ਅਮਰਾਵਤੀ (ਸਮਾਜ ਵੀਕਲੀ): ਆਂਧਰਾ ਪ੍ਰਦੇਸ਼ ਸਰਕਾਰ ਨੇ ਪਿਛਲੀ ਚੰਦਰਬਾਬੂ ਨਾਇਡੂ ਸਰਕਾਰ ਵੱਲੋਂ ਪੈਗਾਸਸ ਸਪਾਈਵੇਅਰ ਦੀ ਕਥਿਤ ਖ਼ਰੀਦ ਅਤੇ ਨਾਜਾਇਜ਼ ਵਰਤੋਂ ਦੀ ਜਾਂਚ ਲਈ ਅੱਜ ਨੂੰ ਸਦਨ ਦੀ ਇੱਕ ਕਮੇਟੀ ਗਠਿਤ ਕਰਨ ਦਾ ਫ਼ੈਸਲਾ ਕੀਤਾ ਹੈ। ਵਿਧਾਨ ਪਰਿਸ਼ਦ ਤੇ ਵਿਧਾਨ ਸਭਾ ਨੇ ਅੱਜ ਇਸ ਮੁੱਦੇ ’ਤੇ ਇੱਕ ਸੰਖੇਪ ਚਰਚਾ ਵਿੱਚ ਸੱਤਾਧਾਰੀ ਵਾਈਐੱਸਆਰ ਕਾਂਗਰਸ ਨੇ ਦੋਸ਼ ਲਾਇਆ ਕਿ ਪਿਛਲੀ ਟੀਡੀਪੀ ਸਰਕਾਰ ਨੇ ਵਿਅਕਤੀਆਂ ਦੇ ਨਿੱਜੀ ਟੈਲੀਫੋਨ ’ਤੇ ਗੱਲਬਾਤ ਨੂੰ ਟੈਪ ਕਰਨ ਲਈ ਸਪਾਈਵੇਅਰ ਸਾਫ਼ਟਵੇਅਰ ਖ਼ਰੀਦਿਆ ਸੀ। ਤੇਲਗੂ ਦੇਸ਼ਮ ਪਾਰਟੀ ਨੇ ਕਿਹਾ ਕਿ ਉਹ ਕਿਸੇ ਵੀ ਜਾਂਚ ਲਈ ਤਿਆਰ ਹੈ। ਉਧਰ, ਡੀਜੀਪੀ ਪੱਧਰ ਦੇ ਆਈਪੀਐੱਸ ਅਧਿਕਾਰੀ ਏ ਬੀ ਵੈਂਕਟੇਸ਼ਵਰ ਰਾਓ, ਜਿਨ੍ਹਾਂ ਖ਼ਿਲਾਫ਼ ਜਗਨ ਸਰਕਾਰ ਨੇ ਪੈਗਾਸਸ ਨੂੰ ਲੈ ਕੇ ਦੋਸ਼ ਲਾਇਆ ਸੀ, ਨੇ ਕਿਹਾ ਕਿ ਉਨ੍ਹਾਂ ਦੇ ਕਾਰਜਵਾਲ ਦੌਰਾਨ ਅਜਿਹੀ ਕੋਈ ਖ਼ਰੀਦ ਕਦੇ ਨਹੀਂ ਕੀਤੀ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly