1947 ਦੀ ਵੰਡ

ਮਨਪ੍ਰੀਤ ਕੌਰ ਚਹਿਲ

(ਸਮਾਜ ਵੀਕਲੀ)

1947 ਦੀ ਵੰਡ ਹਾਂ ਮੈਂ ,
ਜੋ ਸਰਕਾਰ ਨੇ ਖਿੱਚੀ ,
ਉਹ ਕੰਧ ਹਾਂ ਮੈਂ ।
ਕੀ ਕਸੂਰ ਸੀ ਭਾਰਤ ਤੇ ਪਾਕਿ ਦਾ ,
ਜੋ ਸਾਡੇ ਵਿੱਚ ਕਰਵਾਈ ਗਈ ,
ਉਹ ਜੰਗ ਹਾ ਮੈਂ ,
1947 ਦੀ ਵੰਡ ਹਾਂ ਮੈਂ ।
ਮਿਲਣਾ ਅਸੀ ਵੀ ਚਾਹੁੰਦੇ ਸੀ ,
ਸਾਡੇ ਵੀ ਅਰ਼ਮਾਨ ਬੜੇ ਸੀ ,
ਭਾਰਤ ਪਾਕਿਸ਼ਤਾਨ ਦੋਨੇਂ ਹੀ
ਉਮੀਦਾ ਲਈ ਖੜੇ ਸੀ ।
ਜੋ ਕਾਗਜ਼ ਕਿਸੇ ਨਾ ਫ਼ੋਲਿਆ ,
ਰੱਦ ਹਾਂ ਮੈਂ ,
1947 ਦੀ ਵੰਡ ਹਾਂ ਮੈਂ ।
ਭਾਰਤ ਪਾਕਿ ਇੱਕ ਹੋ ਜੇ ,
ਕਰਦੇ ਆਂ ਅਰਦਾਸ ਇਹੀ ,
ਮਿਲਕੇ ਅਸੀ ਰਹਾਗੇ ,
ਮਨ ਵਿੱਚ ਰੱਖੀ ਆਸ ਇਹੀ ,
ਜੋ ਮਿਲਕੇ ਖੇਡਾਂ ਗੇ ,
ਉਹ ਰੰਗ ਹਾਂ ਮੈਂ ,
1947 ਦੀ ਵੰਡ ਹਾ ਮੈ ।
ਈਦ ਤੇ ਗੁਰੂ ਪੂਰਵ ਇੱਕਠੇ ,
ਅਸੀ ਮਨਾਉਣੇ ਨੇ ,
ਰਲ – ਮਿਲ ਕੇ ਅਸੀ ,
ਸਾਰੇ ਸਿਕਵੇਂ ਮਿਟਾਉਣੇ ਨੇ ।
ਡੁੱਲੇ ਬੇਰ ਕੁੱਝ ਨਹੀ ਵਿਗੜਿਆ ,
ਜੋ ਮੌਕਾ ਤੁਸੀ ਸੰਭਾਲਣਾ ,
ਉਹ ਹੱਲ ਹਾਂ ਮੈਂ ,
ਜੋ 1947 ਦੀ ਕੰਧ ਨੂੰ ਤੋੜੇ ,
ਉਹ ਹੱਲ ਹਾ ,
ਜੋ ਕਿਦੀ ਨਾ ਟੁੱਟੇ ਉਹ ਗੰਢ ਹਾਂ ਮੈਂ ।

ਮਨਪ੍ਰੀਤ ਕੌਰ ਚਹਿਲ
8437752216

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿਲਖਾ ਸਿੰਘ
Next articlePunjab CM announces Milkha Singh Chair in Patiala sports varsity