ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸਰਬ ਸਾਝੀ ਗੁਰਬਾਣੀ ਦਾ ਫਰਮਾਨ ਮੰਨਣਾ, ਕੀ ਇਹ ਸਾਡਾ ਸੱਭ ਦਾ ਫਰਜ਼ ਹੈ।ਨਾ ਕੇ ਇਹਨਾਂ ਸ਼ਬਦਾਂ ਨੂੰ ਪੜ੍ਹਨ ਸੁਨਣ ਦੇ ਨਾਲ ਨਾਲ ਆਪਣੇ ਸੰਸਾਰ, ਆਪਣੀ ਜਿੰਦਗੀ ਦਾ ਇੱਕ ਅਤੁਟ ਅੰਗ ਬਣਾਕੇ ਆਪਣੇ ਗੁਰੂ ਪ੍ਰਤੀ ਵਫ਼ਾਦਾਰੀ ਅਤੇ ਇਮਾਨਦਾਰੀ ਦਾ ਸਬੂਤ ਦਿੰਦੇ ਹੋਏ ਗੁਰੂ ਜੀ ਦਾ ਇਸ ਦੀਵਾਲੀ ਤੇ ਸ਼ੁਕਰਾਨਾ ਕਰੀਏ।
ਦੀਵਾਲੀ ਤੇ ਪਟਾਖੇ ਨਾ ਚਲਾਉਂਦੇ ਹੋਏ, ਆਪਣੇ ਬੱਚਿਆਂ ਨੂੰ ਹਵਾ, ਪਾਣੀ ਤੇ ਧਰਤੀ ਨੂੰ ਦੂਸ਼ਤ ਹੋਣ ਤੋਂ ਬਚਾਈਏ।ਪਟਾਖਿਆ ਨਾਲ ਅਵਾਜ਼ ਪ੍ਰਦੂਸ਼ਣ ਵੀ ਫੈਲਦਾ ਹੈ।
ਹਵਾ ਪ੍ਰਦੂਸ਼ਿਤ ਹੋਣ ਨਾਲ ਸਾਹ ਦੀਆਂ ਬਿਮਾਰੀਆਂ, ਚਮੜੀ ਦੇ ਰੋਗ ਅਤੇ ਹੋਰ ਵੀ ਕਈ ਰੋਗ ਹੁੰਦੇ ਹਨ।
ਪਟਾਖਿਆ ਦੀ ਤੇਜ਼ ਅਵਾਜ਼ ਨਾਲ ਕੰਨਾਂ ਦੇ ਰੋਗ, ਦਿੱਲ ਦੇ ਰੋਗ, ਦਿਮਾਗ ਦੇ ਰੋਗਾਂ ਆਦਿ ਵਿੱਚ ਵਾਦਾ ਹੁੰਦਾ ਹੈ। ਪਟਾਖਿਆ ਦੀ ਤੇਜ਼ ਅਵਾਜ਼ ਨਾਲ ਗਰਭਪਤੀ ਔਰਤਾਂ, ਪਸ਼ੂ ਪੱਕਸ਼ੀਆਂ ਦੀ ਮੌਤ ਅਤੇ ਗਰਭਪਾਤ ਹੋ ਸਕਦੇ ਹਨ। ਕਿਉਂ ਦੋਸਤੋ ਆਪਾਂ ਇਹਨਾਂ ਪਾਪਾਂ ਦੇ ਭਾਗੀਦਾਰੀ ਬਣਦੇ ਆ।
ਪਟਾਖਿਆ ਦੇ ਵੇਸਟੇਜ ਨਾਲ ਪਾਣੀ, ਧਰਤੀ ਤੇ ਹਵਾ ਦੂਸ਼ਿਤ ਹੁੰਦੀ ਹੈ। ਕਿਉਂਕੇ ਕੇ ਉਸ ਵਿੱਚ ਪਟਾਖਾ ਮਸਾਲਾ ਤੇ ਹੋਰ ਕੈਮੀਕਲ ਹੁੰਦੇ ਆ ਜਿਹੜੇ ਸੇਹਿਤ ਲਈ ਘਾਤਕ ਹਨ।
ਦੋਸਤੋ ਆਪਣੇ ਆਪਣੇ ਗੁਰੂ ਪ੍ਰਤੀ ਵਫ਼ਾਦਾਰੀ ਦੀ ਮਿਸਾਲ ਬਣਦੇ ਹੋਏ ਇਸ ਵਾਰ ਗ੍ਰੀਨ ਦੀਵਾਲੀ ਮਨਾਓ, ਆਪਣੇ ਬੱਚਿਆਂ ਨੂੰ ਪਟਾਖਿਆ ਦਾ ਨੁਕਸਾਨ ਦੱਸਦੇ ਹੋਏ ਉਹਨਾਂ ਪੈਸਿਆਂ ਨਾਲ ਉਹਨਾਂ ਦੀ ਪਸੰਦੀ ਦੀ ਸੇਹਿਤ ਦੀ ਤੰਦਰੁਸਤੀ ਵਾਲੀ ਚੀਜ਼ ਲੈ ਕੇ ਦਿਓ। ਉਹਨਾਂ ਪੈਸਿਆਂ ਨਾਲ ਕਿਸੇ ਲੋੜਵੰਦ ਪਰਿਵਾਰ ਦੀ ਮੱਦਦ ਕਰਕੇ, ਉਸਦੇ ਪਰਿਵਾਰ ਅਤੇ ਬੱਚਿਆਂ ਦੀ ਖੁਸ਼ੀ ਦਾ ਕਾਰਨ ਬਣ ਕੇ ਅਸੀਸਾਂ ਪ੍ਰਾਪਤ ਕਰੋ।
ਆਓ ਇਸ ਵਾਰ ਪਟਾਖਾ ਚਲਾਉਣ ਵਾਲੇ ਨਹੀਂ, ਵਾਤਾਵਰਨ ਪ੍ਰੇਮੀ ਬਣਦੇ ਹੋਏ ਪਟਾਖਾ ਰਹਿਤ ਗ੍ਰੀਨ ਦੀਵਾਲੀ ਮਨਾਈਏ।
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਅਦਾਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ
ਪ੍ਰਮਾਨਿਤ