(ਸਮਾਜ ਵੀਕਲੀ)
ਨਾਲ ਲਹੂ ਦੇ ਰਾਵੀ ਭਰਿਆ ,
ਜੇਹਲਮ ਸਤਲੁਜ ਰੋਇਆ ਸੀ ,
ਆਖਾਂ ਕਿੰਝ ਅਜਾਦੀ ਇਹਨੂੰ ,
ਦੇਸ਼ ਪੰਜਾਬ ਤਾਂ ਖੋਇਆ ਸੀ ,
ਨੰਗੀਆਂ ਕਰਕੇ ਕੁੜੀਆਂ ਲੋਕਾਂ ,
ਜਿਸਮ ਵਪਾਰ ਵੀ ਕੀਤੇ ਸੀ ,
ਪੁੱਛ ਲਾਹੌਰ ਦੀ ਮਿੱਟੀ ਕੋਲੋਂ ,
ਕਿੱਦਾਂ ਸਮੇਂ ਓਹ ਬੀਤੇ ਸੀ ,
ਲੱਖਾਂ ਧੀਆਂ ਰੰਡੀਆਂ ਕਰਕੇ ,
ਹਾਕਮ ਕੁਰਸੀ ਬਹਿ ਗਏ ਸੀ ,
ਦੇਸ਼ ਪੰਜਾਬ ਦੇ ਟੁਕੜੇ ਕਰਕੇ ,
ਲੀਡਰ ਮੌਜ ‘ਚ ਪੈ ਗਏ ਸੀ ,
ਕੂਕ ਰੇਲ ਦੀ ਅੱਜ ਵੀ ਚੇਤੇ ,
ਰਾਤ ਸ਼ੂਕਦੀ ਆਉਂਦੀ ਸੀ ,
ਧੜ ਤੋਂ ਮੇਰੀ ਗਰਦਨ ਲੱਥੀ ,
ਦੁੱਖ ਪੰਜਾਬ ਦੇ ਗਾਉਂਦੀ ਸੀ ,
,, ਲਵਪ੍ਰੀਤ ਸਿੰਘ ਸੋਹਣੇਵਾਲਾ ,,
,, ਸ਼੍ਰੀ ਮੁਕਤਸਰ ਸਾਹਿਬ ,,
(ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly