ਅਮਨ

ਮੁਹੰਮਦ ਮੁਸਤਫ਼ਾ ਰਾਜ ਆਰਾਈਂ

(ਸਮਾਜ ਵੀਕਲੀ)

ਸੱਚ ਨੂੰ ਸਿਰ ਉਠਾਣਾ ਪੈ ਗਿਆ,
ਝੂਠ ਦਾ ਸੀਸ ਨਿਵਾਣਾ ਪੈ ਗਿਆ।

ਜ਼ਾਲਿਮ ਨੇਹਰਾ ਇੰਜ ਨਹੀਂ ਮੁੱਕਣਾ,
ਸੂਰਜ ਕੋਲ ਬੁਲਾਣਾ ਪੈ ਗਿਆ।

ਬਦਅਮਨੀ ਨੂੰ ਮੁੱਢੋਂ ਪੁੱਟ ਕੇ,
ਜੱਗ ਤੇ ਅਮਨ ਲਿਆਣਾ ਪੈ ਗਿਆ।

ਆਪਣੇ ਚਾਲੇ ਜੇ ਨਾ ਬਦਲੇ ,
ਓੜਕ ਫਿਰ ਪਛਤਾਣਾ ਪੈ ਗਿਆ।

ਜੇਕਰ ਰੱਬ ਨੂੰ ਰਾਜ਼ੀ ਕਰਨਾ,
ਨਫ਼ਸ ਨੂੰ ਚਾਬੂ ਪੈ ਗਿਆ।

ਹੱਥ ਮਿਲਾਇਆਂ ਗੱਲ ਨਹੀਂ ਬਣਨੀ,
ਦਿਲ ਨਾਲ ਦਿਲ ਮਿਲਾਣਾ ਪੈ ਗਿਆ।

ਇੰਜ ਨਹੀਂ ਰਾਜ਼ ਮਨੀਦੇ ਸੱਜਣ ,
ਪੈਰਾਂ ਨੂੰ ਹੱਥ ਲਾਣਾ ਪੈ ਗਿਆ।

ਮੁਸਤਫਾ ਰਾਜ ਆਰਾਈ
ਲਹਿੰਦਾ ਪੰਜਾਬ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੀ ਮੰਗ
Next articleਅੱਖਾਂ ਅੱਖਾਂ ਚੋਂ