ਗੁਰਬਿੰਦਰ ਸਿੰਘ ਰੋਮੀ, ਰੋਪੜ (ਸਮਾਜ ਵੀਕਲੀ): ਕੱਲ੍ਹ ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪ੍ਰੀਤੀ ਯਾਦਵ ਨੂੰ ਮੰਗ-ਪੱਤਰ ਦਿੱਤਾ ਗਿਆ। ਜਿਸ ਬਾਰੇ ਬ੍ਰਿਜ ਭੂਸ਼ਨ ਸ਼ਰਮਾਂ ਬਲਾਕ ਪ੍ਰਧਾਨ ਪੰ.ਸ.ਯੂ. ਨੇ ਦੱਸਿਆ ਕਿ ਜਿਲ੍ਹਾ ਰੂਪਨਗਰ ਦੇ ਵੱਖ-ਵੱਖ ਬਲਾਕਾਂ ਵਿੱਚ ਪੰਚਾਇਤ ਸਕੱਤਰਾਂ ਤੇ ਗ੍ਰਾਮ ਸੇਵਕਾਂ ਦੀਆਂ 159 ਪੋਸਟਾਂ ਹਨ ਪਰ ਇਸ ਸਮੇਂ ਸਿਰਫ਼ 48 ਮੁਲਾਜ਼ਮ ਹੀ ਕੰਮ ਕਰ ਰਹੇ ਹਨ। ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਉੱਤੇ ਆਪਣੇ ਹੀ ਵਿਭਾਗੀ ਕੰਮਾਂ ਦਾ ਕਿੰਨਾ ਸਰੀਰਕ ਤੇ ਮਾਨਸਿਕ ਦਬਾਅ ਹੋਵੇਗਾ ਪਰ ਸਿਤਮ ਜਰੀਫ਼ੀ ਦੀ ਹੱਦ ਇਹ ਵੀ ਹੈ ਕਿ ਇਹਨਾਂ ਤੋਂ ਵਿਭਾਗ ਤੋਂ ਬਾਹਰਲੇ ਹੋਰ ਕਿੰਨੇ ਹੀ ਕੰਮ ਵੀ ਲਏ ਜਾ ਰਹੇ ਹਨ।
ਸਬੰਧਤ ਅਮਲੇ ਦੀਆਂ ਸਮੇਂ ਸਿਰ ਤਨਖਾਹਾਂ ਅਤੇ ਸੀਪੀਐੱਫ ਵੀ ਨਹੀਂ ਮਿਲ ਰਿਹਾ। ਉਪਰੋਕਤ ਸੱਮਸਿਆਵਾਂ ਦੇ ਹੱਲ ਲਈ ਹੀ ਅੱਜ ਯੂਨੀਅਨਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਮੰਗ-ਪੱਤਰ ਦਿੱਤਾ ਗਿਆ। ਜਿਕਰਯੋਗ ਹੈ ਕਿ ਯੂਨੀਅਨਾਂ ਵੱਲੋਂ ਕੁਝ ਸਮਾਂ ਪਹਿਲਾਂ ਵੀ ਆਪਣੀਆਂ ਹੱਕੀ ਮੰਗਾਂ ਲਈ ਮੰਗ ਪੱਤਰ ਦਿੱਤਾ ਜਾ ਚੁੱਕਿਆ ਹੈ। ਇਸ ਮੌਕੇ ਜਗਮੋਹਨ ਸਿੰਘ ਜਿਲ੍ਹਾ ਪ੍ਰਧਾਨ, ਹਰਪ੍ਰੀਤ ਸਿੰਘ ਰੱਕੜ ਪੰਚਾਇਤ ਸਕੱਤਰ, ਰਾਮਜੀਤ ਸਿੰਘ ਪੰਚਾਇਤ ਸਕੱਤਰ, ਅਜੀਤਪਾਲ ਸਿੰਘ ਪੰਚਾਇਤ ਸਕੱਤਰ, ਸਿੰਕਦਰ ਸਿੰਘ ਪੰਚਾਇਤ ਸਕੱਤਰ ਅਤੇ ਸੁਨੀਲ ਕੁਮਾਰ ਪੰਚਾਇਤ ਸਕੱਤਰ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly