ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਨੇ ਲੋਕਾਂ ਵਿੱਚ ਸਰਪੰਚ/ਪੰਚ ਬਣਨ ਲਈ ਪੂਰੀ ਤਰ੍ਹਾਂ ਹੱਲਚੱਲ ਪੈਦਾ ਕੀਤੀ ਹੋਈ ਹੈ : ਬੇਗਮਪੁਰਾ ਟਾਇਗਰ ਫੋਰਸ

ਕਈ ਪਿੰਡਾ ਵਿੱਚ ਵੋਟਰਾ ਨੂੰ ਮੂਰਖ ਬਣਾ ਕੇ, ਡਰਾ ਧਮਕਾ ਕੇ ਛੱਲ ਕੱਪਟ ਨਾਲ ਸਰਬ ਸੰਮਤੀਆਂ ਕਰਵਾਈਆਂ ਜਾ ਰਹੀਆਂ ਹਨ : ਬੀਰਪਾਲ, ਹੈਪੀ, ਸ਼ਤੀਸ਼ 
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ  ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਫੋਰਸ ਦੀ ਮੀਟਿੰਗ ਮੁੱਖ ਦਫਤਰ ਮੁਹੱਲਾ ਭਗਤ ਨਗਰ ਹੁਸ਼ਿਆਰਪੁਰ ਵਿਖੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ੍ਹ ਤੇ ਜਿਲਾ ਸੀਨੀਅਰ ਮੀਤ ਪ੍ਰਧਾਨ  ਸਤੀਸ਼ ਕੁਮਾਰ ਸ਼ੇਰਗੜ੍ਹ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਧਾਕੜ ਤੇ ਜਾਂਬਜ਼ ਸੂਬਾ ਪ੍ਰਧਾਨ ਬੀਰਪਾਲ ਠਰੋਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਨੇ ਲੋਕਾਂ ਵਿੱਚ ਸਰਪੰਚ/ਪੰਚ ਬਣਨ ਲਈ ਪੂਰੀ ਤਰ੍ਹਾਂ ਹੱਲਚੱਲ ਪੈਦਾ ਕੀਤੀ ਹੋਈ ਹੈ । ਉਹਨਾ ਕਿਹਾ ਕਿ ਜਦੋ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਈ ਉਸ ਸਮੇਂ ਤੋਂ ਹੀ ਧੱਕੇਸ਼ਾਹੀ, ਜ਼ਬਰਦਸਤੀ, ਪੈਸੇ ਦੇ ਲਾਲਚ ਦੇ ਕੇ, ਸੀਨਾਜ਼ੋਰੀ ਕਰਕੇ, ਛੱਲਕੱਪਟ  ਕਰਕੇ  ਅਤੇ ਡਰਾ ਧਮਕਾ ਕੇ ਸਰਪੰਚ/ਪੰਚ ਬਣਨ ਦੀ ਦੌੜ ਲੱਗੀ ਹੋਈ ਹੈ । ਉਹਨਾ ਕਿਹਾ ਕਿ ਇਹ ਨੀਤੀ ਸਰਬਸੰਮਤੀ ਕਰਨ ਵੇਲੇ ਵਰਤੀ ਗਈ ਧੱਕੇਸ਼ਾਹੀ ਨੇ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੀ ਸੋਚ ਨੂੰ ਜਨਮ ਦਿੱਤਾ। ਉਹਨਾਂ ਕਿਹਾ ਕਿ ਚੋਣਾਂ ਦੇ ਨਾਂ ਤੇ ਹੋਈਆਂ  ਹਿੰਸਕ ਘਟਨਾਵਾਂ ਨੂੰ ਲੋਕਤੰਤਰ ਦੀ ਸੋਚ ਦਾ ਕਤਲ ਕਰਨਾ ਵੀ ਕਿਹਾ ਜਾ ਸਕਦਾ ਹੈ।ਉਹਨਾਂ ਕਿਹਾ ਕਿ ਪੰਜਾਬ ਦੀ ਸੱਤਾ ਧਿਰ ਵਲੋਂ ਵਿਰੋਧੀਆਂ ਦੇ ਨਾਮਜਦਗੀ ਕਾਗਜ਼ ਰੱਦ ਕਰਾਉਣੇ ਜਾਂ ਦਾਖਲ ਨਾ ਹੋਣ ਦੇਣੇ, ਪ੍ਰਸ਼ਾਸਨ ਵਲੋਂ ਸਮੇਂ ਸਿਰ ਰਾਖਵਾਂਕਰਨ  ਦਾ ਐਲਾਨ ਨਾ ਕਰਨਾ, ਪੁਰਾਣੀਆਂ ਗਲਤ ਬਣੀਆਂ ਵੋਟਰ ਲਿਸਟਾਂ/ਵਾਰਡਾਂ ਦੀ ਸੁਧਾਈ ਨਾ ਕਰਕੇ ਪੁਰਾਣੇ ਹੀ ਢੰਗ ਤੇ ਵੋਟਾਂ ਪੁਆਣੀਆਂ, ਵਾਰਡਾਂ ਵਿੱਚ ਇਕ ਪਰਿਵਾਰ ਦੀਆਂ ਵੋਟਾਂ ਵੱਖ ਵੱਖ ਵਾਰਡਾ ਵਿੱਚ ਪਾਉਣ ਦੀ ਸੁਧਾਈ ਨਾ ਕਰਨਾ ਸਰਕਾਰ ਤੇ ਨਿਰਪੱਖ ਅਤੇ ਸਵੱਛ ਚੋਣਾ ਕਰਵਾਉਣ ਦੇ ਐਲਾਨ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ
ਅਤੇ ਪੁਲਿਸ  ਪ੍ਰਸ਼ਾਸਨ ਵਲੋਂ ਇਸ ਵੱਲ ਵਿਸ਼ੇਸ਼ ਧਿਆਨ ਨਾ ਦੇ ਕੇ ਇਸ ਸਬੰਧੀ ਤੁਰੰਤ ਐਕਸ਼ਨ ਨਾ ਕਰਨਾ ਅਤੇ ਮੂਕ ਦਰਸ਼ਕ ਬਣੇ ਰਹਿਣਾ ਵੀ ਅੰਦਰ ਖਾਤੇ ਸੱਤਾ ਧਿਰ ਦੀ ਮਦਦ ਕਰਨ ਦੀ ਸਾਜਿਸ਼ ਹੀ ਕਹੀ ਜਾ ਸਕਦੀ ਹੈ। ਜਿਸ ਕਰਕੇ ਅਜਿਹੀਆਂ ਕਾਰਵਾਈਆਂ ਨਾਲ ਪੰਜਾਬ ਵਿੱਚ ਜੋ ਅਹਿੰਸਕ ਅਤੇ ਅਸ਼ਾਂਤਮਈ ਮਾਹੌਲ ਬਣਿਆ ਹੋਇਆ ਹੈ। ਉਹਨਾਂ  ਚੋਣਾਂ ਵਿੱਚ ਲੋਕਤੰਤਰ ਨੂੰ ਢਾਹ ਲਗਾਉਣ ਵਾਲੀਆਂ ਹਿੰਸਕ ਘਟਨਾਵਾਂ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਭਾਵੇਂ ਰਾਜਸੀ/ਸਮਾਜਿਕ/ਧਾਰਮਿਕ ਜਥੇਬੰਦੀਆਂ ਨੇ ਆਪਸ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਸਰਬਸਮੰਤੀ ਨਾਲ ਪੰਚਾਇਤਾਂ ਬਣਾਉਣ ਦੀ ਅਪੀਲ ਕੀਤੀ ਸੀ ਪਰ ਉਹਨਾਂ ਦੀ ਇਸ ਅਪੀਲ ਨੂੰ ਦਰ ਕਿਨਾਰ ਕਰਕੇ ਸੱਤਾ ਦੇ ਭੁੱਖੇ ਲੋਕਾਂ ਨੇ ਧੱਕੇਸ਼ਾਹੀ ਕਰਨੀ, ਸੀਨਾ ਜ਼ੋਰੀ ਕਰਕੇ, ਪੈਸੇ ਦਾ ਲਾਲਚ ਦੇ ਕੇ ਵੋਟਰਾਂ ਨੂੰ ਮੂਰਖ ਬਣਾ ਕੇ, ਡਰਾ ਧਮਕਾ ਕੇ ਛੱਲ ਕਪਟ ਨਾਲ ਸਰਬ ਸੰਮਤੀਆਂ ਕਰਵਾਈਆਂ ਜਾ ਰਹੀਆਂ ਹਨ । ਇਸ ਮੌਕੇ ਹੋਰਨਾ ਤੋ ਇਲਾਵਾ ਵਿਸ਼ਾਲ ਬਸੀ ਬਾਹੀਆ,ਮੰਗਾ ਸ਼ੇਰਗੜ,ਹਰਭਜਨ ਲਾਲ ਸਰੋਆ,ਮੁਨੀਸ਼ ਕੁਮਾਰ,ਰੋਹਿਤ ਕੁਮਾਰ ਨਾਰਾ,ਅਮਨਦੀਪ ,ਰਕੇਸ਼ ਕੁਮਾਰ ਭੱਟੀ,ਬਾਲੀ,ਮਾਸਟਰ ਸੁਖਦੇਵ ਰਾਮ ਬੰਟੀ ਬੇਸਿਕ ਬਾਹਦ,ਰੋਹਿਤ ਬੱਧਣ, ਢਿੱਲੋ ਬੱਧਣ,ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨੋਟਾਂ ਨੂੰ ਕਦੇ ਵੀ ਥੁੱਕ ਲਾਕੇ ਨਾ ਗਿਣੋ–ਡਾ਼ ਹਰੀ ਕ੍ਰਿਸ਼ਨ
Next articleਆਮ ਆਦਮੀ ਪਾਰਟੀ ਬਲਕਾਰ ਸਿੰਘ ਨੂੰ ਪੰਜਾਬ ਦਾ ਡਿਪਟੀ ਸੀ. ਐਮ ਲਾ ਕੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਰੰਟੀ ਪੂਰੀ ਕਰੇ : ਖੋਸਲਾ