(ਸਮਾਜ ਵੀਕਲੀ)
ਸੁਣ ਵੇ ਤੋਤਿਆ ਗੱਲ ਮੇਰੀ,
ਕਿਉਂ ਕਰਦੈਂ ਆਕੜ ਭਾਰੀ,
ਹਰੇ ਹਰੇ ਤੇਰੇ ਪੰਖ ਪਿਆਰੇ,
ਚੁੰਝ ਵੀ ਲਾਲ ਪਿਆਰੀ,
ਗਲ ਵਿੱਚ ਤੇਰੇ ਗਾਨੀ ਕਾਲ਼ੀ
ਕੁੱਲ ਪੰਛੀਆਂ ਤੋਂ ਨਿਆਰੀ,,
ਕਦੇ ਮਿੱਠੂ ਕਦੇ ਗੰਗਾ ਬਣਕੇ,
ਕਰਦੈਂ ਤੂੰ ਸਰਦਾਰੀ,
ਕੋਈ ਖੁਆਵੇ ਚੂਰੀਆਂ ਤੈਨੂੰ,
ਕੋਈ ਫ਼ਲ ਬੜੇ ਗੁਣਕਾਰੀ,
ਮਿੱਠਾ ਖਾ ਵੀ ਜ਼ਹਿਰਾਂ ਉੱਗਲੇ
ਮੱਤ ਤੇਰੀ ਕਿਉਂ ਮਾਰੀ,
ਬਿਨਾਂ ਵਜ੍ਹਾ ਹੀ ਲੜਦਾ ਰਹਿਣਾ,
ਨਿੱਤ ਦਿਹਾੜੀ ਸਾਰੀ,
ਨਾ ਕੁਝ ਐਥੋਂ ਤੂੰ ਖੜ੍ਹ ਲੈ ਜਾਣਾ,
ਨਾ ਕੋਈ ਮੇਰੀ ਤਿਆਰੀ,
ਹੱਸ ਖੇਡ ਦਿਨ ਕਟੀਆਂ ਕਰੀਏ,
ਨਫ਼ਰਤ ਤੋਂ ਕਰ ਕਿਨਾਰੀ,
ਮੋਹ-ਮੁਰੱਬਤ ਏਕਾ ਵੰਡੀਏ,
ਪ੍ਰਿੰਸ ਬਣਕੇ ਪਰਉਪਕਾਰੀ
ਨਹੀਂ ਤਾਂ ਇੱਥੇ ਕਈ ਸਿੰਕਦਰਾਂ,
ਅੰਤ ਨੂੰ ਬਾਜ਼ੀ ਹਾਰੀ,
ਨਾਲ਼ ਮਿੱਠਤਾ ਕਹਿਣ ਸਿਆਣੇ,
ਚੱਲੇ ਖ਼ੂਬ ਦੁਕਾਨਦਾਰੀ,
ਪ੍ਰਭਸਿਮਰਨਜੋਤ ਸਿੰਘ ਪ੍ਰਿੰਸ
ਸਸਸਸ ਮੁੰਡੇ ਸੰਗਰੂਰ
ਦਸਵੀਂ ਬੀ