ਸਿਹਤ ਕ੍ਰਾਂਤੀ ਰੈਲੀ ਪਟਿਆਲਾ ’ਚ ਸ਼ਾਮਲ  ਹੋਣ ਲਈ ਕੋਟਕਪੂਰੇ ਤੋਂ ਵੱਡਾ ਕਾਫਲਾ ਰਵਾਨਾ

ਸਰਕਾਰੀ ਹਸਪਤਾਲਾਂ ਦੇ ਨਵੀਨੀਕਰਨ ਨਾਲ ਬਦਲੇਗੀ ਪੰਜਾਬ ਦੀ ਤਸਵੀਰ : ਸੰਧਵਾਂ/ਧਾਲੀਵਾਲ
ਫਰੀਦਕੋਟ/ ਕੋਟਕਪੂਰਾ (ਬੇਅੰਤ ਗਿੱਲ ਭਲੂਰ )  ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਸਿੱਖਿਆ ਪ੍ਰਬੰਧਾਂ ਦੇ ਸੁਧਾਰ ਲਈ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸਿੱਖਿਆ ਕ੍ਰਾਂਤੀ ਦੇ ਬੈਨਰ ਹੇਠ ਕੀਤੀ ਗਈ ਰੈਲੀ ਵਿੱਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇੱਥੋਂ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ, ਅਹੁਦੇਦਾਰ, ਵਰਕਰ ਅਤੇ ਵਲੰਟੀਅਰ ਉੱਥੇ ਭੇਜੇ ਸਨ। ਇਸੇ ਤਰਾਂ ਅੱਜ ਪਟਿਆਲਾ ਵਿਖੇ ਅਰਵਿੰਦ ਕੇਜਰੀਵਾਲ ਦੀ ਆਮਦ ਮੌਕੇ ਸਿਹਤ ਕ੍ਰਾਂਤੀ ਦੇ ਬੈਨਰ ਹੇਠ ਹੋ ਰਹੀ ਰੈਲੀ ਵਿੱਚ ਇੱਥੋਂ ਦਰਜਨ ਤੋਂ ਜਿਆਦਾ ਬੱਸਾਂ, ਕਾਰਾਂ, ਜੀਪਾਂ ਆਦਿਕ ਵਾਹਨਾ ਦੇ ਕਾਫਲੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਦੱਸਿਆ ਕਿ 30 ਅਪ੍ਰੈਰਲ 2014 ਦੀਆਂ ਲੋਕ ਸਭਾ ਚੋਣਾ ਮੌਕੇ ਪਹਿਲੀਵਾਰ ਮੈਂਬਰ ਪਾਰਲੀਮੈਂਟ ਬਣੇ ਭਗਵੰਤ ਸਿੰਘ ਮਾਨ ਨੇ ਬਕਾਇਦਾ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਿੱਥੇ ਹਰ ਵਰਗ ਦੀ ਮੁਸ਼ਕਿਲ ਅਤੇ ਸਮੱਸਿਆ ਦੂਰ ਕੀਤੀ ਜਾਵੇਗੀ, ਉੱਥੇ ਪਹਿਲਾ ਕੰਮ ਸਿਹਤ ਅਤੇ ਸਿੱਖਿਆ ਦੇ ਪ੍ਰਬੰਧਾਂ ਵਿੱਚ ਸੁਧਾਰ ਕਰਕੇ ਮੁਫਤ ਅਤੇ ਵਧੀਆ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਮਨੀ ਧਾਲੀਵਾਲ ਨੇ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਪੰਜਾਬ ਭਰ ਦੇ ਸਕੂਲਾਂ ਦੇ ਆਧੁਨਿਕੀਕਰਨ ਅਰਥਾਤ ‘ਸਕੂਲ ਆਫ ਐਮੀਨੈਂਸ’ ਦੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂਆਤ ਕੀਤੀ ਗਈ ਸੀ ਤੇ ਹੁਣ ਸਿਹਤ ਕ੍ਰਾਂਤੀ ਲਈ 550 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਹਸਪਤਾਲਾਂ ਦੇ ਨਵੀਨੀਕਰਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਸਮੇਤ ਸੁਖਵੰਤ ਸਿੰਘ ਪੱਕਾ ਜਿਲਾ ਯੂਥ ਪ੍ਰਧਾਨ, ਗੁਰਮੀਤ ਸਿੰਘ ਧੂੜਕੋਟ, ਸੰਜੀਵ ਕਾਲੜਾ, ਗੁਰਦੀਪ ਸ਼ਰਮਾ ਅਤੇ ਪ੍ਰਦੀਪ ਕੌਰ ਢਿੱਲੋਂ ਨੇ ਆਖਿਆ ਕਿ ਸਾਲ 1950 ਵਿੱਚ ਡਾ. ਅੰਬੇਦਕਰ ਜੀ ਦੇ ਯਤਨਾ ਸਦਕਾ ਸੰਵਿਧਾਨ ਲਾਗੂ ਹੋਇਆ, ਅਸੀਂ ਵੋਟ ਦੇ ਹੱਕਦਾਰ ਬਣੇ, ਅੱਜ ਤੱਕ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਦੀਆਂ ਵੱਖ ਵੱਖ ਸਮੇਂ ਸਰਕਾਰਾਂ ਹੋਂਦ ਵਿੱਚ ਆਈਆਂ, ਉਹਨਾਂ ਲੋਕਾਂ ਦੀਆਂ ਮੁਸ਼ਕਿਲਾਂ, ਪ੍ਰੇਸ਼ਾਨੀਆਂ ਅਤੇ ਸਮੱਸਿਆਵਾਂ ਦੂਰ ਕਰਨ ਦੀ ਬਜਾਇ ਸਿਰਫ ਲਾਰੇਬਾਜੀ ਨਾਲ ਹੀ ਡੰਗ ਟਪਾਈ ਕੀਤੀ, ਸਾਢੇ 4 ਸਾਲ ਕਾਰਜਕਾਲ ਬੀਤਣ ਉਪਰੰਤ ਚੋਣਾ ਮੌਕੇ ਵਿਕਾਸ ਦਾ ਸਾਲ ਆਖ ਕੇ ਲੋਕਾਂ ਨੂੰ ਗੁਮਰਾਹ ਕਰਨਾ ਹੀ ਰਵਾਇਤੀ ਪਾਰਟੀਆਂ ਦਾ ਮੁੱਖ ਏਜੰਡਾ ਹੁੰਦਾ ਸੀ ਪਰ ਹੁਣ ਬਦਲਾਅ ਦੀ ਰਾਜਨੀਤੀ ਦੇ ਚੱਲਦਿਆਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਜਿੱਥੇ ਵਿਕਾਸ ਕਾਰਜ ਜਾਰੀ ਰੱਖੇ ਹੋਏ ਹਨ, ਉੱਥੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਪਹਿਲ ਦੇ ਆਧਾਰ ’ਤੇ ਕੀਤਾ ਜਾ ਰਿਹਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਜਪਾਲ ਸਿੰਘ ਢੁੱਡੀ, ਸਰਬਜੀਤ ਸਿੰਘ ਮੋਰਾਂਵਾਲੀ, ਬੱਬੂ ਸਿੰਘ ਪੱਕਾ, ਰਣਜੀਤ ਸਿੰਘ ਰਾਣਾ, ਸੁਖਪਾਲ ਸਿੰਘ, ਬਲਵਿੰਦਰ ਸਿੰਘ ਚਹਿਲ, ਨਿਰਮਲ ਸਿੰਘ, ਕਾਕਾ ਸਿੰਘ ਠਾੜਾ, ਸੋਨੀ ਸਿੰਘ ਖਾਰਾ, ਬੱਬੀ ਸਿੰਘ ਵਾਂਦਰ ਜਟਾਣਾ, ਮੁਖਤਿਆਰ ਸਿੰਘ ਸੰਧਵਾਂ, ਸੰਦੀਪ ਸਿੰਘ ਘਾਰੂ, ਜਸਵਿੰਦਰ ਸਿੰਘ ਬਰਾੜ, ਦੀਪੂ ਸਿੰਘ ਭਾਣਾ, ਬਲਦੇਵ ਸਿੰਘ ਭਾਣਾ, ਗੁਰਜਿੰਦਰ ਸਿੰਘ ਪੱਕਾ, ਮਹਿੰਦਰ ਕੌਰ, ਰਤਨ ਲਾਲ, ਜਸਵੰਤ ਸਿੰਘ ਮੋਰਾਂਵਾਲੀ, ਸੁਖਵਿੰਦਰ ਸਿੰਘ ਟਹਿਣਾ, ਸੇਵਕ ਸਿੰਘ ਕਲੇਰ, ਕੁਲਵੰਤ ਸਿੰਘ ਟੀਟੂ, ਗੁਰਜੀਤ ਸਿੰਘ ਹਰੀਨੋ, ਬੇਅੰਤ ਸਿੰਘ ਭੈਰੋਂਭੱਟੀ, ਰਜਿੰਦਰਜੀਤ ਸਿੰਘ ਫੌਜੀ, ਜਸਵਿੰਦਰ ਸਿੰਘ, ਜਗਦੇਵ ਸਿੰਘ ਬਾਹਮਣਵਾਲਾ, ਸ਼ਰਨਜੀਤ ਸਿੰਘ ਖਾਰਾ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਆਦਰਮਾਨ ਦਾ 37 ਵਾ ਸਲਾਨਾ ਛਿੰਝ ਮੇਲਾ  5 ਅਕਤੂਬਰ ਨੂੰ ਕਮੇਟੀ ਵੱਲੋਂ ਪੋਸਟਰ ਜਾਰੀ ।
Next articleਫਰੀਦਕੋਟ ਰਿਆਸਤ ਦੀ ਬਹੁ- ਕਰੋੜੀ ਜਾਇਦਾਦ ਦਾ ਮਾਮਲਾ ਫਿਰ ਬਣਿਆ ਅਖ਼ਬਾਰਾਂ ਦੀ ਸੁਰਖੀ