ਪਾਕਿਸਤਾਨ ਆਪਣੀਆਂ ਹਰਕਤਾਂ ਸੁਧਾਰੇ ਤੇ ਚੰਗੇ ਗੁਆਂਢੀ ਵਾਂਗ ਪੇਸ਼ ਆਏ: ਜੈਸ਼ੰਕਰ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਦੁਨੀਆ ਪਾਕਿਸਤਾਨ ਨੂੰ ਅਤਿਵਾਦ ਦੇ ਕੇਂਦਰ ਵਜੋਂ ਦੇਖਦੀ ਹੈ। ਪਾਕਿਸਤਾਨ ਨੂੰ ਆਪਣੀਆਂ ਹਰਕਤਾਂ ਨੂੰ ਸੁਧਾਰ ਕੇ ਚੰਗੇ ਗੁਆਂਢੀ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਭਾਰਤ ਦੇ ਗੁਆਂਢੀ ਦੇਸ਼ ‘ਤੇ ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਉਸ ਬਿਆਨ ਨੂੰ ਵੀ ਦੁਹਰਾਇਆ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਜਿਹੜੇ ਆਪਣੇ ਵਿਹੜੇ ‘ਚ ਸੱਪ ਪਾਲਦੇ ਹਨ, ਉਹੀ ਸੱਪ ਇਕ ਦਿਨ ਉਨ੍ਹਾਂ ਨੂੰ ਡੱਸ ਜਾਂਦਾ ਹੈ। ਸ੍ਰੀ ਜੈਸ਼ੰਕਰ ਨੇ ਭਾਰਤ ਦੀ ਪ੍ਰਧਾਨਗੀ ਹੇਠ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰੋਗਰਾਮ ‘ਗਲੋਬਲ ਕਾਊਂਟਰ ਟੈਰੋਰਿਜ਼ਮ ਅਪ੍ਰੋਚ: ਚੈਲੇਂਜ ਐਂਡ ਵੇਅ ਫਾਰਵਰਡ’ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਪਰੋਕਤ ਟਿੱਪਣੀ ਕੀਤੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਟਿਆਲਾ: ਬਿਸ਼ਨ ਨਗਰ ’ਚ ਘਰ ਦੀ ਛੱਤ ਡਿੱਗਣ ਕਾਰਨ ਨੌਜਵਾਨ ਦੀ ਮੌਤ
Next articleਨੀਟ-ਯੂਜੀ 7 ਮਈ ਨੂੰ ਅਤੇ ਸੀਯੂਈਟੀ-2023 ਪ੍ਰੀਖਿਆ 21 ਤੋਂ 31 ਮਈ ਵਿਚਾਲੇ: ਐੱਨਟੀਏ