ਪੰਚਾਇਤ ਚੋਣਾਂ ਲਈ ਲੋਕਾਂ ਨੇ ਭਾਰੀ ਦਿਲਚਸਪੀ ਦਿਖਾਈ ਸਰਕਾਰੀ ਦਫਤਰਾਂ ਵਿੱਚ ਲੱਗੀਆਂ ਰੌਣਕਾਂ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਵਿੱਚ ਪੰਚਾਇਤ ਚੋਣਾਂ ਦੇ ਐਲਾਨ ਤੋਂ ਬਾਅਦ ਅੱਜ ਕਾਗਜ ਪੱਤਰ ਭਰਨ ਦਾ ਆਖਰੀ ਦਿਨ ਸੀ ਸਮੁੱਚੇ ਪੰਜਾਬ ਦੇ ਵਾਂਗ ਹੀ ਜਿਲਾ ਲੁਧਿਆਣਾ ਅਧੀਨ ਪੈਂਦੇ ਇਤਿਹਾਸਿਕ ਸ਼ਹਿਰ ਮਾਛੀਵਾੜਾ ਸਾਹਿਬ ਦੇ ਇਲਾਕੇ ਵਿੱਚ ਵੀ ਪੰਚਾਇਤੀ ਚੋਣਾਂ ਸਬੰਧੀ ਸਰਗਰਮੀਆਂ ਤੇਜ਼ ਹੋਈਆਂ ਦਿਖੀਆਂ ਦਿੱਤੀਆਂ।
    ਅੱਜ ਨਾਮਜ਼ਦਗੀ ਕਾਗਜ਼ ਫਾਰਮ ਭਰਨ ਦੇ ਆਖਰੀ ਦਿਨ ਕਾਰਨ ਮਾਛੀਵਾੜਾ ਸਾਹਿਬ ਦੇ ਬੀਡੀਪੀਓ ਦਫਤਰ ਨਗਰ ਕੌਂਸਲ ਮਾਰਕੀਟ ਕਮੇਟੀ ਦਫ਼ਤਰ ਦੇ ਵਿੱਚ ਪਿੰਡਾਂ ਵਿੱਚੋਂ ਆਏ ਹੋਏ ਲੋਕਾਂ ਦੀਆਂ ਰੌਣਕਾਂ ਲੱਗੀਆਂ ਨਜ਼ਰ ਆਈਆਂ। ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਦਰਮਿਆਨ ਪਹਿਲੀ ਵਾਰ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਅਨੇਕਾਂ ਪਿੰਡਾਂ ਦੇ ਵਿੱਚ ਸੰਮਤੀ ਵੀ ਹੋਈ ਹੈ ਤੇ ਅਨੇਕਾਂ ਪਿੰਡਾਂ ਦੇ ਲੋਕਾਂ ਨੇ ਬਹੁ ਗਿਣਤੀ ਵਿੱਚ ਪੰਚੀ ਸਰਪੰਚੀ ਦੇ ਲਈ ਕਾਗਜ਼ ਭਰੇ ਹਨ। ਇਸ ਸਬੰਧ ਦੇ ਵਿੱਚ ਸਰਕਾਰੀ ਅਧਿਕਾਰੀਆਂ ਵੱਲੋਂ ਭਰੇ ਜਾ ਰਹੇ ਕਾਰਜਾਂ ਦੀ ਸਖਤ ਪੜਤਾਲ ਕੀਤੀ ਜਾ ਰਹੀ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ-ਬਾਬਾ ਬੁੱਢਾ ਜੀ ਜਾਂ ਗੁਰੂ ਘਰ ਦੇ ਸੇਵਕ : ਬਾਬਾ ਬੁੱਢਾ ਜੀ
Next articleਐਂਟੀ ਡੇਂਗੂ ਕੈਂਪੇਨ ਤਹਿਤ ਕੰਸਟ੍ਰਕਸ਼ਨ ਸਾਈਟਾਂ ਅਤੇ ਕਬਾੜਖਾਨਿਆਂ ਵਿੱਚ ਲਾਰਵਾ ਚੈੱਕ ਕੀਤਾ