ਹਲਕਾ ਸੁਲਤਾਨਪੁਰ ਲੋਧੀ ਦੀਆਂ 200 ਤੋਂ ਵੱਧ ਪੰਚਾਇਤਾਂ ਦੇ ਪੰਚਾਂ-ਸਰਪੰਚਾਂ ਵੱਲੋਂ ਨਵਤੇਜ ਚੀਮਾ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ

ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ ਕਾਂਗਰਸ ਉਮੀਦਵਾਰ ਨਵਤੇਜ ਸਿੰਘ ਚੀਮਾ ਦੇ ਹੱਕ ਵਿਚ ਖੜ੍ਹਨ ਦਾ ਐਲਾਨ ਕਰਦੇ ਹੋਏ

ਕਪੂਰਥਲਾ / ਸੁਲਤਾਨਪੁਰ ਲੋਧੀ (ਕੌੜਾ)– ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੂੰ ਓਸ ਵੇਲੇ ਵੱਡਾ ਬਲ ਮਿਲਿਆ ਜਦੋਂ ਹਲਕਾ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਪਿੰਡਾਂ ਦੀਆਂ 200 ਤੋਂ ਵੱਧ ਪੰਚਾਇਤਾਂ ਦੇ ਪੰਚਾਂ-ਸਰਪੰਚਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ ਕਰ ਦਿੱਤਾ।

ਮੁਖ਼ਤਾਰ ਸਿੰਘ ਚੈਅਰਮੈਨ ਮਾਰਕਿਟ ਸੁਲਤਾਨਪੁਰ ਲੋਧੀ , ਮੈਂ ਲਿਖਣ ਵਾਲਾ ਐਕਟਰ ਦੋਆਬਾ ਮਿਲਕ ਪਲਾਂਟ ਜਲੰਧਰ , ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਉਪ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ, ਪੰਜਾਬ ਮਾਰਕਫੈਡ ਦੇ ਡਰੈਕਟਰ ਸਰਪੰਚ ਗੁਰਮੇਜ ਸਿੰਘ ਰਾਜੂ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਲਕਾਰ ਸਿੰਘ ਹਾਰਨਪੁਰ ਆਦਿ ਦੀ ਦੇਖ਼ ਰੇਖ ਸਰਪੰਚ ਕੁਲਦੀਪ ਸਿੰਘ ਡਡਵਿੰਡੀ, ਸਰਪੰਚ ਨਰਿੰਦਰ ਸਿੰਘ ਗਿੱਲ, ਸਾਬਕਾ ਸਰਪੰਚ ਰਮੇਸ਼ ਚੰਦਰ ਡੱਲਾ, ਸਰਪੰਚ ਬਹਾਦਰ ਸਿੰਘ ਫੱਤੂਵਾਲ, ਸਰਪੰਚ ਸੁਖਚੈਨ ਸਿੰਘ ਉਗਰੂਪੁਰ, ਚਰਨਜੀਤ ਸ਼ਰਮਾ, ਨੰਬਰਦਾਰ ਸਾਹਿਬ ਸਿੰਘ ਭੁੱਲਰ

ਬਾਜ ਸਿੰਘ ਖੁਰਦਾਂ, ਗੁਰਸਾਹਿਬ ਸਿੰਘ ਬਾਊਪੁਰ, ਪ੍ਰਧਾਨ ਰੇਸ਼ਮ ਸਿੰਘ ਆਹਲੀ ਖੁਰਦ, ਸਤਨਾਮ ਸਿੰਘ ਸਾਂਗਰਾ, ਯੋਗਰਾਜ ਸਿੰਘ ਸਾਂਗਰਾਂ, ਅਮਰੀਕ ਸਿੰਘ ਮੁਹੰਮਦਾਬਾਦ, ਤਾਰਾ ਸਿੰਘ ਰਵਾਲ ਸਾਬਕਾ ਬਲਾਕ ਸੰਮਤੀ ਮੈਂਬਰ, ਸਰਪੰਚ ਮਲਕੀਤ ਸਿੰਘ ਠੱਟਾ ਨਵਾਂ, ਸਰਪੰਚ ਬਲਕਾਰ ਸਿੰਘ ਰਣਧੀਰਪੁਰ, ਸਰਪੰਚ ਆਤਮਾ ਰਾਮ ਬੂੜੇਵਾਲ, ਸਰਪੰਚ ਗੁਰਦੇਵ ਸਿੰਘ ਮਾਹੀਜੀਤਪੁਰ, ਸਰਪੰਚ ਲਾਡੀ ਅਲੂਵਾਲ, ਸਰਪੰਚ ਲਾਭ ਸਿੰਘ ਨਬੀਪੁਰ, ਸਰਪੰਚ ਗੁਰਮੇਲ ਸਿੰਘ ਕੁੱਤਬੇਵਾਲ, ਡਾਕਟਰ ਬਲਵਿੰਦਰ ਸਿੰਘ ਸਰਕਲ ਇੰਚਾਰਜ, ਅਤੇ ਸਰਵਣ ਸਿੰਘ ਰਣਧੀਰਪੁਰ ਆਦਿ ਨੇ ਇੱਕਜੁੱਟਤਾ ਦਿਖਾਉਂਦੇ ਹਾਂ ਕਾਂਗਰਸ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਤੋ ਨਵਤੇਜ ਸਿੰਘ ਚੀਮਾ ਜਿੱਥੇ ਡੱਟ ਕੇ ਖੜ੍ਹੇ ਹੋਣ ਦਾ ਐਲਾਨ ਕੀਤਾ ਉੱਥੇ ਓਹਨਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੂੰ ਤੀਸਰੀ ਵਾਰ ਜਿਤਾ ਕੇ ਜਿੱਤ ਦੀ ਹੈਟ੍ਰਿਕ ਲਗਾਉਣ ਦਾ ਪ੍ਰਣ ਵੀ ਲਿਆ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕਾਂ ਦੀ ਸਰਕਾਰ
Next articlePVL: Pankaj Sharma’s magnificent spikes help Bengaluru Torpedoes beat Ahmedabad Defenders