ਪਟਵਾਰ ਟਰੇਨਿੰਗ ਸਕੂਲ ਹੁਸ਼ਿਆਰਪੁਰ ਵਿੱਚ ਨਵੇਂ ਸਾਲ ਦੀ ਆਮਦ ਤੇ ਸਮਾਗਮ ਕਰਵਾਇਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਟਵਾਰ ਟਰੇਨਿੰਗ ਸਕੂਲ ਹੁਸ਼ਿਆਰਪੁਰ ਵਿਖੇ ਅੱਜ ਨਵੇਂ ਸਾਲ ਦੀ ਆਮਦ ਦੇ ਜਸ਼ਨ ਵੱਜੋਂ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕੁਲਵੰਤ ਸਿੰਘ ਸਿੱਧੂ ਪੀ.ਆਰ.ਐਸ ਸਬ- ਰਜਿਸਟਰਾਰ ਕਮ ਤਹਿਸੀਲਦਾਰ ਹੁਸ਼ਿਆਰਪੁਰ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਇਸ ਮੌਕੇ ਤੇ ਉਹਨਾਂ ਨਾਲ ਸ੍ਰੀ ਲਵਦੀਪ ਸਿੰਘ ਨਾਇਬ-ਤਹਿਸੀਲਦਾਰ ਡੂੰਗਾ ਅਤੇ ਸ਼ਾਮਚੁਰਾਸੀ ਬਤੌਰ Guest of Honour ਅਤੇ ਡਾ. ਜਸਵੰਤ ਰਾਏ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਬਤੌਰ special invitee ਸ਼ਾਮਿਲ ਹੋਏ। ਮੁੱਖ ਮਹਿਮਾਨ ਵੱਲੋਂ ਆਪਣੇ ਸੰਬੋਧਨ ਵਿੱਚ ਪਟਵਾਰੀ ਉਮੀਦਵਾਰਾਂ ਨੂੰ ਆਪਣੀ ਟਰੇਨਿੰਗ ਪੂਰੀ ਮਿਹਨਤ ਅਤੇ ਲਗਨ ਨਾਲ ਮੁਕੰਮਲ ਕਰਨ ਹਿੱਤ ਕਿਹਾ ਗਿਆ। ਉਨਾਂ ਵੱਲੋਂ ਪਟਵਾਰੀ ਉਮੀਦਵਾਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਆਪਣੀ ਟਰੇਨਿੰਗ ਉਪਰੰਤ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਸਰਕਾਰ ਦੀਆਂ ਨੀਤੀਆਂ ਦੀ ਪਾਲਣਾ ਕਰਦੇ ਹੋਏ ਆਮ ਲੋਕਾਂ ਦੀ ਸੇਵਾ ਕਰਨ। ਉਹਨਾਂ ਵੱਲੋਂ ਆਪਣੇ ਵਿਚਾਰ ਪੇਸ਼ ਕਰਦੇ ਹੋਏ ਪਟਵਾਰੀ ਉਮੀਦਵਾਰਾਂ ਨੂੰ ਕਿਹਾ ਗਿਆ ਕਿ ਉਹਨਾਂ ਦੇ ਸਕੂਲ ਦਾ ਟੀਚਿੰਗ ਸਟਾਫ ਅਤੇ ਪ੍ਰਿੰਸੀਪਲ ਬਹੁਤ ਹੀ ਤਜ਼ਰਬੇਕਾਰ ਹਨ ਇਹਨਾਂ ਤੋਂ ਗਿਆਨ ਪ੍ਰਾਪਤ ਕਰਨ ਦਾ ਵੱਧ ਤੋਂ ਵੱਧ ਲਾਭ ਉਠਾਉ।ਪਟਵਾਰ ਟਰੇਨਿੰਗ ਸਕੂਲ ਦੇ ਬਹੁਤ ਹੀ ਹੋਣਹਾਰ ਅਤੇ ਹੁਸ਼ਿਆਰ ਪਟਵਾਰੀ ਉਮੀਦਵਾਰ ਮਨਦੀਪ ਸਿੰਘ, ਕਮਲਪ੍ਰੀਤ ਸਿੰਘ, ਸੰਜੀਵ ਠਾਕੁਰ, ਰਮਨ ਬਾਤਿਸ਼, ਮਨੀਸ਼ਾ ਗਿੱਲ, ਲਵਪ੍ਰੀਤ ਕੌਰ ਅਤੇ ਮਿਸ ਦਿਕਸ਼ਾ ਨੂੰ ਵਿਸ਼ੇਸ਼ ਤੌਰ ਤੇ ਟਰੋਫੀਆਂ ਨਾਲ ਸਨਮਾਨਿਤ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਪਾਲ ਮਿਨਹਾਸ ਵੱਲੋਂ ਆਏ ਗਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਇਹ ਦਸਿਆ ਗਿਆ ਕਿ ਇਹ ਪਟਵਾਰ ਸਕੂਲ ਅਕਤੂਬਰ 2024 ਨੂੰ ਸ਼ੁਰੂ ਹੋਏਆ ਸੀ ਅਤੇ ਇਹ ਸਕੂਲ ਵਿਖੇ ਇਸ ਸਮੇ 51 ਪਟਵਾਰੀ ਉਮੀਦਵਾਰ ਟਰੇਨਿੰਗ ਪ੍ਰਾਪਤ ਕਰ ਰਹੇ ਹਨ। ਜਿਨਾਂ ਦੀ ਟਰੇਨਿੰਗ ਕੇਵਲ 3 ਮਹੀਨੇ ਬਾਕੀ ਰਹਿ ਗਈ ਹੈ। ਇਸ ਉਪਰੰਤ ਇਹਨਾਂ ਦੀ ਤੈਨਾਤੀ ਪਟਵਾਰ ਹਲਕਿਆ ਵਿੱਚ ਕਰ ਦਿੱਤੀ ਜਾਵੇਗੀ। ਪ੍ਰਿੰਸੀਪਲ ਵੱਲੋਂ ਆਪਣੇ ਸਕੂਲ ਦੇ ਕਾਨੂੰਗੋ ਟੀਚਰ ਸ੍ਰੀ ਗਣੇਸ਼ ਕੁਮਾਰ,ਸ੍ਰੀ ਪਰਮਜੀਤ ਸਿੰਘ, ਸ੍ਰੀ ਹਰਜਿੰਦਰ ਸਿੰਘ ਅਤੇ ਸ੍ਰੀ ਵਰਿੰਦਰ ਕੁਮਾਰ ਦੇ ਕੰਮ ਦੀ ਪ੍ਰਸ਼ੰਸ਼ਾ ਕੀਤੀ ਗਈ ਅਤੇ ਸਮਾਗਮ ਦੇ ਪ੍ਰਬੰਧਕ ਪਟਵਾਰੀ ਉਮੀਦਵਾਰਾਂ ਨੂੰ ਸਮਾਗਮ ਦੀ ਸਫਲਤਾ ਲਈ ਸ਼ਾਬਾਸ਼ੀ ਦਿੱਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਉਰਦੂ ਆਮੋਜ਼ ਦੀਆਂ ਕਲਾਸਾਂ 7 ਜਨਵਰੀ ਤੋਂ, ਵਿਦਿਆਰਥੀ ਜ਼ਿਲ੍ਹਾ ਭਾਸ਼ਾ ਦਫਤਰ ’ਚ ਜਮ੍ਹਾਂ ਕਰਾ ਸਕਦੇ ਨੇ ਦਾਖਲਾ ਫਾਰਮ
Next articleਪੰਜਾਬ ਸਰਕਾਰ ਨੇ ਰਾਜ ਅੰਦਰ ਖੇਡਾਂ ਦਾ ਪੱਧਰ ਉੱਚਾ ਚੁੱਕਿਆ – ਬ੍ਰਹਮ ਸ਼ੰਕਰ ਜਿੰਪਾ