ਪਾਤਰ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕੀਤਾ

ਧੂਰੀ (ਰਮੇਸ਼ਵਰ ਸਿੰਘ) (ਸਮਾਜ ਵੀਕਲੀ)ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਹੋਈ ਜਿਸ ਵਿੱਚ ਮਹਿਮਾਨ ਗੀਤਕਾਰ ਰਾਮ ਸ਼ਰਮਾ ਲੁਬਾਣਾ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ।
       ਮੈਨੇਜਰ ਜਗਦੇਵ ਸ਼ਰਮਾ ਬੁਗਰਾ ਦੇ ਸੁਆਗਤੀ ਸ਼ਬਦਾਂ ਤੋਂ ਉਪਰੰਤ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਿਰਮੌਰ ਕਵੀ ਸੁਰਜੀਤ ਪਾਤਰ , ਲੇਖਕ ਤੇ ਆਲੋਚਕ ਪ੍ਰੋ. ਐੱਸ ਐੱਸ ਪਦਮ , ਗੀਤਕਾਰ ਲਵਲੀ ਬਡਰੁੱਖਾਂ ਦੇ ਪਿਤਾ ਜੀ ਅਤੇ ਸਵ. ਅਜੀਤ ਸਿੰਘ ਪ੍ਰਦੇਸੀ ਦੇ ਵੱਡੇ ਭਰਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਦੁਖੀ ਪਰਿਵਾਰਾਂ ਨਾਲ਼ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ।
        ਦੂਸਰੇ ਦੌਰ ਵਿੱਚ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਸਰਵ ਸ਼੍ਰੀ ਜਗਸੀਰ ਸਿੰਘ ਮੂਲੋਵਾਲ , ਗੁਰਜੰਟ ਸਿੰਘ , ਬਲਵੰਤ ਕੌਰ ਘਨੌਰੀ , ਹਨੀ ਬਿਰੜਵਾਲ਼ , ਖੁਸ਼ਪ੍ਰੀਤ ਕੌਰ ਘਨੌਰੀ , ਮੇਜਰ ਖਾਂ ਬਿਰੜਵਾਲ਼ , ਅਜਾਇਬ ਸਿੰਘ ਕੋਮਲ , ਅਕਾਸ਼ ਪ੍ਰੀਤ ਸਿੰਘ ਬਾਜਵਾ , ਪਵਨ ਕੁਮਾਰ ਹੋਸੀ , ਗੁਰੀ ਚੰਦੜ , ਗੁਰਮੀਤ ਸੋਹੀ , ਅਮਰ ਗਰਗ ਕਲਮਦਾਨ , ਕੁਲਜੀਤ ਧਵਨ , ਬਲਜੀਤ ਸਿੰਘ ਬਾਂਸਲ , ਸੁਖਵਿੰਦਰ ਲੋਟੇ , ਕਾ. ਸੁਖਦੇਵ ਸ਼ਰਮਾ ਅਤੇ ਕਰਨਜੀਤ ਸਿੰਘ ਸੋਹੀ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰਦਿਆਂ ਜੇਠ ਮਹੀਨੇ ਦੀ ਗਰਮੀ ਦਾ ਅਹਿਸਾਸ ਹੀ ਨਹੀਂ ਹੋਣ ਦਿੱਤਾ ।
           ਅੰਤ ਵਿੱਚ ਸਭਾ ਦੇ ਮੁੱਖ ਸਲਾਹਕਾਰ ਗੁਰਦਿਆਲ ਨਿਰਮਾਣ ਧੂਰੀ ਨੇ ਆਪਣੇ ਕਲਾਤਮਿਕ ਸ਼ਬਦਾਂ ਨਾਲ਼ ਹਾਜ਼ਰੀਨ ਦਾ ਧੰਨਵਾਦ ਕੀਤਾ । ਜਨਰਲ ਸਕੱਤਰ ਚਰਨਜੀਤ ਮੀਮਸਾ ਦੇ ਮੰਚ ਸੰਚਾਲਨ ਅਧੀਨ ਹੋਇਆ ਇਹ ਸਮੁੱਚਾ ਸਮਾਗਮ ਯਾਦਗਾਰੀ ਹੋ ਨਿੱਬੜਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੀਤ ( ਕੀ ਖੱਟਿਆ )
Next articleਕਾਨੂੰਨੀ ਮਾਨਤਾ (ਕੌੜੀਆਂ, ਪਰ ਸੱਚੀਆਂ ਗੱਲਾਂ)