HOME ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ।

ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ।

1
(ਸਮਾਜ ਵੀਕਲੀ)
ਹਰਪ੍ਰੀਤ ਕੌਰ

ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ।

ਰੂਹਾਨੀਇਤ ਦੀ ਮਿਸਾਲ, ਸੰਘਰਸ਼ ਦੀ ਮਸ਼ਾਲ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ।
ਗੁਰੂ ਨਾਨਕ ਪਾਤਸ਼ਾਹ ਦੀ ਪੰਜਵੀਂ ਅਲੌਕਿਕ ਜੋਤ।
ਪਵਿੱਤਰ ਰੂਹ, ਸੁਚੱਮ ਦੇਹ, ਅਸੀਮਤ ਗਿਆਨਤਾ ਦਾ ਸ੍ਰੋਤ।
ਪੰਚਮ ਪਿਤਾ ਨੇ ਆਪਣੇ ਸਮੇਂ ਵਿੱਚ ਗੁਰੂ ਘਰ ਸਰੋਵਰ ਬਣਵਾਏ ਸੋਹਣੇ।
ਜਾਹੋ-ਜਲਾਲ ਹਰਮੰਦਿਰ ਸਾਹਿਬ ਜਿਹੇ ਨਾ ਕਿਤੇ ਹੋਏ, ਨਾ ਹੀ ਹੋਣੇ।
ਸੁੱਖਾਂ ਦੀ ਸਾਨੂੰ ਦਾਤ ਹੈ ਬਖ਼ਸ਼ੀ ਵਿੱਚ ਰੂਪ ਦੇ ਸੁਖਮਨੀ।
ਧੁਰ ਕੀ ਬਾਣੀ ਦੀ ਇਲਾਹੀ ਜੋਤ ਬਣ ਗਈ ਸੁੱਖਾਂ ਦੀ ਮਣੀ।
‘ਦੋਹਿਤਾ ਬਾਣੀ ਦਾ ਬੋਹਿਤਾ’ ਦਿੱਤਾ ਵਰਦਾਨ ਚੌਥੇ ਪਾਤਸ਼ਾਹ ਨੇ।
ਬਾਈ ਸੌ ਅਠਾਰਾਂ ਸ਼ਬਦਾਂ ਦੀ ਅਨਹਦ ਬਾਣੀ ਰਚੀ ਸੱਚੇ ਪਾਤਸ਼ਾਹ ਨੇ।
ਸਬਰ ਤੇ ਸੰਤੋਖ ਨਾਲ ਦਿੱਤੀ ਮਾਤ, ਜਬਰ ਤੇ ਜ਼ੁਲਮ ਨੂੰ ਭੰਡਿਆ।
ਅਕਹਿ ਤੇ ਅਸਹਿ ਕਸ਼ਟ ਸਹਾਰਦੇ ਭਾਣਾ ਮਿੱਠਾ ਕਰ ਮੰਨਿਆ।
ਸਧਾਰਣ ਸ਼ਬਦਾਂ ਚ ਨਹੀਂ ਦੇਣ ਦਿੱਤਾ ਜਾ ਸਕਦਾ ‘ਬਾਣੀ ਦੇ ਪੁੰਜ’ ਦਾ।
ਇੱਕ ਲਾਸਾਨੀ ਸ਼ਹਾਦਤ ਨੇ ਸੰਪੂਰਨ ਸਿੱਖੀ ਦਾ ਮੁੱਢ ਨਵੇਂ ਸਿਰਿਓ ਬੰਨ ਤਾ।
ਵੱਲੋਂ :—-
ਹਰਪ੍ਰੀਤ ਕੌਰ 
ਅੰਗਰੇਜ਼ੀ ਮਿਸਟ੍ਰੈਸ 
ਸ ਸ ਸ ਸ ਕਰਮਗੜ੍ਹ
Previous articleਅਮਰਨਾਥ ਯਾਤਰਾ ਸਬੰਧੀ ਜੰਮੂ-ਕਸ਼ਮੀਰ ਵਿੱਚ ਅਮਿਤ ਸ਼ਾਹ ਦੀ ਉੱਚ ਪੱਧਰੀ ਮੀਟਿੰਗ, ਗ੍ਰਹਿ ਮੰਤਰੀ ਨੇ ਸੁਰੱਖਿਆ ਬਲਾਂ ਨੂੰ ਇਹ ਨਿਰਦੇਸ਼ ਦਿੱਤੇ
Next article” ਧੰਨ ਗੁਰੂ ਅਰਜਨ ਦੇਵ ਜੀ”