ਪੰਜ ਦਰਿਆ ਦੇ ਸੰਪਾਦਕ ਭੁਪਿੰਦਰ ਮਾਂਗਟ ਨੂੰ ਸਦਮਾ ਕਰੰਟ ਲੱਗਣ ਨਾਲ ਭਰਾ ਦੀ ਮੌਤ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :-ਕਾਮਰੇਡ ਲਹਿਰ ਦੇ ਵਿੱਚ ਅਹਿਮ ਨਾਮ ਤੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਮਹੀਨਾਵਾਰ ਰਸਾਲਾ ਪੰਜ ਦਰਿਆ ਪੇਸ਼ ਕਰਨ ਵਾਲੇ ਕਾਮਰੇਡ ਭੁਪਿੰਦਰ ਸਿੰਘ ਮਾਂਗਟ ਤੇ ਪ੍ਰੋਫੈਸਰ ਰਵਿੰਦਰ ਪਾਲ ਕੌਰ ਮਾਂਗਟ ਜੋ ਕਿ ਵੱਖ-ਵੱਖ ਅਦਾਰਿਆਂ ਵਿੱਚ ਸਿੱਖਿਆ ਸੇਵਾਵਾਂ ਦੇ ਪ੍ਰੋਫੈਸਰ ਹਨ,ਪਿੰਡ ਛੰਦੜਾਂ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਛੋਟੇ ਭਰਾ ਚਮਕੌਰ ਸਿੰਘ ਮਾਂਗਟ ਟੋਕੇ ਵਾਲੀ ਮਸ਼ੀਨ ਤੋਂ ਅਚਾਨਕ ਕਰੰਟ ਲੱਗਣ ਕਾਰਨ ਮੌਤ ਹੋ ਗਈ ਉਹ ਲਗਭਗ 70 ਵਰਿਆਂ ਦੇ ਸਨ‌ ਤੇ ਬਹੁਤ ਹੀ ਮਿਹਨਤੀ ਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਮਾਂਗਟ ਪਰਿਵਾਰ ਨਾਲ ਵਾਪਰੇ ਇਸ ਦੁਖਾਂਤ ਦੇ ਵਿੱਚ ਇਲਾਕੇ ਤੋਂ ਇਲਾਵਾ ਸਮੁੱਚੇ ਸਾਹਿਤ ਜਗਤ ਦੀਆਂ ਅਹਿਮ ਸ਼ਖਸ਼ੀਅਤਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭੇਖੀ ਤੇ ਪਾਖੰਡੀ
Next articleਕਨੇਡਾ ਸੰਘਰਸ਼ ਦੀ ਦਾਸਤਾਨ