HOME ” ਧੰਨ ਗੁਰੂ ਅਰਜਨ ਦੇਵ ਜੀ”

” ਧੰਨ ਗੁਰੂ ਅਰਜਨ ਦੇਵ ਜੀ”

(ਸਮਾਜ ਵੀਕਲੀ)

” ਧੰਨ ਗੁਰੂ ਅਰਜਨ ਦੇਵ ਜੀ”

ਇੱਕ ਤਵੀ ਤੱਤੀ,ਦੂਜੀ ਰੇਤ ਤੱਤੀ,
ਤੀਜਾ ਭੱਠ,ਜ਼ੱਲਾਦ ਤਪਾਈ ਜਾਵੇ।

ਚੌਥੀ ਹਕੂਮਤ,ਪੰਜਵੀਂ ਲੋਅ ਤੱਤੀ,
ਛੇਵੀਂ ਦੁਪਹਿਰ ਤੱਤੀ,ਸਤਾਈ ਜਾਵੇ।

ਇੱਕ ਗੁਰੂ ਸੋਮਾ ਠੰਡਾ ਸ਼ੀਤਲਾ ਦਾ,
ਬੈਠਾ ਗੀਤ ਗੋਬਿੰਦ ਦੇ ਗਾਈ ਜਾਵੇ।

ਜੋਤ ਨਾਨਕ ਦੀ ਜੋਤ ਵਿੱਚ ਲੀਨ ਹੋ ਗਈ,
ਹਰ ਮੁੱਖ ‘ਪੱਤੋ’ ਉਸ ਵਡਿਆਈ ਜਾਵੇ।

ਧੰਨ ਗੁਰੂ ਅਰਜਨ ਦੇਵ ਸਾਹਿਬ ਜੀ,
ਬਾਣੀ ਗੁਰਾਂ ਦੀ ਰਾਹ ਰੁਸ਼ਨਾਈਜਾਵੇ।

ਹਰਪ੍ਰੀਤ ਪੱਤੋ

ਸੰਪਰਕ  94658.21417

Previous articleਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ।
Next articleਸ਼ਸ਼ੀ ਥਰੂਰ ਨੇ ਕੋਲੰਬੀਆ ਸਰਕਾਰ ਨੂੰ ਸ਼ੀਸ਼ਾ ਦਿਖਾਇਆ, ਕਿਹਾ- ‘ਤੁਸੀਂ ਅੱਤਵਾਦੀਆਂ ਦੀ ਮੌਤ ‘ਤੇ ਦੁੱਖ ਕਿਉਂ ਪ੍ਰਗਟ ਕੀਤਾ…’, ਪਾਕਿਸਤਾਨ ਦਾ ਵੀ ਪਰਦਾਫਾਸ਼ ਕੀਤਾ