HOME ਪੈਨਸ਼ਨਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਹੋਈ।

ਪੈਨਸ਼ਨਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਹੋਈ।

4

ਨਵਾਂਸ਼ਹਿਰ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਅੱਜ ਪੈਨਸ਼ਨਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜਿਲ੍ਹਾ ਪ੍ਰਧਾਨ ਸ੍ਰੀ ਸੋਮ ਲਾਲ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਜੋ ਮੁਲਾਜ਼ਮ ਅਤੇ ਪੈਨਸ਼ਨਰ ਯੂਨੀਅਨ ਨੇ ਸਾਂਝੇ ਫਰੰਟ ਪੰਜਾਬ ਦੇ ਸੱਦੇ ‘ਤੇ ਲੁਧਿਆਣੇ ਦੀ ਜਿਮਨੀ ਚੋਣ ਵੇਲੇ ਰੈਲੀ ਅਤੇ ਲੁਧਿਆਣਾ ਪੱਛਮੀ ਹਲਕੇ ਵਿੱਚ ਝੰਡਾ ਮਾਰਚ ਕਰਕੇ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਸਾਡੇ ਕੋਲ ਖਜਾਨਾ ਭਰਿਆ ਹੋਇਆ ਹੈ, ਦੂਜੇ ਪਾਸੇ 8500 ਕਰੋੜ ਰੁਪਏ ਦਾ ਕਰਜ਼ਾ ਲੈ ਰਹੀ ਹੈ। ਜੇਕਰ ਖਜ਼ਾਨਾ ਭਰਿਆ ਹੋਇਆ ਹੈ ਤਾਂ ਮੁਲਾਜ਼ਮਾਂ ਦੇ ਤਨਖਾਹ ਦੇ ਬਿੱਲ ਖਜ਼ਾਨਾ ਅਫ਼ਸਰ ਪਾਸ ਨਹੀਂ ਕਰਦੇ ਅਤੇ ਮੁਲਾਜ਼ਮਾਂ ਅਤੇ ਪੈਨਸ਼ਨਰਜ ਦੇ ਮੈਡੀਕਲ ਬਿੱਲਾਂ ਦੀ ਵੀ ਅਦਾਇਗੀ ਨਹੀਂ ਕੀਤੀ ਜਾ ਰਹੀ। ਇਸ ਤੋਂ ਸਾਫ਼ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਝੂਠ ਬੋਲ ਰਹੇ ਹਨ। ਜੇਕਰ ਖਜ਼ਾਨਾ ਭਰਿਆ ਹੋਇਆ ਹੈ ਤਾਂ ਇਹ ਪਾਸ ਹੋਏ ਬਿੱਲਾਂ ਦੀ ਹੁਣ ਤੱਕ ਅਦਾਇਗੀ ਹੋ ਜਾਣੀ ਚਾਹੀਦੀ ਸੀ । ਕਰਨੈਲ ਸਿੰਘ ਰਾਹੋਂ ਨੇ ਸੰਬੋਧਨ ਕਰਦਿਆ ਹੋਇਆ ਦੱਸਿਆ ਕਿ ਇਹ ਸਰਕਾਰ ਹੋਰ ਸਰਕਾਰਾਂ ਨਾਲੋਂ ਵੀ ਨਖਿੱਧ ਸਰਕਾਰ ਸਾਬਤ ਹੋਈ ਹੈ l ਜਿਸ ਨੇ ਚਾਰ ਸਾਲ ਬੀਤਣ ਬਾਅਦ ਵੀ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਆਪਣੇ ਚੋਣ ਮਨੋਰਥ ਪੱਤਰ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਜ ਦੀਆਂ ਸਾਰੀਆਂ ਮੰਗਾ ਪੂਰੀਆਂ ਕਰਨ ਦਾ ਵਾਅਦਾ ਕੀਤਾ ਗਿਆ ਪਰ ਅਜੇ ਤੱਕ ਨਾ ਤਾਂ ਕੱਚੇ ਮੁਲਾਜ਼ਮ ਪੱਕੇ ਕੀਤੇ ਅਤੇ ਨਾ ਹੀ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ। ਪੇਅ ਕਮਿਸ਼ਨ ਦੀ 2,59 ਦਾ ਵਾਧਾ ਕਰਨ ਦੀ ਸਿਫਾਰਸ਼ ਲਾਗੂ ਨਹੀਂ ਕੀਤੀ। ਇਸ ਲਈ ਪੈਨਸ਼ਨਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਸਾਂਝੇ ਫਰੰਟ ਪੰਜਾਬ ਨਾਲ ਰਲ ਕੇ ਪੈਨਸ਼ਨਰਜ ਦੇ ਮਸਲਿਆਂ ਲਈ ਸੰਘਰਸ਼ ਕਰਨ ਲਈ ਮਜ਼ਬੂਰ ਹੈ। ਇਸ ਮੀਟਿੰਗ ਵਿੱਚ ਸ: