ਪਾਕਿਸਤਾਨ: ਇਮਰਾਨ ਖਾਨ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ’ਤੇ ਅੱਜ ਨਹੀਂ ਹੋਵੇਗੀ ਵੋਟਿੰਗ; ਕੌਮੀ ਅਸੈਂਬਲੀ ਰਾਤ 10 ਵਜੇ ਤਕ ਮੁਲਤਵੀ ਕੀਤੀ

Former Pakistan Prime Minister Imran Khan

ਇਸਲਾਮਾਬਾਦ (ਸਮਾਜ ਵੀਕਲੀ):  ਪਾਕਿਸਤਾਨ ਦੀ ਕੌਮੀ ਅਸੈਂਬਲੀ ਰਾਤ ਦਸ ਵਜੇ ਤਕ ਮੁਲਤਵੀ ਕਰ ਦਿੱਤੀ ਗਈ ਹੈ। ਪਾਕਿਸਤਾਨ ਵਿਚ ਅੱਜ ਸਿਆਸੀ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਜਿਓ ਟੀਵੀ ਦੇ ਹਵਾਲੇ ਨਾਲ ਹੁਣ ਖਬਰ ਆਈ ਹੈ ਕਿ ਇਮਰਾਨ ਖਾਨ ਨੇ ਅਸਤੀਫੇ ਲਈ ਤਿੰਨ ਸ਼ਰਤਾਂ ਰੱਖੀਆਂ ਹਨ ਕਿ ਅਸਤੀਫਾ ਦੇਣ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਨਾ ਹੋਵੇ ਤੇ ਨਾ ਹੀ ਐਨਏਬੀ ਤਹਿਤ ਕੇਸ ਦਰਜ ਕੀਤੇ ਜਾਣ। ਇਸ ਤੋਂ ਇਲਾਵਾ ਸ਼ਾਹਬਾਜ਼ ਦੀ ਥਾਂ ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਐਲਾਨਿਆ ਜਾਵੇ। ਪਾਕਿਸਤਾਨ ਵਿਚ ਇਮਰਾਨ ਖਾਨ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ’ਤੇ ਸੰਸਦ ਵਿਚ ਬਹਿਸ ਜਾਰੀ ਹੈ। ਵੋਟਿੰਗ ਲਈ ਅੱਜ ਰਾਤ ਸਾਢੇ ਅੱਠ ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ ਪਰ ਹੁਣ ਜਿਓ ਟੀਵੀ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਅੱਜ ਵੋਟਿੰਗ ਨਹੀਂ ਹੋਵੇਗੀ। ਸਪੀਕਰ ਨੇੇ ਵੀ ਕਹਿ ਦਿੱਤਾ ਸੀ ਕਿ ਉਹ ਇਮਰਾਨ ਖ਼ਿਲਾਫ਼ ਵੋਟਿੰਗ ਨਹੀਂ ਕਰਨਗੇ। ਇਹ ਵੀ ਖਬਰ ਆਈ ਹੈ ਕਿ ਇਮਰਾਨ ਖਾਨ ਰਾਤ ਸਾਢੇ ਨੌਂ ਵਜੇ ਕੈਬਨਿਟ ਮੀਟਿੰਗ ਕਰਨਗੇ।

ਇਸ ਤੋਂ ਪਹਿਲਾਂ ਪਾਕਿਸਤਾਨ ‘ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਅਹਿਮ ਬੇਭਰੋਸਗੀ ਮਤੇ ’ਤੇ ਅੱਜ ਸਵੇਰੇ ਪਾਕਿਸਤਾਨ ਦੀ ਸੰਸਦ ਦੀ ਬੈਠਕ ਸ਼ੁਰੂ ਹੋਈ। ਹਾਲਾਂਕਿ ਇਸ ਨੂੰ ਕੁਝ ਸਮੇਂ ਬਾਅਦ ਦੁਪਹਿਰ ਇੱਕ ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵੀ ਕਾਰਵਾਈ ਕਾਫੀ ਦੇਰ ਤੱਕ ਸ਼ੁਰੂ ਨਹੀਂ ਹੋਈ ਪਰ ਹੁਣ ਕਾਰਵਾਈ ਮੁੜ ਸ਼ੁਰੂ ਹੋ ਗਈ। ਪ੍ਰਧਾਨ ਮੰਤਰੀ ਇਮਰਾਨ ਨੂੰ ਹਟਾਉਣ ਲਈ ਵਿਰੋਧੀ ਪਾਰਟੀਆਂ ਨੂੰ 342 ਮੈਂਬਰੀ ਸਦਨ ਵਿੱਚ 172 ਮੈਂਬਰਾਂ ਦੀ ਲੋੜ ਹੈ।ਇਸ ਦੌਰਾਨ ਪਾਕਿਸਤਾਨੀ ਮੀਡੀਆ ਨੇ ਖ਼ਬਰ ਦਿੱਤੀ ਹੈ ਕਿ ਇਮਰਾਨ ਖ਼ਾਨ ਸਰਕਾਰ ਨੇ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤੇ ਬਾਰੇ ਡਿਪਟੀ ਸਪੀਕਰ ਦੇ ਫੈਸਲੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਖ਼ਿਲਾਫ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪਣੇ
Next articleਕੈਨੇਡਾ ’ਚ ਭਾਰਤੀ ਵਿਦਿਆਰਥੀ ਦੀ ਗੋਲੀ ਲੱਗਣ ਕਾਰਨ ਮੌਤ, ਜੈਸ਼ੰਕਰ ਨੇ ਦੁੱਖ ਪ੍ਰਗਟਾਇਆ