ਪੰਚਾਇਤੀ ਚੋਣਾਂ ਦੌਰਾਨ ਆਪ ਨੂੰ ਕਈ ਪਿੰਡਾ ਵਿੱਚ ਨਹੀ ਮਿਲਿਆ ਪੂਰਾ ਫ਼ਤਵਾ

ਕਾਂਗਰਸ, ਅਕਾਲੀ ਦਲ ਅਤੇ ਹੋਰਨਾਂ ਪਾਰਟੀਆਂ ਤੋਂ ਆਏ ਲੋਕਾਂ ਨੂੰ ਉਮੀਦਵਾਰ ਐਲਾਨਨ ਕਾਰਣ ਲੋਕਾਂ ਚ ਰਹੀ ਨਰਾਜਗੀ 
 ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਬੀਤੀ ਦਿਨੀਂ ਬੜੀ ਤੇਜ਼ੀ ਵਿਚ ਕਰਵਾਈਆਂ ਪੰਚਾਇਤੀ ਚੋਣਾਂ ਵਿੱਚ ਹਲਕਾ ਦਿੜ੍ਹਬਾ ਵਿਚ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਉਸ ਤਰ੍ਹਾਂ ਦਾ ਹੁੰਗਾਰਾ ਨਹੀਂ ਮਿਲਿਆ ਜਿਸ ਦੀ ਪਾਰਟੀ ਨੂੰ ਉਮੀਦ ਸੀ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ਰ ਹਰਪਾਲ ਸਿੰਘ ਚੀਮਾ ਦਾ ਨਿੱਜੀ ਹਲਕਾ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਭਰਵਾ ਹੁੰਗਾਰਾ ਨਹੀਂ ਦਿੱਤਾ। ਬੇਸਿਕ ਇਸ ਹਲਕੇ ਵਿੱਚ ਪਿਛਲੀਆਂ ਚੋਣਾਂ ਦੌਰਾਨ ਅਕਾਲੀ ਭਾਜਪਾ ਕਾਂਗਰਸ ਬੇਸ਼ਿਕ ਹਾਸ਼ੀਏ ਉੱਤੇ ਸਨ ਪਰ ਪਿੰਡਾ ਵਿੱਚ ਜਿਆਦਾਤਰ ਆਪ ਦਾ ਗ੍ਰਾਫ ਥੋੜਾ ਹੇਠਾਂ ਆਇਆ ਹੈ। ਜਿੰਨਾ ਪਿੰਡਾ ਵਿੱਚ ਆਪ ਨੂੰ ਫਤਵਾ ਨਹੀਂ ਮਿਲਿਆ ਉਹਨਾਂ ਵਿਚ ਖਨਾਲ ਕਲਾਂ ਦਾ ਪੂਰੇ ਹਲਕੇ ਵਿੱਚ ਚਰਚਾ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਨਿਰਧੜਕ ਆਗੂ ਨਿਰਭੈ ਸਿੰਘ ਨਿੱਕਾ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਨੇੜਲੇ ਸਾਥੀ ਸਤਨਾਮ ਸਿੰਘ ਮਝੈਲ ਤੋਂ ਚੋਣ ਹਾਰ ਗਏ ਹਨ। ਉਹਨਾਂ ਨੇ ਪਿਛਲੀਆਂ ਚੋਣਾਂ ਦੌਰਾਨ ਆਪ ਪਾਰਟੀ ਲਈ ਬੜੇ ਲੰਗਰ ਲਾਉਂਦੇ ਸਨ। ਪਿੰਡ ਵਿੱਚ ਵੀ ਬੜੇ ਦਾਨ ਪੁੰਨ ਕਰਨ ਵਾਲੇ ਵਿਅਕਤੀ ਹਨ। ਪਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਉਹਨਾਂ ਦੀ ਚੋਣ ਮੁਹਿੰਮ ਵਿਚ ਕੋਈ ਖਾਸ ਦਿਲਚਸਪੀ ਨਾ ਲੈਣ ਕਾਰਨ ਉਹਨਾਂ ਦਾ ਵੋਟਰਾਂ ਤੇ ਪਿੰਡ ਤੇ ਜਿਆਦਾ ਪ੍ਰਭਾਵ ਨਹੀਂ ਰਿਹਾ। ਹਲਕੇ ਦੇ ਮਸ਼ਹੂਰ ਸਿਆਸੀ ਪਿੰਡ ਕੌਹਰੀਆਂ ਵਿਖੇ ਵੀ ਆਪ ਪਾਰਟੀ ਦੇ ਆਗੂ ਚੀਮਾ ਜੀ ਦੇ ਨਜਦੀਕੀ ਸਮਝਣ ਵਾਲੇ ਰਾਜਪਾਲ ਸਿੰਘ ਆਪਣੇ ਨਿਕਟ ਵਿਰੋਧੀ ਮਲਵਿੰਦਰ ਸਿੰਘ ਤੋਂ ਚੋਣ ਹਾਰ ਗਏ ਹਨ। ਮਲਵਿੰਦਰ ਸਿੰਘ ਨੇ ਪਿਛਲੀਆਂ ਚੋਣਾਂ ਦੌਰਾਨ ਚੀਮਾ ਖ਼ਿਲਾਫ਼ ਕਿਸਾਨ ਮੋਰਚੇ ਵਲੋਂ ਵਿਧਾਇਕ ਦੀ ਚੋਣ ਵੀ ਲੜੀ ਸੀ। ਇੱਥੇ ਮੰਤਰੀ ਜੀ ਦਾ ਖਾਸਾ ਪ੍ਰਭਾਵ ਸੀ ਪਰ ਉਹਨਾਂ ਨੂੰ ਪੰਚਾਇਤੀ ਚੋਣਾਂ ਵਿੱਚ ਲੋਕਾਂ ਨੇ ਸੀਸਾ ਦਿਖਾ ਦਿੱਤਾ ਹੈ। ਪਿੰਡ ਹਰੀਗੜ੍ਹ ਵਿਚ ਦਲਿੱਤ ਸਮਾਜ ਦੇ ਆਗੂ ਦੇਸ਼ਰਾਜ ਸਿੰਘ ਜੋ ਕਿ ਬਹੁਜਨ ਸਮਾਜ ਪਾਰਟੀ ਨਾਲ ਸੰਬਧਿਤ ਹਨ ਚੋਣ ਜਿੱਤ ਗਏ ਹਨ। ਜਿਥੇ ਲੋਕਾਂ ਨੇ ਇੱਕ ਪੜੇ ਲਿਖੇ ਆਗੂ ਦੇ ਪ੍ਰੀਵਾਰ ਨੂੰ ਮੌਕਾ ਦਿੱਤਾ ਹੈ। ਪਿੰਡ ਨੀਲੋਵਾਲ ਵਿੱਖੇ ਵੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਅੰਤਰ ਰਾਸ਼ਟਰੀ ਕਬੱਡੀ ਖ਼ਿਡਾਰੀ ਸੁਰਜੀਤ ਸਿੰਘ ਫੌਜੀ ਰੌਂਤਾ ਦੇ ਧਰਮਪਤਨੀ ਚੋਣ ਹਾਰ ਗਏ ਹਨ। ਜਿੰਨਾ ਨੂੰ ਸਰਕਾਰ ਤੇ ਪਾਰਟੀ ਦਾ ਕੋਈ ਲਾਭ ਨਹੀਂ ਮਿਲਿਆ। ਪਿੰਡ ਚੱਠਾ ਨਨਹੇੜਾ ਵਿੱਖੇ ਵੀ ਚੀਮਾ ਦੇ ਅਤਿ ਨਜਦੀਕੀ ਸਾਥੀ ਚਮਕੌਰ ਸਿੰਘ ਖਾਲਸਾ ਆਪਣੇ ਵਿਰੋਧੀ ਬਿਰਜ ਲਾਲ ਤੋਂ ਵੱਡੇ ਫ਼ਰਕ ਨਾਲ਼ ਪਛੜ ਗਏ ਹਨ। ਹਲਕੇ ਦੀ ਸਭ ਤੋਂ ਵੱਡੀ ਚੋਣ ਵਾਲੀ ਸੀਟ ਪਿੰਡ ਛਾਹੜ੍ਹ ਵਿੱਖੇ ਮੌਜੂਦਾ ਚੈਅਰਮੈਨ ਪ੍ਰੀਤਮ ਸਿੰਘ ਪੀਤੂ ਵਲੋਂ ਮੈਦਾਨ ਵਿਚ ਉਤਾਰੇ ਉਮੀਦਵਾਰ ਵੀ ਚੋਣ ਹਾਰ ਗਏ ਹਨ। ਜਿਸ ਤੇ ਪਾਰਟੀ ਦਾ ਵੱਡਾ ਵੱਕਾਰ ਦਾਅ ਤੇ ਲੱਗਿਆ ਸੀ। ਇਸ ਤਰ੍ਹਾਂ ਹੋਰਨਾਂ ਦਰਜਨਾਂ ਪਿੰਡਾਂ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣਾਂ ਵਿਚ ਪਛੜੇ ਹਨ। ਕਈ ਥਾਂਵਾਂ ਤੇ ਪਾਰਟੀ ਵਲੋਂ ਦੂਜੀਆਂ ਪਾਰਟੀਆਂ ਤੋਂ ਉਮੀਦਵਾਰ ਲਿਆ ਕੇ ਮੈਦਾਨ ਵਿੱਚ ਉਤਾਰੇ ਗਏ ਹਨ। ਪਿੰਡ ਖਡਿਆਲ ਵਿਖੇ ਕਾਂਗਰਸ ਤੋਂ ਲਿਆਂਦੇ ਕੈਪਟਨ ਲਾਭ ਸਿੰਘ ਰਿਟਾ ਭਾਵੇਂ ਚੋਣ ਜਿੱਤ ਗਏ ਹਨ। ਪਰ ਪਿੰਡ ਤੇ ਆਮ ਲੋਕਾਂ ਵਿੱਚ ਉਹਨਾਂ ਦੀ ਚੋਣ ਨੂੰ ਲੈਕੇ ਵੀ ਸੰਕਾ ਹੈ। ਪਾਰਟੀ ਲਈ ਕੰਮ ਕਰਨ ਵਾਲੇ ਵਧੇਰੇ ਚੇਹਰੇ ਇਸ ਚੋਣ ਵਿੱਚ ਚੀਮਾ ਵਲੋਂ ਨਜਰਅੰਦਾਜ ਕਰਨ ਤੇ ਨਾਰਾਜ਼ ਹਨ। ਜਿੰਨਾ ਦਾ ਮੰਨਣਾ ਹੈ ਕਿ ਲੋਕਾਂ ਦਾ ਫ਼ੈਸਲਾ ਆਉਣਾ ਸ਼ੁਰੂ ਹੋ ਗਿਆ ਹੈ। ਅਗਲੇ ਨਤੀਜੇ ਇਸ ਤੋਂ ਵੀ ਚੰਗੇ ਹੋਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਲਾਕ ਪੱਧਰੀ ਇੱਕ ਰੋਜ਼ਾ 45 ਵੀਆਂ ਮਿੰਨੀ ਪ੍ਰਾਇਮਰੀ ਖੇਡਾਂ ਕਲੱਸਟਰ ਟਿੱਬਾ ਵਿਖੇ ਸ਼ਾਨੋ ਸ਼ੌਕਤ ਨਾਲ ਸੰਪੰਨ
Next articleਬੇਅਦਬੀ ਦੀਆਂ ਘਟਨਾਵਾਂ ਅਤੇ ਸਿੱਖਾਂ ਦੇ ਹੋਏ ਕਤਲੇਆਮ ਮੌਕੇ ਕਿਉਂ ਨਾ ਆਏ ਅੱਖਾਂ ਵਿੱਚ ਅੱਜ ਵਾਲੇ ਅੱਥਰੂ: ਬਾਬਾ ਜੈਨਪੁਰ