*ਗਲੀਆਂ, ਨਾਲੀਆਂ ਦੇ ਵਿਕਾਸ ਨਾਲੋਂ ਯੁਵਾ ਪੀੜੀ ਦੇ ਵਿਕਾਸ ਲਈ ਨਵੇਂ ਮੌਕੇ ਤਲਾਸ਼ੇ ਜਾਣ*
ਫਿਲੌਰ,ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਜ ਅੱਪਰਾ ਵਿਖੇ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਗੱਲਬਾਤ ਕਰਦਿਆਂ ਉੱਘੇ ਸਮਾਜ ਸੇਵਕ ਵਿਨੋਦ ਭਾਰਦਵਾਜ ਮੋਂਰੋਂ, ਗੁਰਮੀਤ ਸਿੰਘ ਗਰੇਵਾਲ ਮੋਂਰੋਂ ਜਨਰਲ ਸਕੱਤਰ ਭਾਕਿਯੂ (ਲੁਧਿਆਣਾ) ਤੇ ਨੌਜਵਾਨ ਆਗੂ ਮਨਵੀਰ ਸਿੰਘ ਢਿੱਲੋਂ ਮੰਡੀ ਨੇ ਕਿਹਾ ਕਿ ਹਰ ਵਾਰ ਦੀ ਤਰਾਂ ਇਨਾਂ ਚੋਣਾਂ ‘ਚ ਵੀ ਆਮ ਵੋਟਰ ਬਿਨਾਂ ਕਿਸੇ ਡਰ, ਭੈਅ ਤੇ ਲਾਲਚ ਤੋਂ ਵੋਟ ਦਾ ਇਸੇਤਮਾਲ ਕਰਨ ਤੇ ਇੱਕ ਮਜਬੂਤ ਲੋਕਤੰਤਰ ਦਾ ਹਿੱਸਾ ਬਨਣ | ਭਾਰਦਵਾਜ, ਗਰੇਵਾਲ ਤੇ ਢਿੱਲੋਂ ਨੇ ਅੱਗੇ ਕਿਹਾ ਕਿ ਸਿਰਫ ਗਲੀਆਂ ਨਾਲੀਆਂ ਬਣਾਉਣ ਨੂੰ ਹੀ ਵਿਕਾਸ ਨਾ ਸਮਝਿਆ ਜਾਵੇ ਕਿਉਂਕਿ ਗਲੀਆਂ ਨਾਲੀਆਂ ਤਾਂ ਹਰ ਕੋਈ ਬਣਾ ਸਕਦਾ ਹੈ | ਇੱਕ ਆਦਰਸ਼, ਬੁੱਧੀਮਾਨ ਤੇ ਅਗਾਂਹਵਧੂ ਪੰਚ, ਸਰਪੰਚ ਉਹ ਹੀ ਹੋ ਸਕਦਾ ਹੈ ਜੋ ਕਿ ਸਾਡੀ ਯੁਵਾ ਪੀਡੀ ਦੀ ਸੋਚ ਨੂੰ ਬਦਲ ਕੇ ਸਮਾਜ ਦੇ ਹਿੱਤ ‘ਚ ਕੰਮ ਕਰਨ ਵਾਲੀ ਬਣਾ ਸਕੇ ਤੇ ਯੁਵਾ ਪੀੜੀ ਲਈ ਬਿਹਤਰ ਸਿਹਤ ਸਹੂਲਤਾਂ, ਸਿੱਖਿਆ, ਰੁਜਗਾਰ ਤੇ ਸਵੈ ਨਿਰਭਰਤਾ ਦੇ ਮੌਕੇ ਪ੍ਰਦਾਨ ਕਰ ਸਕੇ | ਜੇਕਰ ਅਸੀਂ ਸਿਹਤਮੰਦ, ਸਿੱਖਿਅਤ ਤੇ ਸਵੈ ਨਿਰਭਰ ਹੋਵਾਂਗੇ ਤਾਂ ਸਾਨੂੰ ਸਾਡੇ ਤੇ ਸਾਡੇ ਸਮਾਜ ਦੇ ਵਿਕਾਸ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕਦੀ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly