*ਗੀਤ ਪੰਜਾਬ ਨਾਲ ਚਰਚਾ ‘ਚ ਗੀਤਕਾਰ ਸੋਨੀ ਠੁੱਲੇਵਾਲ*
ਪੰਜਾਬੀ ਗੀਤਕਾਰ ਸਿਰਫ ਲਫ਼ਜ਼ ਨਹੀਂ ਲਿਖਦਾ, ਉਹ ਲੋਕਾਂ ਦੀ ਧੜਕਣ ਲਿਖਦਾ ਹੈ।ਅਜਿਹਾ ਹੀ ਗੀਤਕਾਰ ਸੋਨੀ ਠੁੱਲੇਵਾਲ
(ਸਮਾਜ ਵੀਕਲੀ) ਪੰਜਾਬੀ ਸੰਗੀਤ ਦੀ ਰੂਹ ਉਸਦੇ ਬੋਲ ਹਨ—ਤੇ ਉਹ ਬੋਲ ਉਸ ਗੀਤਕਾਰ ਦੀ ਕਲਮ ਤੋਂ ਨਿਕਲਦੇ ਹਨ ਜੋ ਜ਼ਿੰਦਗੀ ਦੇ ਰੰਗ, ਦਰਦ, ਪਿਆਰ, ਵਿਰਹ, ਜਵਾਨੀ ਤੇ ਰੂਹਾਨੀਅਤ ਨੂੰ ਸ਼ਬਦਾਂ ‘ਚ ਪਰੋਂਦਾ ਹੈ।ਇੱਕ ਪੰਜਾਬੀ ਗੀਤਕਾਰ ਸਿਰਫ ਲਫ਼ਜ਼ ਨਹੀਂ ਲਿਖਦਾ, ਉਹ ਲੋਕਾਂ ਦੀ ਧੜਕਣ ਲਿਖਦਾ ਹੈ।ਅਜਿਹਾ ਹੀ ਗੀਤਕਾਰ ਸੋਨੀ ਠੁੱਲੇਵਾਲ ਹੈ, ਜੋ ਜ਼ਿੰਦਗੀ ਦੇ ਹਰ ਰੰਗ ਨੂੰ ਮੋਤੀਆਂ ਵਾਂਗ ਪਰੋਂਦਾ ਹੈ। ਗੀਤਕਾਰ ਸੋਨੀ ਠੁੱਲੇਵਾਲ ਨੇ ਆਪਣੀ ਚੰਗੀ ਲੇਖਣੀ ਸਕਦਾ ਮਾਲਵਾ ਦੇ ਜਿਲ੍ਹਾ ਬਰਨਾਲਾ ਦੇ ਪਿੰਡ ਠੁੱਲੇਵਾਲ ਤੋਂ ਬਾਲੀਵੁੱਡ ਤੱਕ ਆਪਣਾ ਨਾਮ ਸਥਾਪਿਤ ਕਰ ਚੁੱਕਾ ਹੈ। ਬਤੌਰ ਅਦਾਕਾਰ ਰਾਜ ਕੁੰਦਰਾ ਦੀ ਆ ਰਹੀ ਪਹਿਲੀ ਪੰਜਾਬੀ ਫਿਲਮ ‘ਮੇਹਰ’ਦਾ ਗਾਇਕ ਜਸਵੀਰ ਜੱਸੀ ਦੀ ਅਵਾਜ਼ ‘ਚ ਆਇਆ ਗੀਤ ‘ਪੰਜਾਬ’ਨਾਲ ਗੀਤਕਾਰ ਸੋਨੀ ਠੁੱਲੇਵਾਲ ਫਿਰ ਤੋਂ ਚਰਚਾ ਵਿੱਚ ਹੈ।ਗੀਤਕਾਰ ਸੋਨੀ ਠੁੱਲੇਵਾਲ ਵੱਲੋਂ ਲਿਖੇ ਗੀਤਾਂ ਨੂੰ ਹੁਣ ਤੱਕ ਗਾਇਕ ਕੰਵਰ ਗਰੇਵਾਲ, ਸੋਨੂੰ ਨਿਗਮ, ਦਲੇਰ ਮਹਿੰਦੀ, ਰੌਸ਼ਨ ਪ੍ਰਿੰਸ, ਜਸਪਿੰਦਰ ਨਰੂਲਾ, ਗਾਇਕ ਜੁਵੀਨ ਨੌਟਿਆਲ, ਗਾਇਕ ਯੁਵਰਾਜ ਹੰਸ, ਗਾਇਕ ਜਾਵੇਦ ਅਲੀ, ਗਾਇਕ ਪਲਕ ਮੁਛਾਲ ਸਮੇਤ ਕਈ ਨਾਮਵਰ ਗਾਇਕਾਂ ਦੀ ਅਵਾਜ਼ ਵਿੱਚ ਗੀਤ ਆ ਚੁੱਕੇ ਹਨ। ਮਾਤਾ ਮਹਿੰਦਰ ਕੌਰ ਦੀ ਕੁੱਖੋਂ ਅਤੇ ਪਿਤਾ ਗੁਰਦੇਵ ਸਿੰਘ ਦੇ ਘਰ ਪੈਦਾ ਹੋਏ ਸੰਦੀਪ ਸਿੰਘ ਉਰਫ ਸੋਨੀ ਠੁੱਲੇਵਾਲ ਦਾ ਜੀਵਨ ਸ਼ੁਰੂ ਤੋਂ ਹੀ ਸੰਘਰਸ਼ ਭਰਿਆ ਰਿਹਾ ਹੈ, ਕਿਉਂ ਕਿ ਜਦੋਂ ਸੋਨੀ ਤਿੰਨ ਕੁ ਵਰਿਆ ਦਾ ਸੀ ਤਾਂ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ। ਜਿਸ ਕਾਰਨ ਸੋਨੀ ਨੂੰ ਘਰ ਅਤੇ ਆਪਣੀ ਪੜ੍ਹਾਈ ਦੇ ਖਰਚ ਲਈ ਪੜ੍ਹਦੇ ਸਮੇਂ ਤੋਂ ਹੀ ਬਤੌਰ ਫੋਟੋਗ੍ਰਾਫਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਸੋਨੀ ਦੀ ਕਲਾਤਮਿਕ ਫੋਟੋਗ੍ਰਾਫੀ ਅਤੇ ਕੁੱਝ ਨਵਾਂ ਕਰਨ ਦੀ ਸੋਚ ਸਦਕਾ ਉਹ ਉੱਘੇ ਗੀਤਕਾਰ ਅਤੇ ਅਦਾਕਾਰ ਰਾਜ ਕਾਕੜਾ ਦੀ ਟੀਮ ਦਾ ਹਿੱਸਾ ਬਣਿਆ, ਜਿਸ ਨੇ ਪਹਿਲੀ ਵਾਰ ਬਤੌਰ ਫੋਟੋਗ੍ਰਾਫਰ ਫ਼ਿਲਮ ’ਕੌਮ ਦੇ ਹੀਰੇ’’ਚ ਕੰਮ ਕੀਤਾ। ਜਿਸ ਤੋਂ ਬਾਅਦ ਸੋਨੀ ਠੁੱਲੇਵਾਲ ਨੇ ਮੁੜ ਪਿਛਾਂਹ ਨਹੀਂ ਦੇਖਿਆ ਅਤੇ ਉਹ ਰਾਜ ਕਾਕੜਾ ਦੀ ਫ਼ਿਲਮ ’ਪੱਤਾ ਪੱਤਾ ਸਿੰਘਾ ਦਾ ਵੈਰੀ, ਹਰਭਜਨ ਮਾਨ ਦੀ ਫ਼ਿਲਮ ’ਗਦਾਰ’, ਅਮਿਤੋਜ ਮਾਨ ਦੀ ਫ਼ਿਲਮ ’ਮੋਟਰ ਮਿੱਤਰਾਂ ਦੀ’, ਹਰੀਸ਼ ਵਰਮਾਂ ਦੀ ਫ਼ਿਲਮ ਵਾਪਸੀ ਅਤੇ ਗਿੱਪੀ ਗਰੇਵਾਲ ਦੀ ਫ਼ਿਲਮ ’ਸੂਬੇਦਾਰ ਜੋਗਿੰਦਰ ਸਿੰਘ’ਆਦਿ ’ਚ ਬਤੌਰ ਫੋਟੋਗ੍ਰਾਫਰ ਤੇ ਪੋਸਟਰ ਡਿਜ਼ਾਈਨਿੰਗ ਦਾ ਕੰਮ ਕਰ ਚੁੱਕੇ ਹਨ। ਪੰਜਾਬੀ ਫਿਲਮਾਂ ਰੰਗ ਰੱਤਾ, ਇੱਕ ਸੰਧੂ ਹੁੰਦਾ ਸੀ, ਜਿੰਦੜੀ, ਗਿੱਦੜਸਿੰਗੀ, ਧੁੰਦਲੀ ਸਵੇਰ, ਪੌਣੇ ਨੌਂ, ਯਮਲਾ ਵਿੱਚ ਆ ਚੁੱਕੇ ਹਨ ਅਤੇ ਨਵੀਂ ਆ ਰਹੀ ਫਿਲਮ ‘ਮੇਹਰ’ ਦੇ ਸਾਰੇ ਗੀਤ ਵੀ ਸੋਨੀ ਠੁੱਲੇਵਾਲ ਦੇ ਲਿਖੇ ਹੋਏ ਹਨ।