(ਸਮਾਜ ਵੀਕਲੀ)
ਤੋਤਿਆਂ ਨੇ ਬਾਗ ਛੱਡੇ।
ਲੱਗੇ ਰੰਗ ਭਾਗ ਛੱਡੇ।
ਯਾਰ ਬੇਲੀ ਚਿੜੇ, ਘੁੱਗੇ,
ਮੋਰ, ਬਾਜ, ਕਾਗ ਛੱਡੇ।
ਬੀਂਡਿਆਂ, ਬੰਬੀਹਿਆਂ,
ਪਪੀਹਿਆਂ ਦੇ ਰਾਗ ਛੱਡੇ।
ਕਾੜ੍ਹਨੀਆਂ ਵਾਲ਼ੇ ਦੁੱਧ,
ਦਹੀਆਂ ਦੇ ਜਾਗ ਛੱਡੇ।
ਮੱਕੀ ਦੀਆਂ ਰੋਟੀਆਂ ਤੇ
ਸਰ੍ਹੋਂ ਵਾਲ਼ੇ ਸਾਗ ਛੱਡੇ।
ਕਾਹਨੂੰ ਰਣਬੀਰੇ ਸਭ,
ਰਸ ਤੇ ਪਰਾਗ ਛੱਡੇ।
ਹੋਣੇ ਯੂਪੀਓਂ, ਨੇਪਾਲੀ ਜਾਂ ਬਿਹਾਰੀ।
ਉੱਜੜਿਆਂ ਬਾਗਾਂ ਦੇ ਅੰਤ ਗਾਲ੍ਹੜਾਂ ਨੇ ਹੋਣਾ ਪਟਵਾਰੀ।
ਰਣਬੀਰ ਕੌਰ ਬੱਲ।
ਯੂ.ਐੱਸ.ਏ.
+1 (510) 861-6871
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly