ਪਰਵੀਨ ਸੰਧੂ ਆਪਣੇ ਸਿੰਘਾਪੁਰ ਦੇ ਸਫ਼ਲ ਦੌਰੇ ਤੋਂ ਭਾਰਤ ਵਾਪਿਸ ਪਰਤੇ

ਡੇਰਾਬਸੀ, ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ)  : 1-06-2023 : ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਪਿਛਲੇ ਦਿਨੀਂ ਹੀ ਅਪਨੇ ਸਿੰਘਾਪੁਰ ਦੇ ਵਿਦੇਸ਼ ਦੌਰੇ ਤੋਂ ਭਾਰਤ ਵਾਪਸ ਪਰਤੇ ਹਨ। ਜਿਥੇ ਕਿ ਪਰਵੀਨ ਸੰਧੂ ਅਪਨੀ ਪੀ.ਐੱਸ.ਆਰਟਸ ਐਂਡ ਕਲਚਰਲ ਸੋਸਾਇਟੀ ਦੁਆਰਾ ਕੀਤੇ ਜਾਂਦੇ ਸੱਭਿਆਚਾਰਕ, ਥੀਏਟਰ ਅਤੇ ਸਾਹਿਤਕ ਪ੍ਰੋਗਰਾਮਾਂ ਕਰਕੇ ਅਕਸਰ ਹੀ ਅਖਬਾਰਾਂ ਵਿੱਚ ਛਾਏ ਰਹਿੰਦੇ ਹਨ। ਉਥੇ ਹੀ ਉਹਨਾਂ ਨੇ ਵਿਦੇਸ਼ਾਂ ਵਿਚ ਵੀ ਅਪਨੇ ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ ਅਤੇ ਥੀਏਟਰ ਨੂੰ ਪ੍ਰਫੁਲਿੱਤ ਕਰਨ ਵਿੱਚ ਵਧੇਰੇ ਯੋਗਦਾਨ ਪਾਇਆ ਹੈ ਅਤੇ ਅੱਗੇ ਵੀ ਯੋਗਦਾਨ ਪਾ ਰਹੇ ਹਨ। ਪਿਛਲੇ ਦਿਨੀਂ ਪਰਵੀਨ ਸੰਧੂ ਅਪਨੀ ਥੀਏਟਰ ਕਾਨਫਰੰਸ ਲਈ ਹੀ ਸਿੰਘਾਪੁਰ ਸਨ।

ਵਿਦੇਸ਼ ਦੌਰਿਆਂ ਦੌਰਾਨ ਉਹ ਪਹਿਲਾਂ ਵੀ ਕਈ ਵਾਰ ਸਿੰਘਾਪੁਰ ਗਏ ਹਨ, ਪਰ ਇਸ ਦੌਰੇ ਦੀ ਵਿਲੱਖਣਤਾ ਇਹ ਰਹੀ ਕਿ ਉਹਨਾਂ ਦੀ ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਸਫਲਤਾਪੂਰਵਕ ਸਿੰਘਾਪੁਰ ਵਿੱਚ ਰਜਿਸਟਰਡ ਹੋ ਗਈ ਹੈ। ਸਿੰਘਾਪੁਰ ਵਿੱਚ ਕਰਾਈ ਜਾਣ ਵਾਲੀ ਅਗਲੀ ਇੰਟਰਨੈਸ਼ਨਲ ਥੀਏਟਰ ਵਰਕਸ਼ਾਪ ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ, ਸਿੰਘਾਪੁਰ ਵੱਲੋਂ ਸਤੰਬਰ ਮਹੀਨੇ ਵਿੱਚ ਸਿੰਘਾਪੁਰ ਵਿੱਚ ਕਰਾਈ ਜਾ ਰਹੀ ਹੈ। ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਥੀਏਟਰ ਕਲਾਕਾਰਾਂ ਵੱਲੋਂ ਹਿੱਸਾ ਲਿਆ ਜਾਵੇਗਾ। ਜਿਸ ਵਿੱਚ ਇੰਗਲੈਂਡ, ਕੇਨੈਡਾ, ਫਰਾਂਸ, ਸਵਿਟਜ਼ਰਲੈਂਡ, ਆਸਟਰੇਲੀਆ, ਪੁਰਤਗਾਲ ਆਦਿ ਨਾਮੀ ਦੇਸ਼ਾਂ ਦੇ ਥੀਏਟਰ ਕਲਾਕਾਰ ਸ਼ਾਮਿਲ ਹੋਣਗੇ। ਪਰਵੀਨ ਸੰਧੂ ਦੇ ਬਹੁਤ ਹੀ ਅਜੀਜ਼ ਦੋਸਤ ਸ.ਅਮਰ ਸਿੰਘ ਵੱਲੋਂ ਵੀ ਇਸ ਕਾਨਫਰੰਸ ਵਿੱਚ ਹਿੱਸਾ ਲਿਆ ਗਿਆ। ਜਿਨ੍ਹਾਂ ਦਾ ਸਿੰਘਾਪੁਰ ਵਿੱਚ ਟੂਰ ਐਂਡ ਟਰੈਵਲ ਦਾ ਚੰਗਾ ਕਾਰੋਬਾਰ ਹੈ।

ਉਹਨਾਂ ਵੱਲੋਂ ਵੀ ਅਗਲੀ ਇੰਟਰਨੈਸ਼ਨਲ ਥੀਏਟਰ ਵਰਕਸ਼ਾਪ ਪ੍ਰਤੀ ਉਤਸਾਹ ਜ਼ਾਹਿਰ ਕੀਤਾ ਗਿਆ ਅਤੇ ਉਹਨਾਂ ਵੱਲੋਂ ਅਗਲੀ ਇੰਟਰਨੈਸ਼ਨਲ ਥੀਏਟਰ ਵਰਕਸ਼ਾਪ ਵਿੱਚ ਥੀਏਟਰ ਕਲਾਕਾਰਾਂ ਦੇ ਟਰੈਵਲ ਦੀ ਜਿੰਮੇਵਾਰੀ ਚੁੱਕੀ ਗਈ। ਇਸਦੇ ਨਾਲ ਹੀ ਪਰਵੀਨ ਸੰਧੂ ਦੀ ਨਵੀਂ ਪੁਸਤਕ “ਡਿਪਰੈਸ਼ਨ” ਜਲਦੀ ਹੀ ਪਾਠਕਾਂ ਦੇ ਹੱਥਾਂ ਵਿੱਚ ਹੋਵੇਗੀ। ਇਹ ਸਾਰੀ ਜਾਣਕਾਰੀ ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ ਵੱਲੋਂ ਸਾਂਝੀ ਕੀਤੀ ਗਈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਰੀਲੇ ਗਾਇਕ ਦੀਪ ਸਾਗਰਪੁਰੀਆ ਦੇ ਗੀਤ ‘ਬਾਹਲੀ ਫੱਬਦੀ’ ਦਾ ਪੋਸਟਰ ਰਿਲੀਜ਼ ਕੀਤਾ ਗਿਆ : ਉਸਤਾਦ ਕਿਆਦ ਸਿੰਘ
Next articleਬੋਲੀਏ ਪੰਜਾਬੀਏ ਨੀ