ਪੰਤਵੰਤਾ

ਹਰਵਿੰਦਰ ਸਿੰਘ ਰੁੜਕੀ

(ਸਮਾਜ ਵੀਕਲੀ)

ਉਹ ਆਪਣੇ ਇਲਾਕੇ ਦਾ ਸਿਰੇ ਦਾ ਵੈਲੀ ਦਾ ਸੀ ਸਾਰੇ ਗਲਤ ਕੰਮ ਕਰਦਾ ਸੀ ਪਰ ਊਂਅ ਅਖ਼ਬਾਰਾਂ ਚ ਉਹ ਸਮਾਜ ਸੇਵੀ ਤੇ ਇਲਾਕੇ ਦਾ ਪੰਤਵੰਤਾ ਸੀ ਠਾਣਿਆਂ ਆਲਿਆ ਨਾਲ ਵੀ ਵਧੀਆ ਬਣੀ ਹੋਈ ਸੀ ਜਦੋਂ ਦੋ ।ਧਿਰਾਂ ਲੜਦੀਆਂ ਠਾਣੇ ਫੈਸਲਾ ਕਰਾਉਣ ਨਾਲ ਜਾਂਦਾ ਠਾਣੇਦਾਰ ਨੂੰ ਪੈਸੇ ਦੇ ਕੇ ਆਪਣਾ ਹਿੱਸਾ ਵੀ ਰੱਖ ਲੈਂਦਾ,ਦੋਵੇਂ ਧਿਰਾਂ ਜੈ ਜੈ ਕਾਰ ਕਰਦੀਆਂ…ਸ਼ਹਿਰ 15 ਅਗਸਤ ਮਨਾਇਆ ਜਾਣਾ ਸੀ, ਉਹਨੂੰ ਵੀ ਸੱਦਾ ਪੱਤਰ ਆਇਆ, ਮੰਤਰੀ ਸਾਹਿਬ ਨੇ ਪ੍ਸੰਸਾ ਪੱਤਰ ਦਿੱਤਾ ਉਹਨੂੰ।

ਸ਼ਾਮ ਨੂੰ ਪੈੱਗ ਦੀ ਲੋਰ ਵਿੱਚ ਇੱਕ ਸ਼ਹੀਦ ਫੌਜੀ ਦੇ ਪਿਉਂ ਕੋਲ ਦੀ ਲੰਘਦਿਆਂ,ਬੋਲਦਾ ਆਹ ਪ੍ਸੰਸਾ ਪੱਤਰ ਸਨਮਾਨ ਉਹਨਾਂ ਨੂੰ ਮਿਲਦੇ ਨੇ ਜਿਹਨਾਂ ਚ ਕੋਈ ਗੱਲਬਾਤ ਹੁੰਦੀ ਆ,ਐਵੇਂ ਲੱਲੂ ਪੰਜੂ ਬੰਦਿਆਂ ਨੂੰ ਨੀਂ ਸੱਦਦੇ ਉਥੇ…ਸ਼ਹੀਦ ਫੌਜੀ ਦਾ ਪਿਉਂ ਘਰੇ ਆਪਣੇ ਜਵਾਨ ਪੁੱਤ ਦੀ ਫ਼ੋਟੋ ਮੂਹਰੇ ਅੱਖਾਂ ਭਰ ਆਇਆ, ਫੌਜੀ ਦੀ ਮਾਂ ਪੁੱਛਦੀ ਆ ਕੀ ਹੋਇਆ ਜੀ,ਉਹ ਕਹਿੰਦਾ ਕੁਸ ਨੀਂ ਮੈਂ ਤਾਂ ਠੀਕ ਆ..ਹੋਇਆ ਤਾਂ ਇੱਥੇ ਲੋਕਾਂ ਦੀ ਮਾਨਸਿਕਤਾ ਨੂੰ ਹੋਇਆ, ਜਿਹੜੇ ਹੁਣ ਤੱਕ ਸਮਝਦੇ ਨਹੀਂ,ਗਰਾਟਾਂ ਖਾਣ ਆਲੇ, ਭਾਈਚਾਰਾ ਖਤਮ ਕਰਨ ਆਲੇ ਪੰਤਵੰਤੇ ਤੇ ਅਸੀਂ….

ਹਰਵਿੰਦਰ ਸਿੰਘ ਰੁੜਕੀ

98140 37915

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਜੀ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਹੋਣ ਤੇ ਬਹੁਤ ਬਹੁਤ ਮੁਬਾਰਕਾਂ, ਸੁਖਜਿੰਦਰ ਸਿੰਘ ਗਰੇਵਾਲ਼ ਤੇ ਪਾਲ ਮਿੰਠਾਪੁਰੀਆ
Next articleਧੀਆਂ