ਕਰਤਾਰਪੁਰ, ਬਹੁਜਨ ਸਮਾਜ ਪਾਰਟੀ (ਸਮਾਜ ਵੀਕਲੀ) (ਬਸਪਾ) ਦੇ ਸੂਬਾ ਜਨਰਲ ਸਕੱਤਰ ਤੇ ਜਲੰਧਰ ਜ਼ੋਨ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਨੇ ਦੱਸਿਆ ਕਿ ਹਲਕਾ ਕਰਤਾਰਪੁਰ ਦੇ ਸੰਗਠਨ ਦੇ ਸੰਬੰਧ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆਂ ਕਿ ਪਾਰਟੀ ਦੇ ਨੌਜਵਾਨ ਸਾਥੀ ਪਾਲੀ ਹੁਸੈਨਪੁਰ ਤੇ ਗਿੰਦਰ ਸੱਭਰਵਾਲ ਨੂੰ ਬਸਪਾ ਦੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਕਮੇਟੀ ਮੈਂਬਰ ਲਗਾਇਆ ਗਿਆ ਹੈ। ਇਹ ਸਾਥੀ ਲੰਬੇ ਸਮੇਂ ਤੋਂ ਸਮਰਪਿਤ ਹੋ ਕੇ ਪਾਰਟੀ ਲਈ ਸੇਵਾ ਕਰ ਰਹੇ ਹਨ ਤੇ ਇਨ੍ਹਾਂ ਦੀਆਂ ਸੇਵਾਵਾਂ ਦੇ ਮੱਦੇਨਜਰ ਇਨ੍ਹਾਂ ਦੋਵਾਂ ਨੂੰ ਇਹ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਉਮੀਦ ਹੈ ਕਿ ਪਾਲੀ ਹੁਸੈਨਪੁਰ ਤੇ ਗਿੰਦਰ ਸੱਭਰਵਾਲ ਹੋਰ ਮਿਹਨਤ ਕਰਨਗੇ ਤੇ ਹਲਕਾ ਕਰਤਾਰਪੁਰ ਵਿੱਚ ਬਸਪਾ ਨੂੰ ਜੇਤੂ ਬਣਾਉਣ ਦਾ ਕੰਮ ਕਰਨਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



