(ਸਮਾਜ ਵੀਕਲੀ)
ਬਾਪੂ ਸਾਨੂੰ ਪੜ੍ਹਨੇ ਪਾਇਆ ਸੀ,
ਹੁਣ ਪਾਇਆ ਅਸੀ ਬੱਚਿਆਂ ਨੂੰ।
ਦੇਖ ਦੇਖ ਮਨ ਖੁਸ਼ ਹੁੰਦਾ ਬਥੇਰਾ,
ਪਾਈ ਸਕੂਲੀ ਵਰਦੀ ਸੱਚਿਆਂ ਨੂੰ।
ਗਿਆਨ ਦਾ ਅਮੁੱਕ, ਅਤੁੱਲ,ਅਮੁੱਲ ਭੰਡਾਰ,
ਚੱਲਦਾ ਭੰਡਾਰਾ ਨਾ ਮੁੱਕਣ ਵਾਲਾ ਏ।
ਕਲਮ ਸਾਧਨਾ ਵਾਲੇ, ਨਾਲ ਗ਼ੁਰਬਤ ਮੁੱਕਣ “ਸੰਗਰੂਰਵੀ”,
ਨਾ ਕੋਈ ਇਹਨਾਂ ਦਾ,ਬੀੜਾ ਚੁੱਕਣ ਵਾਲਾ ਏ।
ਸਰਬਜੀਤ ਸੰਗਰੂਰਵੀ
9463162463