ਕੁਲਵਰਨ ਸਿੰਘ ਜਨਰਲ ਸਕੱਤਰ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆ ਹੋਇਆ ਪੈਨਸ਼ਨਰਜ ਦੀਆਂ ਮੁਸ਼ਕਿਲਾਂ ਵਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਉਨ੍ਹਾਂ ਮੁਸ਼ਕਿਲਾਂ ਦਾ ਹੱਲ ਵੀ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਪੈਨਸ਼ਨਰਜ ਦੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਹੀ ਇੱਕੋ ਇੱਕ ਰਾਹ ਹੈ lਜਿਸ ‘ਤੇ ਚੱਲ ਕੇ ਆਪਣੀਆਂ ਮੰਗਾਂ ਮਨਾਈਆ ਜਾ ਸਕਦੀਆਂ ਹਨ। ਇਸ ਲਈ ਸਾਂਝੇ ਫਰੰਟ ਪੰਜਾਬ ਨਾਲ ਮਿਲ ਕੇ ਜੋਰਦਾਰ ਸੰਘਰਸ਼ ਕਰਨੇ ਪੈਣਗੇ ਜਿਸ ਦੀ ਤਿਆਰੀ ਹੁਣ ਤੋਂ ਹੀ ਕਰਨੀ ਪਵੇਗੀ। ਉਨ੍ਹਾਂ ਨੇ ਪੈਨਸ਼ਨਰਜ ਦੇ ਸਵਾਲਾਂ ਦੇ ਜੁਆਬ ਵਿਸਥਾਰ ਵਿੱਚ ਦਿੱਤੇ। ਸੋਮ ਲਾਲ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਨੇ ਆਏ ਹੋਏ ਸਾਥੀ ਸ: ਕੁਲਵਰਨ ਸਿੰਘ ਦਾ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਵਿਸੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਪੈਨਸ਼ਨਰ ਸਾਥੀਆਂ ਨੂੰ ਆਉਂਣ ਵਾਲੇ ਸੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ। ਸਟੇਜ ਸਕੱਤਰ ਦੀ ਕਾਰਵਾਈ ਜੀਤ ਲਾਲ ਜਨਰਲ ਸਕੱਤਰ ਨੇ ਬਾਖੂਬੀ ਨਿਭਾਈ। ਇਸ ਸਮੇਂ ਪ੍ਰਧਾਨ ਸੋਮ ਲਾਲ ਪ੍ਰਧਾਨ ਥੋਪੀਆ, ਜੀਤ ਲਾਲ ਗੋਹਲੜੋਂ ਜਨਰਲ ਸਕੱਤਰ, ਕਰਨੈਲ ਸਿੰਘ ਰਾਹੋਂ, ਦੇਸ ਰਾਜ ਬੱਜੋਂ, ਕੁਲਦੀਪ ਸਿੰਘ ਦੌੜਕਾ,ਜਸਵੀਰ ਸਿੰਘ ਮੰਗੂਵਾਲ, ਕੇਵਲ ਰਾਮ, ਸੁਰਜੀਤ ਰਾਮ, ਰੇਸ਼ਮ ਲਾਲ, ਸਰੂਪ ਲਾਲ, ਹਰਦਿਆਲ ਸਿੰਘ,ਦੀਦਾਰ ਸਿੰਘ, ਰਜਿੰਦਰ ਸਿੰਘ, ਅਵਤਾਰ ਸਿੰਘ, ਅਸ਼ੋਕ ਕੁਮਾਰ ਵਿੱਤ ਸਕੱਤਰ, ਜਸਵੀਰ ਸਿੰਘ ਮੋਰੋਂ,ਬਲਵੀਰ ਸਿੰਘ, ਹਰਮੇਸ਼ ਲਾਲ, ਸੋਹਣ ਸਿੰਘ, ਗੁਰਦਿਆਲ ਸਿੰਘ, ਹਰੀ ਬਿਲਾਸ, ਤੇਜਾ ਸਿੰਘ, ਹਰਬੰਸ ਸਿੰਘ, ਪਰਮਜੀਤ ਸਿੰਘ, ਰਾਮ ਲਾਲ, ਚੂਹੜ ਸਿੰਘ, ਅਵਤਾਰ ਸਿੰਘ, ਸੁਰਿੰਦਰ ਪਾਲ, ਆਤਮਾ ਰਾਮ ਅਤੇ ਹੋਰ ਪੈਨਸ਼ਨਰਜ ਸਾਥੀ ਹਾਜ਼ਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦੁਸਾਂਝ ਖੁਰਦ ਧੰਨ ਧੰਨ ਸਤਿਗੁਰ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ
Next articleਭਗਵਾਨ ਸਿੰਘ ਚੌਹਾਨ ਦੀ ਖ਼ਬਰ ਲੈਣ ਲਈ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਹਸਪਤਾਲ ਪਹੁੰਚੇ