ਸ਼ਾਮ ਚੁਰਾਸੀ (ਕੁਲਦੀਪ ਚੁੰਬਰ) (ਸਮਾਜ ਵੀਕਲੀ) – ਨਗਰ ਕੌਂਸਲ ਸ਼ਾਮ ਚੁਰਾਸੀ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਰਾਮ ਪ੍ਰਕਾਸ਼ ਕਾਰਜ ਸਾਧਕ ਅਫਸਰ ਦੀ ਅਗਵਾਈ ਹੇਠ ਵਰਲਡ ਪੇਪਰ ਬੈਗ ਡੇ ਮੌਕੇ ਨਗਰ ਕੌਂਸਲ ਦੇ ਸਟਾਫ ਰਮੇਸ਼ ਕੁਮਾਰ ਕਲਰਕ, ਦਿਨੇਸ਼ ਕੁਮਾਰ ਕਲਰਕ, ਮਿਸ ਗੁਲਜ਼ਾਨ ਸੀ.ਐਫ.,ਸਨਮ ਮੱਲੀ੍ , ਮਨੀਸ਼ਾ, ਭੀਸ਼ਮ ਕੁਮਾਰ, ਅਰੁਣ ਕੁਮਾਰ, ਮੰਗਲ ਨਾਥ ਪੰਪ ਓਪਰੇਟਰ ਵਲੋਂ ਨਗਰ ਕੌਂਸਲ ਦੇ ਦਫਤਰ ਵਿਖੇ ਕਾਗਜ਼ ਦੇ ਲਿਫਾਫੇ ਬਣਾਏ ਗਏ ਅਤੇ ਇਹਨਾਂ ਲਿਫਾਫਿਆਂ ਨੂੰ ਵੱਖ-ਵੱਖ ਦੁਕਾਨਦਾਰਾਂ ਨੂੰ ਵੰਡਿਆ ਗਿਆ।
ਇਸ ਮੌਕੇ ਆਮ ਜਨਤਾ ਅਤੇ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਅਤੇ ਇਹਨਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਅਤੇ ਵਾਤਾਵਰਣ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਹਨਾਂ ਪਲਾਸਟਿਕ ਦੇ ਲਿਫਾਫਿਆਂ ਦੀ ਜਗਾ੍ ਤੇ ਕਾਗਜ਼ ਦੇ ਲਿਫਾਫੇ, ਕੱਪੜੈ ਦੇ ਥੈਲੇ, ਜੂਟ ਦੇ ਥੈਲੇ ਆਦਿ ਖਰੀਦਦਾਰੀ ਸਮੇਂ ਇਸਤੇਮਾਲ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ ਤਾਂ ਜੋ ਵਾਤਾਵਰਣ ਅਤੇ ਸ਼ਹਿਰ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly