ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਦੇ ਪੈਂਬਰਟਨ ਹਵਾਈ ਅੱਡੇ ਨੇੜੇ ਲਿਲਵਾਟ ਨੇਸ਼ਨ ਦੇ ਖੇਤ ਵਿੱਚ ਲੱਗੀ ਜੰਗਲੀ ਅੱਗ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ । ਬੀ.ਸੀ. ਵਾਇਲਡਫਾਇਰ ਸਰਵਿਸ ਨੇ ਦੱਸਿਆ ਹੈ ਕਿ ਅੱਗ ਦਾ ਖੇਤਰਫਲ ਮੰਗਲਵਾਰ ਰਾਤ 10:55 ਵਜੇ ਤੱਕ ਲਗਭਗ 65 ਹੈਕਟੇਅਰ ਤੱਕ ਫੈਲ ਗਿਆ ਸੀ ਅਤੇ ਇਸ ਨੂੰ ਕਾਬੂ ਵਿੱਚ ਰੱਖਣ ਲਈ ਯਤਨ ਜਾਰੀ ਹਨ। ਸਥਾਨਕ ਨਿਵਾਸੀਆਂ ਨੇ ਫਾਇਰਫਾਈਟਰਾਂ ਵੱਲੋਂ ਕੀਤੀ ਗਈ ਤੇਜ਼ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਹੈ। ਜਿਸ ਨਾਲ ਅੱਗ ਨੂੰ ਵੱਡੇ ਪੱਧਰ ’ਤੇ ਫੈਲਣ ਤੋਂ ਰੋਕਿਆ ਗਿਆ। ਦੱਸਿਆ ਜਾ ਰਿਹਾ ਹੈ। ਕਿ ਇਲਾਕੇ ਵਿੱਚ ਬਹੁਤ ਸੁੱਕਾ ਮੌਸਮ ਹੋਣ ਕਾਰਨ ਅੱਗ ਜਲਦੀ ਨਾਲ ਫੈਲ ਗਈ ਸੀ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



