(ਸਮਾਜ ਵੀਕਲੀ)
ਕਲਮ ਅਤੇ ਬੰਦੂਕ ਦੋਹਾਂ ,
ਇੱਕ ਰੋਜ਼ਾ ਆਪਸੀ ਸੰਵਾਦ ਕਰਨਾ ਚਾਹਿਆ,
ਆਪਣੀ ਆਪਣੀ ਹੋਂਦ ਨੂੰ,
ਸਹੀ ਅਰਥਾ ਵਿੱਚ ਬਿਆਨਣਾ ਚਾਹਿਆ,
ਕਲਮ ਨੇ,
ਆਪਣੇ ਕਲਮੀ-ਧਰਮ ਬਾਰੇ ਬੋਲਿਆ,
” ਮੈਂ ਦੁਨੀਆਂ ਭਰ ਦੇ ਲੋਕਾਂ ਨੂੰ
ਉਨ੍ਹਾਂ ਦੀ ਜਿੰਦਗੀ ਉੱਤੇ ਆਏ,
ਗੰਭੀਰ ਤੇ ਨਾਜ਼ਕ ਸੰਕਟ
,ਪੈਣ ਵਾਲੇ,ਆਉਣ ਵਾਲੇ,
ਮਾੜੇ ਵਰਤਾਰਿਆ ਬਾਰੇ,
ਮੌਕੇ ਮੌਕੇ ਸੂਚਿਤ ਕਰਦੀ ਹਾਂ,
ਉਨ੍ਹਾਂ ਲੋਕ-ਦੋਖੀ ਹਕੂਮਤ ਬਾਰੇ ਲਿਖਦਿਆਂ,
ਚੁਕੰਨੇ ਕਰਦੀ ਹਾਂ!
ਮੈਂ ਲੋਕਾਂ ਨੂੰ ,
ਅਸਲੀ ਸਿੱਧੇ ਰਾਹੇ ਪਾਉਣ ਦੇ,
ਫਰਜ਼ ਨਿਭਾਉਂਦੀ ਹਾਂ,
ਲੋਕਾਂ ਵਿੱਚ,
ਜਿੰਦਗੀ ਜਜਬੇ ਲਲਕਾਰ ਜਜਬਾਤਾਂ ਦੀ,
ਪੀਡੀ ਸਾਂਝ ਪਵਾਂਉਂਦੀ ਹਾਂ!
ਮੈਂ ਇਨਕਲਾਬੀ ਸ਼ਬਦਾਂ ਦੇ ਭੰਡਾਰ,
,ਮਘਦੇ ਸੂਰਜ ਵਿੱਚੋਂ ਲਿਆਉਂਦੀ ਹਾਂ ” ! …
ਬੰਦੂਕ ਬੋਲੀ,
‘ ਤੂੰ ਆਪਣੇ ਕਾਰਜ ਬਾਰੇ ਠੀਕ ਹੈਂ,
ਪਰ ਮੈਂ,
ਬੇਕਸੂਰੇ,
ਲੁੱਟੇ ਪੁੱਟੇ,
ਹੱਕਾਂ ਤੋ ਵਾਂਝੇ
ਲੋਕਾਂ ਨੂੰ ਡੁਬਾਉਣ ਵਾਲਿਆਂ ਦੇ,
ਕਤਲ ਕਰਦਿਆਂ,ਕਦੇ ਵੀ ਨਹੀਂ ਪਛਤਾਉਂਦੀ ,
ਸਗੋਂ ਜੇਤੂ ਜਸ਼ਨ ਮਨਾਉਂਦੀ !”
ਆਪਣੇ ਤਸੱਲੀਬਖਸ਼ ਜਿੰਮੇਵਾਰੀਆਂ ਮਨਸ਼ਿਆਂ,
ਬਾਰੇ ਕਹਿ,ਸੁਣ,
ਦੋਵੇਂ ਆਪਣੇ ਆਪਣੇ ਸੁਵੱਲੜੇ ਰਾਹੇ,
ਕਿਰਿਆਸ਼ੀਲ ਹੋਣ ਲਈ,ਤੁਰ ਪਈਆਂ !
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly