ਪੰਚਮ ਪਾਤਸ਼ਾਹ

ਅਮਰਜੀਤ ਸਿੰਘ ਤੂਰ
(ਸਮਾਜ ਵੀਕਲੀ) 
ਜਬਰ-ਜੁਲਮ ਖ਼ਿਲਾਫ਼ ਬੀੜਾ ਚੁੱਕਿਆ , ਇਤਿਹਾਸ ਵਿਚ ਵਿਦਵਾਨਾਂ ਦੇ ਵਿਦਵਾਨ ਨੇ।
ਲਾਹੌਰ ਸ਼ਹਿਰ ਵਿਚ ਕਹਿਰ ਵਰਤਿਆ,
ਜ਼ੁਲਮ ਕਰਵਾਇਆ ਚੰਦੂ ਦੀਵਾਨ ਨੇ।
ਜੇਠ ਹਾੜ ਦੀ ਗਰਮੀ ਗੁਰਾਂ ਨੂੰ ਬਠਾਇਆ ਤੱਤੀ ਤਵੀ ਤੇ,
ਤੱਤਾ ਰੇਤ ਵੀ ਸਰੀਰ ਤੇ ਪਾਇਆ।
ਵਾਹਿਗੁਰੂ ਦੀ ਰਜ਼ਾ ਵਿਚ ਰਹਿ ਸਤਿਗੁਰ,
ਰੱਬਾ  ਕੀ  ਭਾਣਾ   ਹੈ ਵਰਤਾਇਆ ।
ਮੀਆਂ ਮੀਰ ਜੀ ਤਕ ਪਹੁੰਚੀ ਖਬਰ ਜਦੋਂ,
ਭੁੱਬਾਂ ਮਾਰ ਰੋਏ, ਅੱਲ੍ਹਾ ਏਹ ਕੈਸਾ ਸਮਾਂ ਆਇਆ ਹੈ।
ਕੌਮ ਵਿੱਚ ਕੁਰਬਾਨੀਆਂ ਦਾ ਜਜ਼ਬਾ ਭਰਨ ਲਈ ,
ਮੀਰ ਜੀ,ਬਲੀਦਾਨ ਦੇਣ ਦਾ ਸਮਾਂ ਆਇਆ ਹੈ
ਪੰਚਮ ਪਾਤਸ਼ਾਹ ਸਿੱਖੀ ਸਿਦਕ ਵਾਸਤੇ ਲਾਸਾਨੀ ਸ਼ਹਾਦਤ ਪਾ ਗਏ,
ਸ਼ਾਂਤੀ ਦੇ ਪੁੰਜ, ਉਬਲਦੀ ਦੇਗ ਦਾ ਪਾਣੀ ਠਾਰ ਗਏ।
ਸਬਰ ਤੇ ਸ਼ਾਂਤੀ ਦੇ ਮੁਜੱਸਮੇ ਗੁਰੂ ਅਰਜਨ ਦੇਵ,
ਰਹਿੰਦੀ ਦੁਨੀਆਂ ਤਕ ਆਪਣਾ ਧਰਮ ਤਾਰ ਗਏ ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ 
ਫੋਨ ਨੰਬਰ  :  9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਓਹੀਓ ਰੋਗ ਪਠੋਰੇ ਨੂੰ
Next articleਬੁੱਧ ਚਿੰਤਨ -ਬੁੱਧ ਸਿੰਘ ਨੀਲੋਂ