ਪਟਿਆਲਾ: ਪੰਜਾਬ ’ਚ 108 ਐਂਬੂਲੈਂਸ ਸੇਵਾ ਠੱਪ, ਚਾਲਕਾਂ ਨੇ ਲਗਾਇਆ ਜਾਮ

ਪਟਿਆਲਾ (ਸਮਾਜ ਵੀਕਲੀ):  ਤਨਖਾਹ ‘ਚ ਵਾਧੇ ਅਤੇ ਹੋਰ ਮੰਗਾਂ ਦੀ ਪੂਰਤੀ ਨੂੰ ਲੈ ਕੇ ਇੱਕ ਸੌ ਅੱਠ ਐਬੂਲੈਂਸ ਮੁਲਾਜ਼ਮ ਯੂਨੀਅਨ ਨੇ ਅੱਜ ਇਥੇ ਫੁਹਾਰਾ ਚੌਕ ਤੇ ਧਰਨਾ ਮਾਰਿਆ, ਜਿਸ ਦੌਰਾਨ ਉਨ੍ਹਾਂ ਨੇ ਫੁਹਾਰਾ ਚੌਕ ਦੇ ਚੁਫ਼ੇਰੇ ਆਪਣੀਆਂ ਐਂਬੂਲੈਂਸਾਂ ਖੜ੍ਹਾ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਕਾਰਨ ਆਵਾਜਾਈ ਵਿੱਚ ਵੱਡਾ ਵਿਘਨ ਪਿਆ। ਇਹ ਮੁਲਾਜ਼ਮ ਤਨਖਾਹਾਂ ਵਿਚ ਵਾਧਾ ਅਤੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਇਸ ਨੂੰ ਲੈ ਕੇ ਉਹ ਪਹਿਲਾਂ ਵੀ ਕਈ ਵਾਰ ਸ਼ੰਘਰਸ਼ ਕਰ ਚੁੱਕੇ ਹਨ ਪਰ ਵਾਅਦਾ ਕਰਨ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਨਹੀਂ ਹੋ ਸਕੀ, ਜਿਸ ਕਰਕੇ ਉਨ੍ਹਾਂ ਨੂੰ ਅੱਜ ਤੋਂ ਮੁੜ ਸੰਘਰਸ਼ ਵਿੱਢਣਾ ਪਿਆ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia logs 22,775 fresh Covid infections, active caseload crosses 1 lakh
Next article15 ਤੋਂ 18 ਸਾਲ ਦੇ ਅੱਲੜਾਂ ਲਈ ਕਰੋਨਾ ਟੀਕਾਕਰਨ ਰਜਿਸਟ੍ਰੇਸ਼ਨ ਸ਼ੁਰੂ