ਪੀਰ ਚੋਧਰੀ ਦਾ 103ਵਾ ਉਰਸ ਬੜੀ ਸ਼ਰਧਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਰਣਜੀਤ ਸਿੰਘ ਖੋਜੇਵਾਲ ਨੇ ਹਾਜਰੀ ਭਰ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਦਰਬਾਰ ਪੀਰ ਚੋਧਰੀ ਕਪੂਰਥਲਾ ਦਾ 103ਵਾ ਉਰਸ ਬੜੀ ਸ਼ਰਧਾਂ ਅਤੇ ਉਤਸ਼ਾਹ ਨਾਲ ਮਨਾਇਆਂ ਗਿਆ । ਇਸ ਦੌਰਾਨ ਰਣਜੀਤ ਸਿੰਘ ਖੋਜੇਵਾਲ ਮੈਂਬਰ ਪੀ ਏ ਸੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਜਿਹਨਾਂ ਦਾ ਦਰਬਾਰ ਪੀਰ ਚੋਧਰੀ ਕਮੇਟੀ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਤੇ ਉਹਨਾਂ ਨੂੰ ਗੁਲਦਸਤਾ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਹਮੇਸ਼ਾ ਮਨੁੱਖਤਾ ਦੇ ਭਲੇ ਦੀ ਗੱਲ ਹੁੰਦੀ ਹੈ।

ਉਹਨਾਂ ਮੇਲੇ ਵਿੱਚ ਸਾਥੀਆਂ ਸਮੇਤ ਹਾਜ਼ਰੀ ਭਰ ਕੇ ਸਰਬੱਤ ਦੇ ਭਲੇ ਦੀ ਕਾਮਨਾ ਵੀ ਕੀਤੀ। ਇਸ ਮੌਕੇ ਤੇ ਪੀਰ ਚੋਧਰੀ ਦੀ ਸਾਰੀ ਪ੍ਰਬੰਧਕ ਕਮੇਟੀ ਕੰਵਲਜੀਤ ਸਿੰਘ ਕਾਕਾ, ਗਰੀਬ ਦਾਸ ਗਿੱਲ , ਰਾਜਿੰਦਰ ਅਟਵਾਲ, ਰਜਿੰਦਰ ਗਿੱਲ ਸਾਬਕਾ ਚੇਅਰਮੈਨ , ਪਰਦੀਪ ਸਿੰਘ ਲਵੀ ਕੋਸਲਰ, ਰਾਜਿੰਦਰ ਸਿੰਘ ਧੰਜਲ ਸਾ ਕੋਸਲਰ, ਪਰਮਿੰਦਰ ਸਿੰਘ ਬੋਬੀ ਵਾਲੀਆ, ਸੰਨੀ ਬੈਂਸ , ਜੋਬਨਜੀਤ ਸਿੰਘ ਜੋਹਲ, ਅਤੇ ਬਾਬਾ ਆਦਿ ਹਾਜ਼ਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਖ ਵੱਖ ਜਥੇਬੰਦੀਆਂ ਦੇ ਅਹੁਦੇਦਰਾਂ ਦੀ ਭਰਵੀਂ ਮੀਟਿੰਗ ਹੋਈ
Next articleਬੁਲੰਦੀਆਂ ਛੂੰਹਦੀ ਅਧਿਆਪਿਕਾ : ਅਮਨਪ੍ਰੀਤ ਕੌਰ