੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ( ਰਾਮ ਬਾਗ ) ਧੂਰੀ ਦੇ ਪ੍ਰਧਾਨ ਪ੍ਰਿੰਸੀਪਲ ਸੁਖਵੀਰ ਸਿੰਘ ਸਮੇਤ ਆਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਸਮਾਗਮ ਨੂੰ ਸੰਬੋਧਨ ਕਰਦਿਆਂ ਐਸ ਬੀ ਆਈ (ਏ ਡੀ ਬੀ) ਦੇ ਚੀਫ਼ ਮੈਨੇਜਰ ਜੋਤੀ ਪ੍ਰਸ਼ਾਦ ਕੋਠੀਆਲ ਨੇ ਸਮੂਹ ਪੈਨਸ਼ਨਰਜ਼ ਨੂੰ ਭਰੋਸਾ ਦਿਵਾਇਆ ਕਿ ਬੈਂਕ ਵਿੱਚ ਉਹਨਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਬੈਂਕ ਸਮੂਹ ਪੈਨਸ਼ਨਰਜ਼ ਨੂੰ ਬੇਹਤਰ ਸੇਵਾਵਾਂ ਦੇਣ ਲਈ ਵਚਨਬੱਧ ਹਨ। ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਮੇਜਰ ਸਿੰਘ ਨੇ ਅਪਣੇ ਸੰਬੋਧਨ ਵਿੱਚ ਸਮੂਹ ਪੈਨਸ਼ਨਰਜ਼ ਨੂੰ ਪੈਨਸ਼ਨਰ ਦਿਵਸ ਦੀ ਵਧਾਈ ਦਿੰਦੇ ਹੋਏ ਉਹਨਾਂ ਦੀ ਲੰਮੀ ਤੇ ਤੰਦਰੁਸਤ ਉਮਰ ਦੀ ਕਾਮਨਾ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਮਨਜੀਤ ਸਿੰਘ ਬਖਸ਼ੀ ਨੇ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਮਾਜ ਸੇਵੀ ਕੰਮਾਂ ਦੀ ਤਾਰੀਫ਼ ਕਰਦੇ ਹੋਏ ਐਸੋਸੀਏਸ਼ਨ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਲਈ ਸਮੁੱਚੀ ਟੀਮ ਦਾ ਧੰਨਵਾਦ ਕੀਤਾ।
ਇਸ ਦੌਰਾਨ ਚੀਫ਼ ਯੁਰੋਲੌਜਿਸਟ ਅਤੇ ਉੱਘੇ ਟਰਾਂਸਪਲਾਂਟ ਸਰਜਨ ਡਾਕਟਰ ਬਲਦੇਵ ਸਿੰਘ ਔਲਖ ਵੱਲੋਂ ਵੱਡੀ ਉਮਰ ਦੇ ਵਿਅਕਤੀਆਂ ਲਈ ਲਿਖੀ ਕਿਤਾਬ “ਪਰੋਸਟੈਟ ਪ੍ਰਾਬਲਮਜ਼” ਪ੍ਰਧਾਨਗੀ ਮੰਡਲ ਵੱਲੋਂ ਰੀਲੀਜ਼ ਕੀਤੀ ਗਈ। ਇਸ ਦੇ ਨਾਲ ਹੀ ਐਸੋਸੀਏਸ਼ਨ ਵੱਲੋਂ ਆਉਣ ਵਾਲੇ ਨਵੇਂ ਸਾਲ ਦਾ ਸ਼ਾਨਦਾਰ, ਰੰਗਦਾਰ ਕੈਲੰਡਰ ਵੀ ਸੁਖਦੇਵ ਸ਼ਰਮਾ ਪ੍ਰਧਾਨ, ਅਮਰਜੀਤ ਸਿੰਘ ਸਕੱਤਰ, ਜਸਦੇਵ ਸਿੰਘ ਕਾਰਜਕਾਰੀ ਪ੍ਰਧਾਨ, ਪ੍ਰੀਤਮ ਸਿੰਘ ਧੂਰਾ ਸਾਬਕਾ ਜ਼ਿਲ੍ਹਾ ਪ੍ਰਧਾਨ, ਸਮੇਤ ਪ੍ਰਮੁੱਖ ਆਹੁਦੇਦਾਰਾਂ ਵੱਲੋਂ ਰੀਲੀਜ਼ ਕੀਤਾ ਗਿਆ। ਪ੍ਰੋਗਰਾਮ ਵਿੱਚ ਸ਼ਾਮਲ ਲਖਵੀਰ ਧਾਂਦਰਾ, ਮਨੋਹਰ ਸਿੰਘ ਸੱਗੂ, ਬੀਰਬਲ ਰਿਸ਼ੀ, ਸੁਖਵਿੰਦਰ ਪਲਾਹਾ ਸਮੇਤ ਸਮੂਹ ਪੱਤਰਕਾਰ ਭਾਈਚਾਰੇ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਮੌਕੇ ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ ਨੇ ਸੱਭ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਹੰਸ ਰਾਜ ਗਰਗ, ਕਰਮ ਸਿੰਘ ਸੋਢੀ ਤੇ ਡਾ ਅਮਰਜੀਤ ਸਿੰਘ ਸਕੱਤਰ ਨੇ ਬਾਖ਼ੂਬੀ ਨਿਭਾਈ।
ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਵਿੱਤ ਸਕੱਤਰ ਰਤਨ ਸਿੰਘ ਭੰਡਾਰੀ, ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਧੂਰਾ, ਜਸਪਾਲ ਸਿੰਘ ਭੁੱਲਰ, ਪ੍ਰੀਤਮ ਸਿੰਘ, ਇੰਦਰਜੀਤ ਸ਼ਰਮਾ, ਸੋਮ ਨਾਥ ਅੱਤਰੀ, ਰਾਮ ਚੰਦ ਸ਼ਰਮਾ, ਅਮਰਜੀਤ ਸਿੰਘ, ਸੁਖਦਰਸ਼ਨ ਸਿੰਘ, ਸੁਰਿੰਦਰ ਸਿੰਘ ਕੈਂਥ, ਜੈ ਭਗਵਾਨ ਦਾਸ, ਕਰਮ ਸਿੰਘ ਢੀਂਡਸਾ, ਹਰਜਿੰਦਰ ਸਿੰਘ ਢੀਂਡਸਾ, ਬਲਵੰਤ ਸਿੰਘ, ਆਤਮਾ ਸਿੰਘ ਘਨੌਰ, ਅਮਰਜੀਤ ਗੋਇਲ , ਫ਼ਕੀਰ ਸਿੰਘ, ਅਵਤਾਰ ਸਿੰਘ, ਧੰਨਾ ਸਿੰਘ, ਗੁਰਦਾਸ ਬਾਂਸਲ, ਸਤੀਸ਼ ਸ਼ਰਮਾ, ਗੁਰਮੇਲ ਸਿੰਘ, ਸਤੀਸ਼ ਅਰੋੜਾ, ਪ੍ਰਿੰਸੀਪਲ ਨੌਰੰਗ ਸਿੰਘ, ਪ੍ਰਿੰਸੀਪਲ ਜਬਰਾ ਸਿੰਘ, ਰਾਮ ਗੋਪਾਲ ਸ਼ਰਮਾ, ਪ੍ਰਿੰਸੀਪਲ ਰਵਿੰਦਰ ਦੱਤ ਸ਼ਰਮਾ, ਪ੍ਰਿੰਸੀਪਲ ਸੁਖਦੇਵ ਸਿੰਘ ,ਪ੍ਰਿੰਸੀਪਲ ਹਰਨੇਕ ਸਿੰਘ , ਡਾ. ਅਵਤਾਰ ਸਿੰਘ ਢੀਂਡਸਾ, ਕਰਮ ਸਿੰਘ ਢੀਂਡਸਾ, ਜੈ ਭਗਵਾਨ ਦਾਸ, ਪੁਸ਼ਪਾ ਦੇਵੀ, ਕਮਲੇਸ਼ ਰਾਣੀ, ਨੀਲਮ ਕੁਮਾਰੀ, ਰਕਸ਼ਾ ਰਾਣੀ , ਉਰਮਿਲਾ ਦੇਵੀ, ਕੁਲਵੰਤ ਕੌਰ, ਸ਼ਮਸ਼ੇਰ ਕੌਰ, ਗੁਰਚਰਨ ਸਿੰਘ ਧਾਂਦਰਾ , ਬਹਾਦਰ ਸਿੰਘ, ਰਾਮ ਸਰੂਪ , ਦਰਸ਼ਨ ਸਿੰਘ ਧਾਂਦਰਾ, ਪਵਨ ਹਰਚੰਦਪੁਰੀ, ਦਿਆਲ ਸਿੰਘ ਧੂਰਾ,ਸੁਰਜੀਤ ਸਿੰਘ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਗੁਰਦਿਆਲ ਨਿਰਮਾਣ, ਬਲਦੇਵ ਸਿੰਘ , ਹਰਭਗਵਾਨ ਸ਼ਰਮਾ, ਸਰਬਜੀਤ ਸਿੰਘ, ਮਿਸ਼ਰਾ ਸਿੰਘ , ਹਰੀ ਚੰਦ ਵਰਮਾ, ਤਰਲੋਚਨ ਸਿੰਘ, ਸ਼ੇਰ ਸਿੰਘ, ਜੋਗਿੰਦਰ ਸਿੰਘ, ਸੁਖਪਾਲ ਸਿੰਘ, ਨਛੱਤਰ ਸਿੰਘ, ਜਗਜੀਤ ਸਿੰਘ, ਸਾਧੂ ਸਿੰਘ ਪੇਧਨੀ, ਮਨੋਹਰ ਲਾਲ, ਪ੍ਰਿੰਸੀਪਲ ਪ੍ਰੇਮ ਕੁਮਾਰ, ਬਲਦੇਵ ਸਿੰਘ, ਜੋਗਿੰਦਰ ਸਿੰਘ ਪੁੰਨਾਵਾਲ , ਸ਼ਿਵ ਕੁਮਾਰ ਲੋਮਸ, ,ਰਲਾ ਸਿੰਘ, ਡਾ ਹਰਦਿਆਲ ਸਿੰਘ, ਓਂਕਾਰ ਸ਼ਰਮਾ, ਰਮੇਸ਼ਵਰ ਸ਼ਰਮਾ, ਜਤਿੰਦਰ ਕੁਮਾਰ, ਬੁਧ ਰਾਮ ਗਰਗ, ਜੀਤ ਸਿੰਘ, ਹੈਡਮਾਸਟਰ ਬਲਵਿੰਦਰ ਸਿੰਘ, ਸਮੇਤ ਸੈਂਕੜੇ ਪੈਨਸ਼ਨਰ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly