(ਸਮਾਜ ਵੀਕਲੀ)
ਜਦੋਂ ਦੀ ਆਮਦ ਹੋਈ ਜੀਵਨ ਦੀ
ਧਰਮਿੰਦਰ ਇਸ ਧਰਤੀ ਦੇ ਗੋਲੇ ਉੱਪਰ
ਹਰ ਕੋਈ ਦਿਸਣਾ ਚਾਹੇ ਇੱਕ ਦੂਜੇ ਤੋਂ ਉੱਪਰ
ਵੱਡੇ ਵੱਡੇ ਮਹਿਲ ਉਸਾਰਨ ਇਸ ਧਰਤੀ ਉੱਪਰ
ਕੋਈ ਮੰਤਰੀ ਬਣ ਕੋਈ ਵੱਡਾ ਵਪਾਰੀ ਬਣ
ਆਪਣਾ ਹੱਕ ਧਰਤੀ ਤੇ ਜਤਾਉਂਦਾ ਹੈ
ਪਾਵਰ ਵਿੱਚ ਆ ਜਾਵੇ ਬੰਦਾ ਜਦ
ਆਪਣਾ ਰੋਅਬ ਦਿਖਾਉਂਦਾ ਹੈ
ਪਤਾ ਨਹੀਂ ਕਿੰਨੇ ਰਾਜੇ ਮਹਾਰਾਜੇ ਆ ਕੇ ਤੁਰਗੇ
ਪਤਾ ਨਹੀਂ ਕਿੰਨੇ ਵਪਾਰੀ ਧਨਾਢ ਨੇ ਤੁਰਗੇ
ਆ ਕੇ ਇਸ ਦੁਨੀਆਂ ਦੇ ਅੰਦਰ
ਅੱਜ ਵੀ ਦੇਖੋ ਜਾ ਕੇ ਉਨ੍ਹਾਂ ਦੇ ਮਹਿਲ ਬਣੇ ਨੇ ਖੰਡਰ
ਜੇ ਤੈਨੂੰ ਤਰੱਕੀ ਦਿੱਤੀ ਅੱਜ ਸਮੇਂ ਨੇ ਆ ਕੇ
ਇਹ ਵੀ ਉੱਡ ਜਾਣੀ ਸਭ ਸਮੇਂ ਨਾਲ ਖੰਭ ਲਾ ਕੇ
ਹੈ ਪਾਵਰ ਤਾਂ ਦੁਨੀਆਂ ਉੱਤੇ ਪੁੰਨ ਵੱਡਾ ਕਮਾ ਲੈ
ਲੋਕਾਂ ਦੀਆਂ ਤਕਲੀਫ਼ਾਂ ਸੁਣ ਜੀਵਨ ਸੁਖੀ ਬਣਾ ਲੈ
ਜਿੱਥੇ ਕਿਸੇ ਸਮੇਂ ਰੌਣਕਾਂ ਲੱਗਦੀਆਂ ਸਨ ਆ ਕੇ
ਸਮੇਂ ਨਾਲ ਓਥੇ ਉੱਲੂ ਬੋਲਣ ਸੁੰਨ ਸਾਨ ਦੇਖ ਜਾ ਕੇ
ਸਮੇਂ ਨਾਲ ਪੈਸਾ ਪਾਵਰ ਜੇ ਅੱਜ ਤੇਰੇ ਕੋਲ ਹੈ
ਦੁਨੀਆਂ ਦੇ ਦੁੱਖ ਵੰਡਾਉਣ ਦਾ ਸਮਾਂ ਤੇਰੇ ਕੋਲ ਇਹ
ਸਮੇਂ ਨਾਲ ਸਭ ਉੱਡ ਜਾਏਗਾ ਜੋ ਤੇਰੇ ਕੋਲ ਇਹ।
ਧਰਮਿੰਦਰ ਸਿੰਘ ਮੁੱਲਾਂਪੁਰੀ 9872000461
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly