ਨਵੀਂ ਦਿੱਲੀ — ਚੈਂਪੀਅਨਸ ਟਰਾਫੀ ‘ਚ ਆਪਣੇ ਪਹਿਲੇ ਹੀ ਮੈਚ ‘ਚ ਹਾਰ ਦਾ ਸਾਹਮਣਾ ਕਰ ਰਹੀ ਪਾਕਿਸਤਾਨ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਇਹ ਝਟਕਾ ਟੀਮ ਇੰਡੀਆ ਨਾਲ 23 ਫਰਵਰੀ ਨੂੰ ਹੋਣ ਵਾਲੇ ਮੈਚ ਤੋਂ ਪਹਿਲਾਂ ਲੱਗਾ ਹੈ। ਪਾਕਿਸਤਾਨੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਫਖਰ ਜ਼ਮਾਨ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਫਖਰ ਛਾਤੀ ਦੀਆਂ ਮਾਸਪੇਸ਼ੀਆਂ ਵਿੱਚ ਦਰਦ ਕਾਰਨ ਐਤਵਾਰ ਨੂੰ ਭਾਰਤ ਵਿਰੁੱਧ ਹੋਣ ਵਾਲੇ ਹਾਈ-ਵੋਲਟੇਜ ਮੈਚ ਲਈ ਦੁਬਈ ਨਹੀਂ ਜਾਣਗੇ।
20 ਫਰਵਰੀ ਨੂੰ ਕਰਾਚੀ ‘ਚ ਨਿਊਜ਼ੀਲੈਂਡ ਖਿਲਾਫ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ‘ਚ ਫੀਲਡਿੰਗ ਕਰਦੇ ਸਮੇਂ ਫਖਰ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਹ ਮੈਦਾਨ ਛੱਡ ਕੇ ਚਲੇ ਗਏ ਸਨ। ਖਬਰਾਂ ਦੀ ਮੰਨੀਏ ਤਾਂ ਫਖਰ ਦੀ ਜਗ੍ਹਾ ਇਮਾਮ-ਉਲ-ਹੱਕ ਨੂੰ ਟੀਮ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।
ਫਖਰ ਜ਼ਮਾਨ ਪਾਕਿਸਤਾਨ ਦਾ ਸਰਵੋਤਮ ਖਿਡਾਰੀ ਹੈ। ਅਜਿਹੇ ‘ਚ ਜੇਕਰ ਫਖਰ ਭਾਰਤ ਖਿਲਾਫ ਮੈਚ ਨਹੀਂ ਖੇਡ ਪਾਉਂਦੇ ਹਨ ਤਾਂ ਯਕੀਨਨ ਟੀਮ ਪਾਕਿਸਤਾਨ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly