ਪੰਜਾਬ ਦੀ ਪਨੀਰੀ

Samaj-Weekly-a-Punjabi-English-Newspaper-in-the-UK
Samaj-Weekly-a-Punjabi-English-Newspaper-in-the-UK
         (ਸਮਾਜ ਵੀਕਲੀ)
ਮਾਂ ਬਾਪ ਦਾ ਹੱਥ ਸਿਰ ਤੇ ਹੋਣਾ
ਹੁੰਦੀ ਏ ਸਭ ਤੋਂ ਵੱਡੀ ਅਮੀਰੀ ,
ਦਸਾਂ ਨਹੁੰਆਂ ਦੀ ਕਿਰਤ ਕਰਨੀ
ਇੱਕ ਵੱਖਰੀ ਫ਼ਕੀਰੀ,
ਖੋਰੇ ਕਿੱਧਰ ਨੂੰ ਜਾਈ ਜਾਂਦੀ ਏ …ਅੱਜ ਦੀ ਪਨੀਰੀ l
ਨਸ਼ਿਆਂ ਨੇ ਖਾ ਲਿਆ ਸਾਡਾ ਰੰਗਲਾ ਪੰਜਾਬ
ਜਿਹੜੇ ਬਚੇ ਉਹ ਵਿਦੇਸ਼ਾਂ ਵਿੱਚ ਬਣ ਗਏ ਨੇ ਸੀਰੀ,
ਪੰਜਾਬ ਦੇ ਉੱਤੇ ਕਰਦੇ ਨੇ ਰਾਜ ਹੁਣ ਉਹ ਲੋਕ
 ਜਿਹੜੇ ਕਦੇ ਇੱਥੇ ਲਾਉਂਦੇ ਹੁੰਦੇ ਸਨ ਜ਼ੀਰੀ ,
ਖੋਰੇ ਕਿੱਧਰ ਨੂੰ ਜਾਈ ਜਾਂਦੀ ਏ… ਅੱਜ ਦੀ ਪਨੀਰੀ l
ਰੁਤਬਾ ਸੀ ਏਨਾ ਪੰਜਾਬ ਦੇ ਜਾਇਆਂ ਦਾ
ਕੋਈ ਅੱਖ ਨਹੀਂ ਸੀ ਚੱਕਦਾ ਪੰਜਾਬ ਸਿੰਘ ਵੱਲ,
ਇਹ ਗੱਲ ਹੁਣ ਕੌਣ ਪਹੁੰਚਾਵੇ ਨੌਜਵਾਨਾਂ ਦੇ ਜ਼ਮੀਰੀ ?
ਖੋਰੇ ਕਿਧਰ ਨੂੰ ਜਾਈ ਜਾਂਦੀ ਏ… ਅੱਜ ਦੀ ਪਨੀਰੀ l
  ਸਹਿਜਦੀਪ ਕੌਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਸਰਕਾਰ ਨੂੰ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਸਬੰਧੀ ਉੱਚ-ਅਦਾਲਤ ਵੱਲੋਂ ਨੋਟਿਸ ਜਾਰੀ
Next articleਸਾਮ ਦਾਮ ਦੰਡ ਭੇਦ