ਬੱਚਿਆਂ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਲਈ ਜਰੂਰੀ ਹੈ  ਮਾਪੇ-ਅਧਿਆਪਕ ਮਿਲਣੀ 

(ਸਮਾਜ ਵੀਕਲੀ)

ਮਾਪੇ ਅਧਿਆਪਕ ਮਿਲਣੀ ਰਾਹੀਂ ਸਕੂਲੀ ਸਿੱਖਿਆ ਪ੍ਰਤੀ ਬੱਚਿਆਂ ,ਮਾਪਿਆਂ ਅਤੇ ਕਮਿਊਨਿਟੀ ਦਾ ਧਿਆਨ ਹੋਰ ਵਧੀਆ ਹੋਵੇਗਾ। ਮਾਪੇ-ਅਧਿਆਪਕ ਮਿਲਣੀ ਸਕੂਲੀ ਸਿੱਖਿਆ ਦਾ ਅਨਿੱਖੜਵਾਂ ਅੰਗ ਹੈ। ਇਸ ਨਾਲ ਜਿੱਥੇ ਬੱਚਿਆਂ ਦੀ ਅਕਾਦਮਿਕ ਪ੍ਰਾਪਤੀਆਂ ਦਾ ਜ਼ਿਕਰ ਮਾਪਿਆਂ ਨਾਲ ਸਾਂਝਾ ਹੁੰਦਾ ਹੈ ਉੱਥੇ ਬੱਚਿਆਂ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਲਈ ਵੀ ਮਾਪਿਆਂ ਨੂੰ ਸੇਧ ਦਿੱਤੀ ਜਾਂਦੀ ਹੈ। ਅਧਿਆਪਕਾਂ ਦੁਆਰਾ ਮਾਪਿਆਂ ਨਾਲ ਵਿਚਾਰ ਕੀਤਾ ਜਾਂਦਾ ਹੈ ਕਿ ਕਿਵੇਂ ਬੱਚੇ ਘਰਾਂ ਵਿੱਚ ਚੰਗੀ ਪੜ੍ਹਾਈ ਕਰਨ। ਮਾਪੇ ਅਧਿਆਪਕ ਮਿਲਨੀ ਦੌਰਾਨ ਭਵਿੱਖ ਵਿੱਚ  ਕਰਵਾਏ ਜਾਣ ਵਾਲੇ ਸਿਲੇਬਸ ਬਾਰੇ ਵੀ ਮਾਪਿਆਂ ਨੂੰ ਜਾਣੂ ਕਰਵਾਇਆ ਜਾਂਦਾ ਹੈ। ਵਿਦਿਆਰਥੀਆਂ ਦੇ ਅਭਿਆਸ ਲਈ ਵਿਭਾਗ ਵੱਲੋਂ ਲਗਾਤਾਰ ਭੇਜੇ ਜਾ ਰਹੇ ਸਪਲੀਮੈਂਟਰੀ ਮਟੀਰੀਅਲ, ਰੋਜ਼ਾਨਾ ਹੋਮ ਵਰਕ, ਅਭਿਆਸ ਸ਼ੀਟਾਂ, ਰੋਜ਼ਾਨਾ ਸਲਾਈਡਾਂ ਆਦਿ ਏਜੰਡਿਆਂ ਬਾਰੇ ਵੀ ਸਾਰਿਆਂ ਨੂੰ  ਜਾਣੂ ਕਰਵਾਇਆ ਜਾਂਦਾ ਹੈ ਜਿਸ ਨਾਲ ਮਾਪੇ ਚੱਲ ਰਹੀਆਂ ਗਤੀਵਿਧੀਆਂ ਤੋ ਜਾਣੂ ਹੋ ਕਿ ਬੱਚੇ ਦੀ ਸਿੱਖਿਆ ਪ੍ਰਤੀ ਸਰਗਰਮ ਭੂਮਿਕਾ ਨਿਭਾ ਸਕਦੇ ਹਨ।
ਮਾਪਿਆਂ ਦੁਆਰਾ ਅਧਿਆਪਕਾਂ ਨਾਲ ਵਿਚਾਰ ਕੀਤਾ ਜਾਂਦਾ ਹੈ ਕਿ ਕਿਵੇਂ ਬੱਚੇ ਘਰਾਂ ਵਿੱਚ ਚੰਗੀ ਪੜ੍ਹਾਈ ਕਰਨ ਅਤੇ ਭਵਿੱਖ ‘ਚ ਸਫ਼ਲਤਾ ਹਾਸਲ ਕਰਨ। ਸਕੂਲ ਮੁਖੀਆਂ ਅਤੇ ਅਧਿਆਪਕਾਂ ਦੁਆਰਾ ਬੱਚਿਆਂ ਦੀਆਂ ਸਾਕਾਰਾਤਮਕ ਪ੍ਰਾਪਤੀਆਂ ਬਾਰੇ ਜ਼ਿਕਰ ਕੀਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਨੂੰ ਚੰਗੀ ਪੜ੍ਹਾਈ ਲਈ ਪ੍ਰੇਰਿਤ ਕੀਤਾ ਜਾ ਸਕੇ। ਅਧਿਆਪਕ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਸਬੰਧੀ  ਗੱਲਬਾਤ ਕਰਕੇ ਸੌਖਾਲੇ ਢੰਗਾਂ ਨਾਲ ਸਹਾਇਤਾ ਕਰ ਸਕਦੇ ਹਨ।
ਮਾਪੇ ਅਧਿਆਪਕ ਮਿਲਨੀ ਰਾਹੀਂ ਬੱਚਿਆਂ ਦੇ ਉਹਨਾਂ ਖੇਤਰਾਂ ਵਿੱਚ ਮਾਤਾ-ਪਿਤਾ ਨੂੰ ਕੰਮ ਕਰਨ ਵਿੱਚ ਮਦਦ ਕਰਦਾ ਹੈ ਜਿਨ੍ਹਾਂ ਵਿੱਚ ਉਹਨਾਂ ਦਾ ਬੱਚਾ ਉੱਤਮ ਹੋ ਰਿਹਾ ਹੈ ਜਾ ਕਿਸੇ ਪੱਖ ਤੋਂ ਪਛੜ ਰਿਹਾ ਹੈ। ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਲਗਾਤਾਰ ਗੱਲਬਾਤ ਕਰਦੇ ਰਹਿਣਾ ਉਹਨਾਂ ਦੇ ਬੱਚੇ ਦੀ ਸਿੱਖਣ ਦੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਹਰਜਿੰਦਰ ਕੌਰ
ਈ.ਟੀ.ਟੀ ਅਧਿਆਪਕਾ
ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜ (ਬਠਿੰਡਾ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -349
Next articleਰਾਜਨੀਤੀ ਦੇ ਚਾਣਕਿਆ ਕਾਮਰੇਡ ਸੁਰਜੀਤ”