ਪੰਜਾਬ ਵਿਚ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ ਦੇ ਲਈ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ : ਜੇ ਕੇ ਚੱਗਰਾ

ਫੋਟੋ : ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਬਜਰੰਗ ਦਲ ਹਿੰਦੋਸਤਾਨ ਦੀ ਮੀਟਿੰਗ ਜ਼ਿਲ੍ਹਾ ਕਚਹਿਰੀ  ਹੁਸ਼ਿਆਰਪੁਰ ਵਿਖੇ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਅੱਜਕੱਲ ਚੱਲ ਰਹੇ ਪੰਜਾਬ ਵਿੱਚ ਆਤੰਕੀ ਮਾਹੌਲ ਦੇ ਵਿਸ਼ੇ ਤੇ ਚਰਚਾ ਕੀਤੀ ਗਈ। ਜਿਸ ਵਿੱਚ ਪਿਛਲੇ ਦਿਨ-ਦਿਹਾੜੇ ਸਰੇਆਮ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸ਼ਿਵਸੈਨਾ ਨੇਤਾ ਸੰਦੀਪ ਗੌਰਾ ਤੇ ਕਾਤਿਲਾਨਾ ਹਮਲਾ ਹੋਇਆ।ਇਥੋਂ ਤੱਕ ਕਿ ਪੰਜਾਬ ਸਰਕਾਰ ਵਲੋਂ  ਨਿਯੁਕਤ ਇਨ੍ਹਾਂ ਦਾ ਸੁਰੱਖਿਆਕਰਮੀ ਵੀ ਸਹਾਇਤਾ ਕਰਨ ਅਤੇ ਬਚਾਉਣ ਵਿੱਚ ਅਸਫਲ ਰਿਹਾ।
ਮੀਟਿੰਗ ਵਿੱਚ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਵਿਚ ਦੇਸ਼ ਵਿਆਪੀ ਹਿੰਦੂ ਨੇਤਾਵਾਂ ਨੂੰ ਸੁਰੱਖਿਆ ਦੇਣ ਦੀ ਮੰਗ ਨੂੰ ਉਠਾਇਆ ਅਤੇ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਬਰਕਰਾਰ ਰੱਖਣ ਦੇ ਲਈ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਰੱਖੀ। ਇਸ ਮੌਕੇ ਤੇ ਐਡਵੋਕੇਟ ਸੰਦੀਪ ਕੁਮਾਰ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਇਸ ਪ੍ਰਕਾਰ ਦੇ ਹਮਲੇ ਵਿੱਚ ਡੀ.ਜੀ.ਪੀ. ਪੰਜਾਬ ਨੂੰ ਦਖਲ ਅੰਦਾਜ਼ੀ ਕਰਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨੇ ਚਾਹੀਦੇ ਹਨ ਅਤੇ ਹਿੰਦੂ ਨੇਤਾਵਾਂ ਤੇ ਹੋ ਰਹੀ ਧੱਕੇਸ਼ਾਹੀ ਤੇ ਲਗਾਮ ਲਗਾਈ ਜਾਵੇ। ਇਸ ਮੌਕੇ ਤੇ ਰਾਸ਼ਟਰੀ ਪ੍ਰਧਾਨ ਜੇ.ਕੇ.ਚਗਰਾਂ, ਮਨਜੀਤ ਸਿੰਘ, ਐਡਵੋਕੇਟ ਸੰਦੀਪ ਰਾਜਪੂਤ, ਐਡਵੋਕੇਟ ਕੁਲਵੀਰ ਸਿੰਘ, ਰਿਤੇਸ਼ ਨਾਗਰ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹਿਮਾਚਲ ਦੀ ਡੇਹਰਾ ਸੀਟ ਤੋਂ CM ਸੁੱਖੂ ਦੀ ਪਤਨੀ ਅੱਗੇ, ਜਲੰਧਰ ਪੱਛਮੀ ਤੋਂ ‘ਆਪ’ ਅੱਗੇ
Next articleਸਕੂਲ ਦੀ ਦੋ ਮੰਜ਼ਿਲਾ ਇਮਾਰਤ ਢਹਿ ਗਈ, 22 ਲੋਕਾਂ ਦੀ ਮੌਤ ਹੋ ਗਈ ਅਤੇ 132 ਜ਼ਖਮੀ ਹੋ ਗਏ