ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ) ਅਦਾਰਾ ਪਾਠਕ ਸੱਥ ਨਵਾਂ ਸ਼ਹਿਰ ਵਲੋਂ ਨਾਵਲ “ਮੱਛੀ ਤੇ ਪਾਣੀ” ਤੇ ਬਾਰਾਦਰੀ ਬਾਗ਼ ਨਵਾਂ ਸ਼ਹਿਰ ਵਿਖੇ ਵਿਚਾਰ ਚਰਚਾ ਕਾਰਵਾਈ ਗਈ | ਜਰਨੈਲ ਸਿੰਘ ਜ਼ਾਫ਼ਰਪੁਰ ਵਲੋਂ ਚਰਚਾ ਦਾ ਆਗਾਜ਼ ਕਰਦਿਆਂ ਕਿਹਾ ਕਿ ਇਸ ਨਾਵਲ ਦੀ ਪੁਰਾਣੇ ਸਮਿਆਂ ਵਿਚ ਅਗਾਂਹ ਵਧੂ ਹਲਕਿਆਂ ਵਿਚ ਕਾਫੀ ਚਰਚਾ ਹੁੰਦੀ ਰਹੀ ਸੀ|ਇਹ ਨਾਵਲ ਲੋਕਾਂ ਦੀ ਜਥੇਬੰਦਕ ਤਾਕਤ ਤੇ ਅਧਾਰਿਤ ਹੈ | ਇਸ ਦੀ ਕਹਾਣੀ ਵਿੱਚ ਇੱਕ ਪਾਸੇ ਜਗੀਰਦਾਰਾਂ ਦੀ ਪਾਰਟੀ ਕੁਓਮਿਨਤਾਂਗ ਹੈ,ਦੂਜੇ ਪਾਸੇ ਕਿਸਾਨਾਂ ਤੇ ਮਜ਼ਦੂਰਾਂ ਦੀ ਜਥੇਬੰਦੀ ਲੋਕ ਮੁਕਤੀ ਸੈਨਾ ਹੈ |ਸਨ ਨਾਮ ਦਾ ਜਾਗੀਰਦਾਰ ਵਾਰ-ਵਾਰ ਆਪਣੇ ਨਾਲ ਗੁੰਡੇ ਤੇ ਬਦਮਾਸ਼ ਲੈ ਕੇ ਕਿਸਾਨਾਂ ਤੇ ਧਾਵਾ ਬੋਲਦਾ ਹੈ ਤਾ ਕਿ ਖੁੱਸੀ ਹੋਈ ਜ਼ਮੀਨ ਤੇ ਕਬਜ਼ਾ ਕਰ ਸਕੇ | ਕਿਸਾਨ ਹਰ ਮੁਸੀਬਤ ਦਾ ਸਾਹਮਣਾ ਜਥੇਬੰਦਕ ਹੋ ਕੇ ਕਰਦੇ ਹਨ ਤੇ ਅੰਤ ਸਫ਼ਲਤਾ ਪ੍ਰਾਪਤ ਕਰ ਲੈਂਦੇ ਹਨ| ਇੰਜੀਨੀਅਰ ਜਸਵੀਰ ਸਿੰਘ ਮੋਰੋਂ ਨੇ ਕਿਹਾ ਕਿ ਨਾਵਲ ਦੇ ਇੱਕੋ ਜਿਹੇ ਨਾਮ ਭੁਲੇਖਾ ਪਾਉਂਦੇ ਹਨ | ਨਾਵਲ ਵਿਚ ਇਕ ਦੋ ਜਗਾਹ ਇਕ ਪਾਤਰ ਬੁੱਧ ਦਾ ਨਾਮ ਲੈ ਕੇ ਕਹਿੰਦੇ ਹਨ ਕਿ “ਬੁੱਧ ਹੀ ਸਭ ਦੇਖੇਗਾ,ਪਰ ਇਹ ਬੁੱਧ ਦੀਆ ਸਿੱਖਿਆਵਾਂ ਦੇ ਅਨੁਕੂਲ ਨਹੀਂ ਹੈ|” ਲੋਕ ਜਥੇਬੰਦ ਹੋ ਕੇ ਵੱਡੇ-ਵੱਡੇ ਕੰਮ ਕਰ ਸਕਦੇ ਹਨ | ਸੰਦੀਪ ਨਈਅਰ ਨੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਇਹ ਨਾਵਲ ਦੀ ਕਹਾਣੀ ਚੀਨ ਦੇ ਖਾਨਾਜੰਗੀ ਦੇ ਦੌਰ ਦੀ ਕਹਾਣੀ ਹੈ lਜਦੋ ਕਿਸਾਨੀ ਦਸਤੇ ਜਗੀਰਦਾਰਾਂ ਦੀ ਪਾਰਟੀ ਕੁਓਮਿਨਤਾਂਗ ਦੇ ਖਿਲਾਫ ਲੜ ਰਹੇ ਸਨ | ਨਾਵਲ ਦੀ ਪਾਤਰ ਚੀ ਜੂਹੀ ਆਪਣੀ ਮਰ ਰਹੀ ਕੁੜੀ ਦੀ ਪਰਵਾਹ ਕੀਤੇ ਬਗੈਰ ਕਿਸਾਨੀ ਦਸਤੇ ਦੇ ਨਾਲ ਜੁੜੇ ਸਾਥੀ ਨੂੰ ਬਚਾਉਣ ਲਈ ਪੂਰੀ ਵਾਹ ਲਾਉਂਦੀ ਹੈ | ਸਾਥੀ ਰਾਜਿੰਦਰ ਸੈਣੀ ਜੀ ਨੇ ਕਿਹਾ ਕਿ ਪਿਛਲੀ ਵਾਰ ਜੋ ਵਿਚਾਰ ਚਰਚਾ ਕੀਤੀ ਗਈ ਉਸ ਨਾਲੋਂ ਇਸ ਨਾਵਲ ਦਾ ਵਿਰਤਾਂਤ ਗੁੰਝਲਦਾਰ ਮਹਿਸੂਸ ਹੁੰਦਾ ਹੈ | ਬਹਿਸ ਵਿੱਚ ਸਰਪੰਚ ਨਿੰਦਰ ਮਾਇਦਿੱਤਾ ਤੇ ਹਰਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਲਾਇਬਰੇਰੀ ਇੰਚਾਰਜ ਮੈਡਮ ਅਨੂਪ ਰਾਣਾ ਜੀ ਵਲੋਂ ਵੀ ਵਿਚਾਰ ਚਰਚਾ ਵਿੱਚ ਵਿਸੇ਼ਸ਼ ਤੌਰ ਤੇ ਸ਼ਿਰਕਤ ਕੀਤੀ ਗਈ ਤੇ ਪਾਠਕਾਂ ਨੂੰ ਵੱਧ ਤੋਂ ਵੱਧ ਸਾਹਿਤ ਨਾਲ ਜੁੜਣ ਦਾ ਸੁਨੇਹਾ ਦਿੱਤਾlਉਨ੍ਹਾਂ ਨੇ ਪਾਠਕ ਸੱਥ ਨਵਾਂਸ਼ਹਿਰ ਵਲੋਂ ਕਿਤਾਬਾਂ ਤੇ ਲੜੀਵਾਰ ਚਰਚਾ ਕਰਵਾਉਣ ਦੇ ਕਾਰਜ ਦੀ ਸ਼ਲਾਘਾ ਕੀਤੀ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



