ਅੱਪਰਾ, ਸਮਾਜ ਵੀਕਲੀ- ਪਾਕਿਸਤਾਨੀ ਗਾਇਕਾ ਨਸੀਬੋ ਲਾਲ ਤੇ ਪੰਜਾਬੀ ਗਾਇਕ ਕੁਲਵੀਰ ਲੱਲੀਆਂ ਦਾ ਸਿੰਗਲ ਟ੍ਰੈਕ ‘ਆਪਾਂ ਦੋਵੇਂ ਬਦਨਾਮ ਹੋ ਗਏ’ ਵਰਲਡ ਵਾਈਡ ਰੀਲੀਜ਼ ਹੋ ਗਿਆ ਹੈ, ਜੋ ਕਿ ਵੱਖ ਵੱਖ ਸ਼ੋਸ਼ਲ ਸਾਈਟਾਂ ’ਚੇ ਧੂਮਾਂ ਪਾ ਰਿਹਾ ਹੈ। ਇਸ ਗੀਤ ਦੇ ਪੋਸਟਰ ਨੂੰ ਬੰਗਾ ਵਿਖੇ ਸਥਿਤ ਡੇਰਾ ਗੁਲਾਮੀ ਸ਼ਾਹ ਜੀ ਵਿਖੇ ਸਾਂਈ ਉਮਰੇ ਸ਼ਾਹ ਜੀ ਗੱਦੀਨਸ਼ੀਨ ਰੋਜ਼ਾ ਸ਼ਰੀਫ ਮੰਢਾਲੀ, ਗਾਇਕ ਬਲਰਾਜ ਬਿਲਗਾ, ਮਿਊਜ਼ਿਕ ਡਾਇਰੈਕਟਰ ਲੱਕੀ ਅੱਪਰਾ, ਗਾਇਕ ਕੁਲਵੀਰ ਲੱਲੀਆਂ, ਤਲਵਿੰਦਰ ਲੱਲੀਆਂ ਵਲੋਂ ਰੀਲੀਜ਼ ਕੀਤਾ ਗਿਆ।
ਇਸ ਗੀਤ ਨੂੰ ਪਾਕਿਸਤਾਨੀ ਗਾਇਕਾ ਨਸੀਬੋ ਲਾਲ ਤੇ ਗਾਇਕ ਕੁਲਵੀਰ ਲੱਲੀਆਂ ਨੇ ਆਪਣੀ ਆਵਾਜ਼ ਦਿੱਤੀ ਹੈ, ਜਦਕਿ ਗੀਤ ਨੂੰ ਕਲਮਬੱਧ ਵੀ ਕੁਲਵੀਰ ਲੱਲੀਆਂ ਨੇ ਕੀਤਾ ਹੈ। ਇਸ ਗੀਤ ਦਾ ਖੂਬਸੂਰਤ ਸੰਗੀਤ ਤੇ ਵੀਡੀਓ ਗਾਇਕ ਲੱਕੀ ਅੱਪਰਾ ਨੇ ਤਿਆਰ ਕੀਤਾ ਹੈ। ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਨੇ ਦੱਸਿਆ ਕਿ ਯੂ-ਟਿਊਬ ਸਮੇਤ ਵੱਖ-ਵੱਖ ਸ਼ੋਸ਼ਲ ਸਾਈਟਾਂ ’ਤੇ ਧੂਮ ਮਚਾ ਰਹੇ ਇਸ ਗੀਤ ਨੂੰ ਪੰਜਾਬੀ ਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਸਰੋਤੇ, ਜੋ ਕਿ ਅੱਜ ਦੇ ਸ਼ੋਰ-ਸ਼ਰਾਬੇ ਵਾਲੇ ਸੰਗੀਤ ਤੋਂ ਹਟ ਕੇ ਪੁਰਾਣੇ ਦੌਰ ਦੀ ਝਲਕ ਵਾਲੇ ਮਧੁਰ ਸੰਗੀਤ ਨੂੰ ਪਸੰਦ ਕਰਨ ਵਾਲੇ ਸਰੋਤੇ ਰੱਜਵਾਂ ਪਿਆਰ ਦੇ ਰਹੇ ਹਨ। ਇਸ ਗੀਤ ਨੂੰ ਪੂਰੇ ਵਿਸ਼ਵ ’ਚ ਵਸ ਰਹੇ ਸੰਗੀਤ ਨੂੰ ਪਸੰਦ ਕਰਨ ਵਾਲੇ ਸਰੋਤਿਆਂ ਵਲੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly