ਪਟਿਆਲਾ ਜ਼ਿਲ੍ਹਾ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਰੇ, ਸਨੌਰ, ਨਾਭਾ, ਘਨੌਰ, ਸਮਾਣਾ ਤੇ ਰਾਜਪੁਰਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ

ਪਟਿਆਲਾ (ਸਮਾਜ ਵੀਕਲੀ):  ਪਟਿਆਲਾ ਸ਼ਹਿਰੀ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਰ ਗਏ। ਉਨ੍ਹਾਂ ਨੂੰ ਆਪ ਦੇ ਅਜੀਤਪਾਲ ਸਿੰਘ ਕੋਹਲੀ ਨੇ 13 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ। ਦੇ ਵਿਧਾਨ ਸਭਾ ਹਲਕਾ ਸਨੌਰ ਦੇ ਆਏ ਪਹਿਲੇ ਰਾਊਂਡ ਦੌਰਾਨ ਆਪ ਦੇ ਹਰਮੀਤ ਪਠਾਣ ਮਾਜਰਾ ਤਕਰੀਬਨ 3500 ਵੋਟਾਂ ਨਾਲ ਅੱਗੇ ਹਨ ਦੂਜੇ ਨੰਬਰ ਤੇ ਕਾਂਗਰਸ ਦੇ ਹਰਿੰਦਰਪਾਲ ਸਿੰਘ ਹੈਰੀਮਾਨ ਹਨ। ਵਿਧਾਨ ਸਭਾ ਹਲਕਾ ਨਾਭਾ ਵਿੱਚ ਆਪ ਦੇ ਗੁਰਦੇਵ ਸਿੰਘ ਦੇਵ ਮਾਨ ਤਕਰੀਬਨ ਤਿੰਨ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ ਦੂਜੇ ਨੰਬਰ ’ਤੇ ਕਾਂਗਰਸ ਦੇ ਸਾਧੂ ਸਿੰਘ ਧਰਮਸੋਤ ਹਨ।ਰਾਜਪੁਰਾ ਹਲਕੇ ਦੇ ਆਏ ਰਾਊਂਡ ਵਿਚ ਭਾਜਪਾ ਦੇ ਜਗਦੀਸ਼ ਕੁਮਾਰ ਜੱਗਾ ਦੂਜੇ ਨੰਬਰ ’ਤੇ ਆ ਗਏ ਹਨ ਪਰ ਅਜੇ ਵੀ ਉਹ ਆਪ ਦੀ ਨੀਨਾ ਮਿੱਤਲ ਨਾਲੋਂ 882 ਨਾਲ ਪਛੜ੍ ਹੋਏ ਹਨ।ਸਮਾਣਾ ਦੇ ਆਏ ਦੂਜੇ ਰਾਊਂਡ ਵਿੱਚ ਆਪ ਉਮੀਦਵਾਰ ਚੇਤਨ ਸਿੰਘ ਜੌੜੇਮਾਜਰਾ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਤੋਂ 5342ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ।ਵਿਧਾਨ ਸਭਾ ਹਲਕਾ ਘਨੌਰ ਦੇ ਆਏ ਤੀਜੇ ਰਾਊਂਡ ਵਿੱਚ ਆਮ ਆਦਮੀ ਪਾਰਟੀ ਦੇ ਗੁਰਲਾਲ ਘਨੌਰ ਛੇ ਹਜ਼ਾਰ ਵੋਟਾਂ ਨਾਲ ਅੱਗੇ ਹਨ। ਇੱਥੇ ਦੂਜੇ ਨੰਬਰ ’ਤੇ ਕਾਂਗਰਸ ਦੇ ਜਲਾਲਪੁਰ ਅਤੇ ਤੀਜੇ ਤੇ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੀ ਸੱਤਾ ਦੇ ਅਸਮਾਨ ’ਤੇ ਟਿਮ-ਟਿਮਾਇਆ ‘ਜੁਗਨੂੰ’
Next articleਜ਼ਿਲ੍ਹਾ ਮੋਗਾ: ਸਾਰੀਆਂ ਸੀਟਾਂ ’ਤੇ ਵੱਜ ਰਿਹਾ ਹੈ ਝਾੜੂ