
ਸਮਾਗਮ ਦੀ ਸ਼ੁਰੂਆਤ ਵਿੱਚ ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਨੇ ਮਹਿਮਾਨਾਂ, ਸਰੋਤਿਆਂ ਅਤੇ ਪੱਤਰਕਾਰਾਂ ਵੀਰਾਂ ਨੂੰ ‘ਜੀ ਆਇਆਂ’ ਆਖਿਆ। ਇਸ ਮੌਕੇ ਮਾਣਮੱਤੇ ਸ਼ਾਇਰ ਅਤੇ ਉੱਘੇ ਕਵੀ ਕੁਲਵਿੰਦਰ ਵਿਰਕ ਦਾ ਰੂ-ਬ-ਰੂ ਕਰਵਾਇਆ ਗਿਆ, ਪ੍ਰਸਿੱਧ ਗ਼ਜ਼ਲਗੋ ਸਿਕੰਦਰ ਚੰਦਭਾਨ ਵੱਲੋ ਉਹਨਾਂ ਦੀ ਜ਼ਿੰਦਗੀ ਅਤੇ ਸਾਹਿਤਕ ਸਫ਼ਰ ਤੇ ਗੱਲਬਾਤ ਕੀਤੀ , ਇਸ ਸਮੇ ‘ਵਿਰਕ ਸਾਹਿਬ’ ਆਪਣੀਆ ਖੱਟੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆ ਅਤੇ ਆਪਣੀਆਂ ਕਵਿਤਾਵਾਂ ਨਾਲ ਸਰੋਤਿਆਂ ਦਾ ਮਨ ਨੂੰ ਟੁੰਬਿਆ।
ਇਸ ਸਮੇ ਉੱਘੀ ਲੋਕ ਗਾਇਕਾ ਸਰਬਜੀਤ ਕੌਰ ਫ਼ਿਰੋਜ਼ਪੁਰ ਤੇ ਮਨਜੀਤ ਸਿੰਘ ਗੀਤ ‘ਦਾਦੇ ਵਾਲੀ ਰਫ਼ਲ’ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ ਜਿਸਨੂੰ ਸਰਬਜੀਤ ਕੌਰ ਤੇ ਮਨਜੀਤ ਸਿੰਘ ਆਪਣੀ ਖ਼ੂਬਸੂਰਤ ਆਵਾਜ਼ ਵਿੱਚ ਗਾ ਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਸਮਾਗ਼ਮ ਵਿੱਚ ਆਸ-ਪਾਸ ਦੇ ਇਲਾਕਿਆਂ ਤੋਂ ਪਹੁੰਚੇ ਕਵੀਆਂ ਦਾ ਕਵੀ ਦਰਬਾਰ ਕਰਵਾਇਆਗਿਆ । ਜਿਸ ਵਿੱਚ ਸਭ ਨੇ ਆਪਣੀਆਂ ਖ਼ੂਬਸੂਰਤ ਕਵਿਤਾਵਾਂ ਰਾਹੀਂ ਮਾਹੌਲ ਨੂੰ ਖੁਸ਼ਨੁਮਾ ਬਣਾਈ ਰੱਖਿਆ।
ਅੰਤ ਵਿੱਚ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਮਹਿਮਾਨਾਂ, ਸਰੋਤਿਆਂ ਅਤੇ ਪੱਤਰਕਾਰਾਂ ਦਾ ਸਮਾਗਮ ਵਿੱਚ ਸ਼ਿਰਕਤ ਕਰਨ ਤੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਭਾ ਦੇ ਸਮੂਹ ਅਹੁਦੇਦਾਰਾਂ ਨਾਲ ਮਿਲ ਕੇ ਸਨਮਾਨਿਤ ਕੀਤਾ। ਉਹਨਾਂ ਦੱਸਿਆ ਕਿ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਭਾ ਦੇ ਮੀਤ ਪ੍ਰਧਾਨ ਗੁਰਜੀਤ ਹੈਰੀ ਢਿੱਲੋਂ, ਰਾਜ ਗਿੱਲ ਭਾਣਾ, ਸਕੱਤਰ ਸਰਬਰਿੰਦਰ ਸਿੰਘ ਬੇਦੀ, ਸਹਾਇਕ ਖ਼ਜਾਨਚੀ ਸੁਖਵੀਰ ਸਿੰਘ ਬਾਬਾ, ਵਿੱਤ ਸਕੱਤਰ ਕੇ.ਪੀ. ਸਿੰਘ, ਕਾਨੂੰਨੀ ਸਲਾਹਕਾਰ ਪਰਦੀਪ ਸਿੰਘ, ਮੁਖਤਿਆਰ ਸਿੰਘ ਵੰਗੜ, ਡਾ. ਨਿਰਮਲ ਕੌਸ਼ਿਕ, ਸੁਰਜੀਤ ਸਿੰਘ, ਬਲਵੰਤ ਗੱਖੜ, ਜਸਵੀਰ ਫ਼ੀਰਾ, ਸਿਕੰਦਰ ਚੰਦਭਾਨ, ਸੁਖਜਿੰਦਰ ਮੁਹਾਰ, ਚਰਨਜੀਤ ਸਿੰਘ, ਆਦਿ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ।
ਇਸ ਸਮਾਗਮ ਵਿੱਚ ਉੱਘੇ ਉਸਤਾਦ ਸ਼ਾਇਰ ਜਗੀਰ ਸੱਧਰ, ਬਿੱਕਰ ਸਿੰਘ ਵਿਯੋਗੀ, ਪ੍ਰੀਤ ਭਗਵਾਨ, ਧਰਮ ਪਰਵਾਨਾ, ਹਰਦੀਪ ਸਿਰਾਜ਼ੀ ਭੋਲੂਵਾਲਾ, ਗੁਰਭੇਜ ਸਿੰਘ, ਹਰਸੰਗੀਤ ਸਿੰਘ ਗਿੱਲ, ਦੇਵ ਵਾਂਦਰ, ਰਾਜਵਿੰਦਰ ਫਿੱਡੇ, ਰਾਜਬੀਰ ਮੱਤਾ, ਗੁਰਤੇਜ ਪੱਖੀ, ਜਗਸੀਰ, ਜਸਕਰਨ ਮੱਤਾ, ਰਣਜੀਤ ਬਿੱਟਾ ,ਸਲੀਮ ਅਖਤਰ, ਬਰਾੜ ਪ੍ਰਿੰਸ ਨੇ ਵੀ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਪੱਤਰਕਾਰ ਸੱਜਣਾਂ ਵਿੱਚੋਂ ਲਖਵਿੰਦਰ ਹਾਲੀ, ਰਜਿੰਦਰ ਅਰੋੜਾ, ਜਗਸੀਰ ਢਿੱਲੋਂ, ਗੁਰਪ੍ਰੀਤ ਪੱਕਾ ਆਦਿ ਨੇ ਸਮਾਗਮ ਦੀ ਕਵਰੇਜ਼ ਦੁਆਰਾ ਯਾਦਗਾਰੀ ਬਣਾ ਦਿੱਤਾ।ਮੰਚ ਸੰਚਾਲਕ ਦੀ ਭੂਮਿਕਾ ਸਭਾ ਦੇ ਖ਼ਜਾਨਚੀ ਕਸ਼ਮੀਰ ਮਾਨਾ ਅਤੇ ਬੀਬਾ ਅਰਮਾਨਦੀਪ ਕੌਰ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly