HOME ਸ਼ਾਂਤੀ ਪੂਰਨ ਸੰਘਰਸ਼ਾਂ ਤੇ ਅੰਨਾ ਪੁਲੀਸ ਜਬਰ ਮਾਨ ਸਰਕਾਰ ਨੂੰ ਮਹਿੰਗਾ ਪਵੇਗਾ:...

ਸ਼ਾਂਤੀ ਪੂਰਨ ਸੰਘਰਸ਼ਾਂ ਤੇ ਅੰਨਾ ਪੁਲੀਸ ਜਬਰ ਮਾਨ ਸਰਕਾਰ ਨੂੰ ਮਹਿੰਗਾ ਪਵੇਗਾ: ਕਰਨ ਸਿੰਘ ਰਾਣਾ।

23
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪਿਛਲੇ ਦਿਨੀ ਸ਼ਾਂਤੀ ਪੂਰਵਕ ਸੰਘਰਸ਼ ਕਰ ਰਹੇ ਬੇਰੁਜਗਾਰ ਲਾਈਨਮੈਨਾਂ  ਤੇ ਅੰਨਾ ਪੁਲਿਸ ਤਸ਼ੱਦਦ ਅੱਤਵਾਦ ਦਾ ਦੌਰ ਨੂੰ ਯਾਦ ਕਰਵਾਉਂਦਾ ਹੈ। ਪੁਲਿਸ ਵਲੋਂ ਕੀਤੇ ਜਬਰ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹਨੀ ਹੀ ਥੋੜੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਅੱਜ ਇੱਥੇ ਟੌਂਸਾ ਵਿਖੇ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਮਾਨ ਸਰਕਾਰ ਨੇ ਸ਼ੰਭੂ ਬਾਰਡਰ ਤੇ ਜਿਉਂਦ ਪਿੰਡ ਵਿੱਚ ਕਿਸਾਨਾਂ ਤੇ ਬੇਤਹਾਸ਼ਾ ਲਾਠੀ ਚਾਰਜ ਕੀਤਾ ਸੀ, ਲੁਧਿਆਣਾ ਵਿਖੇ ਮਨਰੇਗਾ ਅਧਿਕਾਰ ਅੰਦੋਲਨ ਦੇਸ਼ ਸ਼ਾਂਤੀ ਪੂਰਵਕ ਸੰਘਰਸ਼ ਤੇ ਵੀ ਪੁਲਿਸ ਨੇ ਡਾਂਗਾਂ ਵਰ੍ਹਾਈਆਂ ਸਨ।ਜਿਸ ਨੂੰ ਦੁਬਾਰਾ ਦੁਹਰਾ ਦਿੱਤਾ ਹੈ  ਉਹਨਾਂ ਕਿਹਾ ਕਿ ਸ਼ਾਂਤੀ ਪੂਰਵਕ ਸੰਘਰਸ਼ਾਂ ਤੇ ਪੁਲਿਸ ਤਸ਼ੱਦਦ ਦਾ ਇਤਿਹਾਸ 1948 ਵਿਚ ਹੀ ਸ਼ੁਰੂ ਹੋ ਗਿਆ ਸੀ ਜੋ ਅੱਜ ਵੀ ਜਾਰੀ ਹੈ। ਪੁਲਿਸ ਸੰਘਰਸ ਸ਼ੀਲ  ਲੋਕਾਂ ਦੇ ਨਫਰਤ ਦਾ ਪਾਤਰ ਬਣ ਚੁੱਕੀ ਹੈ। ਪਰ ਅਸਲ ਦੋਸ਼ੀ ਤਾ ਭਾਰਤ ਅਤੇ ਪੰਜਾਬ ਅੰਦਰ ਕਾਰਪੋਰੇਟ ਪੂੰਜੀਪਤੀਆਂ, ਜਗੀਰਦਾਰਾਂ ਅਤੇ ਸਾਮਰਾਜਵਾਦੀ ਨੀਤੀਆਂ ਹਨ ਜਿਸ ਰਾਹੀਂ ਲੋਕਾਂ ਦੀ ਅੰਨੀ ਲੁੱਟ ਕੀਤੀ ਜਾਂਦੀ ਹੈ ਤੇ ਜੇ ਲੋਕ ਇਸ ਲੁੱਟ ਦਾ ਵਿਰੋਧ ਕਰਦੇ ਹਨ ਤਾਂ ਉਹਨਾਂ ਤੇ ਪੁਲਿਸ ਤਸ਼ੱਦਦ ਕੀਤਾ ਜਾਂਦਾ ਹੈ। ਇਸ ਲੁੱਟ ਅਤੇ ਤਸ਼ੱਦਦ ਨੂੰ ਰੋਕਣ ਲਈ ਪੰਜਾਬ ਦੇ ਲੋਕਾਂ ਨੇ ਪ੍ਰਤਾਪ ਸਿੰਘ ਕੈਰੋਂ, ਪ੍ਰਕਾਸ਼ ਸਿੰਘ ਬਾਦਲ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਬੇਅੰਤ ਸਿੰਘ, ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਨੂੰ ਰਾਜਭਾਗ ਸੰਭਾਲ ਕੇ ਦੇਖ ਲਿਆ ਪਰ ਲੁੱਟ ਅਤੇ ਤਸ਼ਦਦ ਬਾਦਸਤੂਰ ਜਾਰੀ ਹਨ। ਸੋ ਬੰਦੇ ਬਦਲ ਕੇ ਤਾਂ ਕੁਝ ਨਹੀਂ ਹੋਣਾ, ਪੂੰਜੀਪਤੀ ਕਾਰਪੋਰੇਟ ਅਤੇ ਜਗੀਰਦਾਰੀ ਪ੍ਰਬੰਧ ਨੂੰ ਵੀ ਸੱਟ ਮਾਰਨ ਦੀ ਅਹਿਮ ਲੋੜ ਹੈ। ਸਾਥੀ ਰਾਣਾ ਨੇ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਵਾਲੇ ਲੋਕਾਂ ਦੇ ਝਾਂਸੇ ਵਿੱਚ ਨਾ ਆਉਣ ਆਪਣੇ ਆਪਣੇ ਪਿੰਡ ਤੋਂ ਪਿੰਡਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ। ਆਪਸੀ ਝਗੜਿਆਂ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਬਹਿ ਕੇ ਨਿਬੇੜਿਆ ਜਾਵੇ, ਰੋਜ਼ਗਾਰ ਲਈ ਲੜਿਆ ਜਾਵੇ, ਭ੍ਰਿਸ਼ਟਾਚਾਰ , ਜਬਰ, ਨਸ਼ਿਆਂ ਵਿਰੁੱਧ ਅਤੇ ਆਪਸੀ ਭਾਈਚਾਰੇ ਨੂੰ ਪਿੰਡਾਂ ਵਿੱਚ ਮਜਬੂਤ ਕੀਤਾ ਜਾਵੇ ਤਾਂ ਹੀ ਪੰਜਾਬ ਦਾ ਭਲਾ ਹੋਣਾ ਹੈ। ਇਸ ਮੌਕੇ ਉਹਨਾਂ ਨਾਲ ਕਰਨੈਲ ਸਿੰਘ ਭੱਲਾ, ਸੱਤਪਾਲ ਸਾਰੋਵਾਲ, ਮਨੋਹਰ ਲਾਲ, ਬੀਬੀ ਸ਼ਸ਼ੀ ਰਾਣਾ ਅਤੇ ਹੋਰ ਵੱਡੀ ਗਿਣਤੀ ਵਿੱਚ ਆਗੂ ਮੀਟਿੰਗ ਵਿਚ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵੋਟਰ ਮੈਪਿੰਗ ਲਈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 615 ਪੋਲਿੰਗ ਬੂਥਾਂ ’ਤੇ ਲਗਾਏ ਗਏ ਵਿਸ਼ੇਸ਼ ਕੈਂਪ
Next article*ਕੁਦਰਤ ਤੋਂ ਪ੍ਰੇਰਿਤ, ਜਲਵਾਯੂ ਲਈ, ਸਾਡੇ ਭਵਿੱਖ ਲਈ*