ਇਸ ਤੋਂ ਇਲਾਵਾ ਗੀਤਕਾਰ ਸੋਨੀ ਠੁੱਲੇਵਾਲ ਦੇ ਲਿਖੇ ਗੀਤ ਜਲਦੀ ਹੀ ਬਾਲੀਵੁੱਡ ਦੀਆਂ ਤਿੰਨ ਫਿਲਮਾਂ ਵਿੱਚ ਸੁਣਨ ਨੂੰ ਮਿਲਣਗੇ। ਰਾਜ ਕਾਕੜਾ ਨਾਲ ਰਹਿੰਦਿਆਂ ਸੋਨੀ ਸਿੰਘ ਨੇ ਨਿਰਦੇਸ਼ਨ ’ਚ ਵੀ ਗਿਆਨ ਹਾਸਲ ਕੀਤਾ ਅਤੇ ਆਪਣੇ ਪਰਮ ਮਿੱਤਰ ਨਵੀਨ ਜੇਠੀ ਨਾਲ ਮਿਲ ਕੇ ’ਕ੍ਰਿਏਟਿਵ ਕਰਿਊ’ ਨਾਂ ਦੀ ਕੰਪਨੀ ਬਣਾਈ। ਸੋਨੀ ਸਿੰਘ ਠੁੱਲੇਵਾਲ ਬਤੌਰ ਨਿਰਦੇਸ਼ਕ ਰਾਜ ਕਾਕੜਾ ਦੇ ਗੀਤ ’ਮੇਰਾ ਪੰਜਾਬ’, ’ਮਾਂ ਬੋਲੀ ਪੰਜਾਬੀ’, ਗਾਇਕ ਕੰਵਰ ਗਰੇਵਾਲ ਦਾ ਗੀਤ ਜ਼ਮੀਰ, ’ਸੁਲਫ਼ਾ ਤੇ ਸੈਲਫ਼ੀ’, ’ਅੰਬਰਸਰ ਤੇ ਲਾਹੌਰ’, ’ਅਣਖੀ ਯੋਧੇ’, ’ਮਾਤਾ ਗੁਜ਼ਰੀ ਦੇ ਪੋਤੇ’, ਆਦਿ ਗੀਤਾਂ ਦੇ ਫਿਲਮਾਂਕਣ ਕਰ ਚੁੱਕਾ ਹੈ। ਇਸ ਤੋਂ ਇਲਾਵਾ ਸੋਨੀ ਸਿੰਘ ਠੁੱਲੇਵਾਲ ਦੇ ਲਿਖੇ ਗੀਤਾਂ ਨੂੰ ਗਾਇਕ ਮਹਿਤਾਬ ਵਿਰਕ, ਗਾਇਕ ਜੈਨੀ ਜੌਹਲ, ਗਾਇਕ ਸੱਜਣ ਅਦੀਬ, ਗਾਇਕ ਅਗਰੇਜ ਅਲੀ, ਗਾਇਕ ਕੰਵਰ ਗਰੇਵਾਲ, ਗਾਇਕ ਹਿੰਮਤ ਸੰਧੂ, ਗਾਇਕ ਜੀ ਖਾਨ, ਗਾਇਕ ਸਿਕੰਦਰ ਸਲੀਮ, ਗਾਇਕ ਸਿਪਰਾ ਗੋਇਲ, ਗਾਇਕ ਉਜਾਗਰ ਅੰਟਾਲ , ਗਾਇਕਾ ਅਵਿਰਾ ਨੇ ਆਪਣੀ ਅਵਾਜ਼ ਦਿੱਤੀ ਹੈ। ਗੀਤਕਾਰ ਸੋਨੀ ਠੁੱਲੇਵਾਲ ਦੇ ਨਵੇਂ ਲਿਖੇ ਇਬਾਦਤ- ਗਾਇਕ ਦਲੇਰ ਮਹਿੰਦੀ, ਯਾਰੀ- ਗਾਇਕ ਬੀ ਪਰਾਕ, ਜੁਦਾ – ਗਾਇਕ ਜੁਵੀਨ ਨੌਟਿਆਲ, ਯੋਗੀਆ- ਗਾਇਕ ਸੋਨੂੰ ਨਿਗਮ ਦੀ ਅਵਾਜ਼ ਵਿੱਚ ਸੁਣਨ ਨੂੰ ਮਿਲਣਗੇ। ਗੁਰਭਿੰਦਰ ਗੁਰੀ
Watsapp +44 7951 590424
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


