ਕਪੂਰਥਲਾ – (ਕੌੜਾ)-ਕੋਰੋਨਾ ਦਾ ਸੰਤਾਪ ਝੱਲਣ ਤੋਂ ਬਾਅਦ ਭਾਵੇਂ ਲੋਕਾਂ ਦੀ ਜਿੰਦਗੀ ਦਾ ਪਹਿਆ ਮੁੜ ਪਟਰੀ ਤੇ ਆ ਗਿਆ ਹੈ। ਪ੍ਰੰਤੂ ਅਜੇ ਵੀ ਲੋਕਾਂ ਦੇ ਮਨਾਂ ਵਿੱਚ ਕਿਤੇ ਨਾ ਕਿਤੇ ਡਰ ਬੈਠਿਆਂ ਪ੍ਰਤੀਤ ਹੋ ਰਿਹਾ ਹੈ। ਕੋਰੋਨਾ ਮਹਾਮਾਰੀ ਦੀਆਂ ਮੁੜ ਚਰਚਾਵਾਂ ਕਾਰਨ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਬੇਚੈਨੀ ਦਾ ਆਲਮ ਹੈ ਅਤੇ ਉਹਨਾਂ ਵਲੋਂ ਪੰਜਵੀ ਅਤੇ ਅੱਠਵੀਂ ਜਮਾਤ ਵਿੱਚ ਪੜ੍ਹਦੇ ਬੱਚਿਆਂ ਦੇ ਬੋਰਡ ਦੇ ਇਮਤਿਹਾਨ ਲੈਣ ਲਈ ਸੈਲਫ ਸੈਂਟਰਾਂ ਦੀ ਮੰਗ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਪਾਸੋਂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੈਲਫ ਸੈਂਟਰ ਤੋਂ ਪ੍ਰੀਖਿਆ ਕੇਂਦਰ ਤਬਦੀਲ ਕੀਤੇ ਜਾਣ ਦਾ ਵਿਰੋਧ ਵੀ ਮਾਪਿਆਂ ਵਲੋਂ ਕੀਤਾ ਜਾ ਚੁੱਕਾ ਹੈ।
ਪਰ ਉਸ ਵੇਲੇ ਅੜੀਅਲ ਰਵੱਈਏ ਵਾਲੇ ਸਿੱਖਿਆ ਸੱਕਤਰ ਨੇ ਸਭ ਨੂੰ ਦਰਕਿਨਾਰ ਕਰਦੇ ਹੋਏ ਆਪਣੇ ਫੈਸਲੇ ਨੂੰ ਲਾਗੂ ਰੱਖਿਆ ਨਤੀਜੇ ਵਜੋਂ ਪੰਜਾਬ ਦੇ ਸੈਂਕੜੇ ਵਿਦਿਆਰਥੀਆਂ ਨੂੰ ਖੱਜਲ ਖੁਆਰ ਹੁੰਦੇ ਹੋਏ ਘਰੋਂ ਦੂਰ ਦੁਰਾਡੇ ਦੇ ਪ੍ਰੀਖਿਆ ਕੇਂਦਰਾਂ ਵਿੱਚ ਬੋਰਡ ਦੇ ਇਮਤਿਹਾਨ ਦੇਣ ਲਈ ਮਜਬੂਰ ਹੋਣਾ ਪਿਆ ਸੀ। ਮਾਪਿਆਂ ਖਾਸ ਕਰਕੇ ਦਿਹਾੜੀ ਡੱਪਾ ਕਰਨ ਵਾਲੇ ਮਾਪਿਆਂ ਦਾ ਕਹਿਣਾ ਹੈ ਕਿ ਪੰਜਵੀਂ ਅਤੇ ਅੱਠਵੀਂ ਜਮਾਤਾਂ ਵਿੱਚ ਪੜ੍ਹਦੇ ਬੱਚੇ ਉਹਨਾਂ ਤੇ ਪੂਰਨ ਰੂਪ ਵਿੱਚ ਡਿਪੈਂਡ ਹਨ ਅਜਿਹੇ ਚ’ ਘਰੋਂ ਦੂਰ ਜਾਣ ਮੋਕੇ ਉਹਨਾਂ ਨੂੰ ਮਾਪਿਆਂ ਦੇ ਸਹਾਰੇ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਬੱਚਿਆਂ ਦੀ ਛੋਟੀ ਉਮਰ ਨੂੰ ਧਿਆਨ ਵਿੱਚ ਰੱਖ ਕੇ ਹੀ ਬੋਰਡ ਦੇ ਇਮਤਿਹਾਨਾਂ ਲਈ ਪ੍ਰੀਖਿਆ ਕੇਂਦਰ ਉਸੇ ਸਕੂਲ ਵਿੱਚ ਬਣਾਏ ਜਾਣ ਜਿਸ ਵਿੱਚ ਉਹ ਪੜ੍ਹਾਈ ਕਰ ਰਿਹਾ ਹੈ। ਮਾਪਿਆਂ ਦਾ ਤਰਕ ਹੈ ਕਿ ਜੇਕਰ ਕਿਸੇ ਹੋਰ ਸਕੂਲ ਵਿੱਚ ਪ੍ਰੀਖਿਆ ਕੇਂਦਰ ਬਣੇਗਾ ਤਾਂ ਉਹਨਾਂ ਨੂੰ ਆਪਣੀਆਂ ਦਿਹਾੜੀਆਂ ਮਾਰ ਕੇ ਬੱਚਿਆਂ ਨਾਲ ਜਾਣਾ ਪਵੇਗਾ।
ਰਣਜੀਤ ਕੌਰ, ਬਖਸ਼ੋ, ਸ਼ਾਂਤੀ ਦੇਵੀ, ਗੁਰਮੀਤੋ, ਪੂਨਮ ਆਦਿ ਨੇ ਦੱਸਿਆ ਕਿ ਪਿਛਲੀ ਸਰਕਾਰ ਮੋਕੇ ਜਿਸ ਸਕੂਲ ਵਿੱਚ ਵਿਦਿਆਰਥੀ ਪੜਦੇ ਸਨ, ਉਸੇ ਸਕੂਲ ਵਿੱਚ ਹੀ ਪੀਖਿਆ ਸੈਂਟਰ ਬਣਾ ਦਿੱਤੇ ਜਾਂਦੇ ਸਨ। ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋ ਇਹ ਸੈਂਟਰ ਦੂਰ ਦੁਰਾਡੇ ਸਕੂਲਾਂ ਵਿੱਚ ਬਣਾਏ ਜਾਣ ਲਗੇ ਜੋਕਿ ਬੱਚਿਆਂ ਨਾਲ ਸਰਾਸਰ ਧੱਕਾ ਹੈ। ਉਹਨਾਂ ਕਿਹਾ ਕਿ ਜਦੋਂ ਦੇ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਉਦੋਂ ਦੀ ਲੋਕਾਂ ਖਾਸ ਕਰਕੇ ਗਰੀਬ ਪਰਿਵਾਰਾਂ ਵਿੱਚ ਇੱਕ ਆਸ ਜਿਹੀ ਜਾਗੀ ਹੈ। ਉਹਨਾਂ ਮੁੱਖ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਚੰਨੀ ਸਾਹਿਬ ਸਾਡੇ ਇਸ ਮਸਲੇ ਵੱਲ ਧਿਆਨ ਦੇ ਕੇ ਇਸਦਾ ਹਲ ਕਰੋ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly